Home Crime ਹੁਸ਼ਿਆਪੁਰ : SSP ਮਾਹਲ ਅਤੇ SP ਸੰਧੂ ਨੂੰ ਮਿਲੀ ਵੱਡੀ ਸਫਲਤਾ, ਫੜੀ...

ਹੁਸ਼ਿਆਪੁਰ : SSP ਮਾਹਲ ਅਤੇ SP ਸੰਧੂ ਨੂੰ ਮਿਲੀ ਵੱਡੀ ਸਫਲਤਾ, ਫੜੀ ਵੱਡੀ ਮਾਤਰਾ ‘ਚ ‘ਹੀਰੋਇਨ’, ਪੜ੍ਹੋ ਤੇ ਦੇਖੋ

ਬਿਊਰੋ : ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੀ ਨਿਗਰਾਨੀ ਹੇਠ ਇੰਚਾਰਜ਼ ਸੀ.ਆਈ.ਏ ਇੰਸਪੈਕਟਰ ਸ਼ਿਵ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਥਾਣਾ ਮਾਹਿਲਪੁਰ ਅਤੇ ਦਸੂਹਾ ਵਿਖੇ 6 ਇੰਟਰਨੈਸ਼ਨਲ ਅਤੇ ਅੰਤਰਰਾਜੀ ਸਮੱਗਲਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ 8 ਕਿਲੋਗ੍ਰਾਮ ਹੈਰੋਇਨ, 20 ਲੱਖ ਰੁਪਏ ਕੈਸ਼ ਡਰੱਗ ਮਨੀ, 5 ਕਿਲੋਗ੍ਰਾਮ ਡੋਡੇ ਚੂਰਾਪੋਸਤ, ਇੱਕ ਫਾਰਚੂਨਜ਼ਰ ਕਾਰ ਅਤੇ ਇੱਕ ਸਕਾਰਪੀਓ ਕਾਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਨੇ ਦੱਸਿਆ ਕਿ ਮਾਹਿਲਪੁਰ ਤੋਂ ਫਗਵਾੜਾ ਰੋਡ ਪਿੰਡ ਨੂਆਣਾ ਸਪੈਸ਼ਲ ਨਾਕਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਨੇ ਭਰੋਸੇਯੋਗ ਸੂਤਰਾਂ ਵਲੋਂ ਦਿੱਤੀ ਗਈ ਖੂਫੀਆ ਇਤਲਾਹ ਤੇ ਇੱਕ ਫਾਰਚੂਨਰ ਕਾਰ ਨੰਬਰੀ HR26 – CD – 0072 ਨੂੰ ਚੈਕਿੰਗ ਲਈ ਰੋਕਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਹਨਾਂ ਦੇ ਨਾਮ ਸੁਖਵਿੰਦਰ ਸਿੰਘ ਉਰਫ ਸੁੱਖੀ, ਮਨਪ੍ਰੀਤ ਸਿੰਘ ਉਰਫ ਕਾਲਾ, ਜੱਗਦੀਪ ਸਿੰਘ ਉਰਫ ਸੋਨੀ ਫਾਰਚੂਨਰ ਕਾਰ ਦੀ ਬਰੀਕੀ ਨਾਲ ਜਾਂਚ ਕਰਨ ਤੇ ਫਾਰਚੂਨਰ ਕਾਰ ਦੇ ਬੰਪਰ ਵਿੱਚ ਰੇਡੀਏਟਰ ਦੇ ਅੱਗੇ ਇੱਕ ਗੁਪਤ ਖਾਨਾ ਬਣਿਆ ਹੋਇਆ ਸੀ। ਜਿਸ ਨੂੰ ਖੋਲਣ ਪਰ ਉਸ ਵਿੱਚ 8 ਪੈਕਟ ਬਰਾਮਦ ਹੋਇਆ ਜਿਹਨਾਂ ਵਿੱਚੋਂ 8 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ । ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ਼ ਹਨ ਜਿਹਨਾਂ ਵਿੱਚੋਂ 2 ਮੁਕੱਦਮੇਂ UAPA ਐਕਟ ਤਹਿਤ ਦਿੱਲੀ ਅਤੇ ਰੋਪੜ ਵਿੱਚ ਦਰਜ਼ ਹਨ। ਇਸ ਪਾਸੋਂ ਦਿੱਲੀ ਵਿੱਚ ਭਾਰੀ ਮਾਤਰਾ ਵਿੱਚ RDX ਬਰਾਮਦ ਹੋਇਆ ਸੀ।

ਇਸ ਹੀ ਤਰਾਂ ਏ.ਐਸ.ਆਈ ਬੂਟਾ ਸਿੰਘ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਨੇ 01.04.2021 ਨੂੰ ਟੀ ਪੁਆਇੰਟ ਗਰਨਾ ਸਾਹਿਬ ਨਾਕਾਬੰਦੀ ਦੌਰਾਨੇ ਨਾਕਬੰਦੀ ਇੱਕ ਸਕਾਰਪੀਓ ਕਾਰ ਨੂੰ ਚੈਕਿੰਗ ਲਈ ਰੋਕਿਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ। ਜਿਹਨਾਂ ਦੇ ਨਾਮ ਸੁਰਿੰਦਰ ਸਿੰਘ ਉਰਫ ਸ਼ਿੰਦਾ, ਫੁੱਮਣ ਸਿੰਘ ਉਰਫ਼ ਕਾਲੀ, ਸ਼ਿੰਦਰਪਾਲ ਸਿੰਘ ਉਰਫ ਸ਼ਿੰਦਾ ਜਲਧੰਰ ਸੀ। ਸਕਾਰਪੀਓ ਕਾਰ ਦੀ ਬਰੀਕੀ ਨਾਲ ਜਾਂਚ ਕਰਨ ਤੇ ਗੱਡੀ ਦੀ ਟਿੱਪਣੀ ਵਿੱਚੋਂ 20 ਲੱਖ ਰੁਪਏ ਕੈਸ਼ ਡੱਰਗ ਮਨੀ ਅਤੇ ਗੱਡੀ ਦੀ ਡਿੱਗੀ ਦੇ ਮੈਟ ਹੇਠੋਂ 5 ਕਿਲੋਗ੍ਰਾਮ ਡੋਡੇ ਚੂਰਾਪੋਸਤ ਬਰਾਮਦ ਹੋਏ । ਜਿਸਤੇ ਉਪਰੋਕਤ ਵਿਅਕਤੀਆਂ ਖਿਲਾਫ ਮੁੱਕਦਮਾ ਥਾਣਾ ਦਸੂਹਾ ਦਰਜ਼ ਰਜਿਸਟਰ ਕੀਤਾ ਹੈ।