Home Punjab ਬੀਬਾ ਬਰਿੰਦਰਪ੍ਰੀਤ ਕੌਰ ਨੇ ਸੰਤ ਨਿਰੰਜਣ ਦਾਸ ਜੀ ਬੱਲਾਂ ਵਾਲਿਆਂ ਤੋਂ ਲਿਆ...

ਬੀਬਾ ਬਰਿੰਦਰਪ੍ਰੀਤ ਕੌਰ ਨੇ ਸੰਤ ਨਿਰੰਜਣ ਦਾਸ ਜੀ ਬੱਲਾਂ ਵਾਲਿਆਂ ਤੋਂ ਲਿਆ ਅਸ਼ੀਰਵਾਦ

ਸੰਤ ਨਿਰੰਜਣ ਦਾਸ ਜੀ ਨੇ ਬੀਬਾ ਬਰਿੰਦਰਪ੍ਰੀਤ ਕੌਰ ਦੇ ਸਿਰ ’ਤੇ ਰੱਖਿਆ ਮਿਹਰ ਭਰਿਆ ਹੱਥ

ਕੌਂਸਲਰ ਪਵਨ ਕੁਮਾਰ ਤੇ ਸੁਰਿੰਦਰ ਭਾਪਾ ਨੂੰ ਵੀ ਸੰਤਾਂ ਨੇ ਦਿੱਤਾ ਅਸ਼ੀਰਵਾਦ

ਬਿਊਰੋ : ਸੰਤ ਨਿਰੰਜਣ ਦਾਸ ਜੀ ਬੱਲਾਂ ਵਾਲੇ ਅੱਜ ਰਵਿਦਾਸ ਮੰਦਿਰ ਬੂਟਾ ਪਿੰਡ ਵਿਖੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਝੰਡੇ ਦੀ ਰਸਮ ਅਦਾ ਕਰਨ ਲਈ ਪੁੱਜੇ। ਉਨ੍ਹਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਕੈਬਨਿਟ ਮੰਤਰੀ ਉਲੰਪੀਅਨ ਪਰਗਟ ਸਿੰਘ ਦੀ ਧਰਮ ਪਤਨੀ ਬੀਬਾ ਬਰਿੰਦਰਪ੍ਰੀਤ ਕੌਰ ਨੇ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਤੇ ਕੌਂਸਲਰ ਪਵਨ ਕੁਮਾਰ ਦੇ ਨਾਲ ਸੰਤਾਂ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਤ ਨਿਰੰਜਣ ਦਾਸ ਜੀ ਨੇ ਬੀਬਾ ਬਰਿੰਦਰਪ੍ਰੀਤ ਕੌਰ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਿਆ। ਸੰਤਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਬੀਬਾ ਬਰਿੰਦਰਪ੍ਰੀਤ ਕੌਰ ਨੇ ਕਿਹਾ ਕਿ ਸੰਤਾਂ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਨ ਮਿਲਆ ਹੈ। ਉਨ੍ਹਾਂ ਕਿਹਾ ਕਿ ਸੰਤਾਂ ਵੱਲੋਂ ਮੇਰੇ ਸਿਰ ’ਤੇ ਹੱਥ ਰੱਖਦਿਆਂ ਮੈਨੂੰ ਅਸ਼ੀਰਵਾਦ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਸ. ਪਰਗਟ ਸਿੰਘ ਦੀ ਜਿੱਤ ਲਈ ਸ਼ੁੱਭ ਕਾਮਨਾਵਾਂ ਮਿਲਣ ਨਾਲ ਮੇਰੇ ਮਨ ਨੂੰ ਬਹੁਤ ਤਸੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਤਾਂ ਦੇ ਅਸ਼ੀਰਵਾਦ ਨਾਲ ਪਰਗਟ ਸਿੰਘ ਇਸ ਵਾਰ ਫਿਰ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਕੌਂਸਲਰ ਪਵਨ ਕੁਮਾਰ ਅਤੇ ਕੌਂਸਲਰ ਹਰਸ਼ਰਨ ਕੌਰ ਹੈਪੀ ਦੇ ਪਤੀ ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਵੀ ਸੰਤ ਨਿਰੰਜਣ ਦਾਸ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।