
(ਪੂਜਾ ਮੇਹਰਾ) : ਅੱਜ ਵਾਰਡ ਨੰਬਰ – 71, ਵਿਚ ਪ੍ਰੀਤ ਖਾਲਸਾ ਦਫਤਰ ਵਿਖੇ ਬੁਢਾਪਾ / ਵਿਧਵਾ / ਅਪੰਗ ਪੈਨਸ਼ਨਾ ਵੰਡੀਆਂ ਗਈਆਂ। ਇਹ ਸਾਰੀਆਂ ਪੈਨਸਨਾਂ (ਪੀ. ਐਲ. ਏ. ਕਾਰਡ) ਵੰਡਣ ਦਾ ਕੰਮ ਉੱਤਰੀ ਹਲਕੇ ਦੇ ਵਿਧਾਇਕ ਸ਼ੀ ਬਾਵਾ ਹੈਨਰੀ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਗਿਆ। ਇਹ ਸਾਰੀਆ ਪੈਂਨਸ਼ਨਾ ਕੋਂਸਲਰ ਸਤਿੰਦਰਜੀਤ ਕੌਰ ਖਾਲਸਾ ਜੀ ਦੀ ਨਿਗਰਾਈ ਹੇਠ ਉਹਨਾ ਦੇ ਪੁੱਤਰ ਰੋਣਕ ਖਾਲਸਾ ਦੇ ਵੱਲੋਂ ਵੰਡਿਆ ਗਈਆ। ਰੋਣਕ ਖਾਲਸਾ ਜੀ ਨੇ ਲਗਭਗ 75 ਤੋ 80 ਦੇ ਵਿੱਚਕਾਰ ਪੈਨਸਨਾਂ (ਪੀ. ਐਲ. ਏ. ਕਾਰਡ) ਵੱਡੀਆ। ਜਿਸ ਦਾ ਆਏ ਹੋਏ ਲੋਕਾ ਵੱਲੋ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਕੋਂਸਲਰ ਸਤਿੰਦਰਜੀਤ ਕੌਰ ਖਾਲਸਾ ਜੀ ਦੇ ਪੁੱਤਰ ਰੋਣਕ ਖਾਲਸਾ ਨੇ ਕਿਹਾ ਕਿ ਬਜੁਰਗਾਂ ਤੇ ਲੋੜਵੰਦਾਂ ਦੀ ਸੇਵਾ ਕਰਨ ਨਾਲ ਹੀ ਜ਼ਿੰਦਗੀ ਨੂੰ ਸਕੂਨ ਮਿਲਦਾ ਹੈ। ਬਜੁਰਗਾਂ ਦੀ ਸੇਵਾ ਹੀ ਅਸਲ ‘ਚ ਪ੍ਰਮਾਤਮਾ ਦੀ ਭਗਤੀ ਹੈ ਅਤੇ ਮੈਂ ਮਾਣ ਮਹਿਸੂਸ ਕਰਦਾ ਹਾਂ, ਕਿ ਮੈਨੂੰ ਅਤੇ ਸਾਡੇ ਪੁਰੇ ਪਰਿਵਾਰ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਮੇਰੀ ਅਤੇ ਮੇਰੇ ਪੂਰੇ ਪਰਿਵਾਰ ਦੀ ਹਰ ਸਮੇਂ ਇਹ ਕੋਸ਼ਿਸ਼ ਰਹਦੀ ਹੈ ਕਿ ਕਿਸੇ ਵੀ ਗਰੀਬ ਤੇ ਲੋੜਵੰਦ ਪਰਿਵਾਰ ਦਾ ਕੰਮ ਰਹਿ ਨਾ ਜਾਵੇ। ਸਾਡੇ ਦਫਤਰ ਜੋ ਕੋਈ ਵੀ ਆਪਣੇ ਕੰਮ ਨੂੰ ਆਉਦਾ ਹੈ, ਉਸ ਨੂੰ ਬਿਨਾਂ ਕੰਮ ਕਿਤੇ ਵਾਪਸ ਨਾ ਪੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਗਲਾ ਸਦਕਾ ਹੁਣ ਬੁਢਾਪਾ / ਵਿਧਵਾ / ਅਪੰਗ ਪੈਨਸ਼ਨਾ 750 ਰੁਪਏ ਤੋਂ ਵਧਾ ਕੇ 1,500 ਰੁਪਏ ਕਰ ਦਿੱਤੀ ਗਈ ਹੈ। ਵਾਰਡ ਦੇ ਲੋਕਾ ਦਾ ਕਹਿਣਾ ਸੀ, ਕਿ ਅਸੀਂ ਜਦੋਂ ਵੀ ਕੋਂਸਲਰ ਕੋਲ ਜਾਂਦੇ ਹਾਂ ਸਾਡਾ ਕੰਮ ਹੋ ਜਾਂਦਾ ਹੈ। ਇਸ ਮੋਕੇ ਤਰਸੇਮ ਨਈਅਰ, ਬਿੱਲਾ (ਪ੍ਧਾਨ), ਅਸ਼ਰ ਸਿੰਘ (ਪ੍ਧਾਨ), ਜੋਗਿੰਦਰ ਪਾਲ (ਪ੍ਰਧਾਨ), ਗੁਰਦੇਵ ਸਿੰਘ ਬਾਲੀ ਆਦੀ ਸ਼ਾਮਲ ਸਨ।










