
ਸਾਰੀਆਂ ਸੰਗਤਾਂ ਪਾਲਕੀ ਸਾਹਿਬ ਮਗਰ ਗੁਰੂ ਜੱਸ ਗਾਇਨ ਕਰਦਿਆਂ ਪੈਦਲ ਚਲਣ : ਗੁ ਦੀਵਾਨ ਅਸਥਾਨ ਪ੍ਰਬੰਧਕ ਕਮੇਟੀ
ਬਿਊਰੋ : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਜਨਵਰੀ ਨੂੰ ਜਲੰਧਰ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਅਤੇ ਗੁਰਦੁਆਰਾ ਦੀਵਾਨ ਅਸਥਾਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਗੁਰਮੀਤ ਸਿੰਘ ਬਿੱਟੂ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਦੇ ਵਪਾਰਕ ਅਦਾਰਿਆ ਨੂੰ ਸੱਦਾ ਪੱਤਰ ਦਿੱਤਾ। ਜਿਸ ਵਿਚ ਨਗਰ ਕੀਰਤਨ ਚ ਸਜਾਵਟ ਕਰਨ ਅਤੇ ਲੰਗਰ ਲਗਾਉਣ ਬਾਰੇ ਅਪੀਲ ਕੀਤੀ ਗਈ। ਜਿਸ ਤੇ ਵਪਾਰਿਕ ਜਥੇਬੰਦੀਆਂ ਨੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਕਰਨ ਦਾ ਭਰੋਸਾ ਦਿੱਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਨਿਰਮਲ ਕੁਟੀਆ ਜੋਹਲਾ ਤੋਂ ਸੰਤ ਬਾਬਾ ਜੀਤ ਸਿੰਘ ਜੀ ਉਚੇਚੇ ਤੌਰ ਤੇ ਪਹੁੰਚਣਗੇ। ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਜੀ ਅਤੇ ਸਾਥੀ ਸੰਗਤੀ ਰੂਪ ਚ ਨਿਭਾਉਣਗੇ। ਨਗਰ ਕੀਰਤਨ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਪ੍ਰਦਰਸ਼ਨੀ, ਗੱਤਕਾ ਅਖਾੜੇ ਆਦਿਕ ਦੇਖਣ ਯੋਗ ਹੋਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਨੇ ਸਾਨੂੰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ, ਜੀਪਾਂ ਜਾਂ ਹੋਰ ਗੱਡੀਆਂ ਬਖਸ਼ੀਆਂ ਹਨ, ਨਗਰ ਕੀਰਤਨ ਨੂੰ ਆਪਣੇ ਘਰ ਦਾ ਕਾਰਜ ਅਤੇ ਪ੍ਰਕਾਸ਼ ਪੁਰਬ ਨੂੰ ਆਪਣੀ ਸੱਭ ਤੋਂ ਵੱਡੀ ਖੁਸ਼ੀ ਸਮਝਦੇ ਹੋਏ 6 ਜਨਵਰੀ ਨੂੰ ਗੁਰਦੁਆਰਾ ਦੀਵਾਨ ਅਸਥਾਨ ਤੋਂ ਆਪਣੀਆਂ ਗੱਡੀਆਂ ਨੂੰ ਵੱਧ ਤੋਂ ਵੱਧ ਸ਼ਿੰਗਾਰ ਕੇ ਨਗਰ ਕੀਰਤਨ ਵਿੱਚ ਪ੍ਰੀਵਾਰਾਂ ਸਹਿਤ ਸ਼ਾਮਿਲ ਹੋਵੋ। ਇਸ ਮੌਕੇ ਜ਼ਿਲ੍ਹਾ ਸੱਕਤਰ ਗੁਰਮੀਤ ਸਿੰਘ ਬਿੱਟੂ, ਨਿਰਮਲ ਸਿੰਘ ਬੇਦੀ, ਗੁਰਜੀਤ ਸਿੰਘ ਪੋਪਲੀ, ਹਰਜੋਤ ਸਿੰਘ ਲੱਕੀ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਜੋਗਿੰਦਰ ਸਿੰਘ, ਕੁਲਜੀਤ ਸਿੰਘ ਚਾਵਲਾ, ਦਿਲਬਾਗ ਸਿੰਘ, ਰਣਜੀਤ ਸਿੰਘ ਮਾਡਲ ਹਾਊਸ, ਪਰਮਪ੍ਰੀਤ ਸਿੰਘ ਵਿੱਟੀ, ਜਸਵਿੰਦਰ ਸਿੰਘ ਰਾਜਾ, ਵਿਪਨ ਹਸਤੀਰ, ਹੀਰਾ ਸਿੰਘ, ਬਾਵਾ ਗਾਬਾ, ਪ੍ਰਦੀਪ ਸਿੰਘ, ਸਿਮਰਤ ਬੰਟੀ, ਨੀਟੂ ਓਬੇਰੋਏ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਸੁਖਬੀਰ ਸਿੰਘ, ਹਰਮੀਤ ਸਿੰਘ, ਅਮਨ ਮੰਡ, ਨੀਤੀਸ਼ ਮਹਿਤਾ, ਗਗਨ ਰੇਣੁ, ਸ਼ੈਰੀ ਨਾਗੀ, ਹਰਮਨ ਸਿੰਘ, ਰਮੈਨ ਸਿੰਘ, ਅਰੁਣ ਕੁਮਾਰ, ਸਚਿਨ ਆਦਿ ਸ਼ਾਮਿਲ ਸਨ।










