











ਘੋੜ ਸਵਾਰ ਜੱਥੇ, ਬੀਬੀਆਂ ਦੀ ਗੱਤਕਾ ਟੀਮ, ਇਤਿਹਾਸਕ ਗੇਟ ਅਤੇ ਫੁੱਲਾਂ ਦੀ ਵਰਖਾ ਹੋਵੇਗੀ ਮੁੱਖ ਖਿੱਚ ਦਾ ਕੇਂਦਰ
ਬਿਊਰੋ : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਜੋ ਕਿ ਸਵੇਰੇ 11 ਵਜੇ ਗੁਰੂ ਘਰ ਮੋਹਲਾ ਗੋਬਿੰਦਗੜ੍ਹ ਤੋਂ ਚਲ ਕੇ ਰਾਤ ਨੂੰ ਗੁ. ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ। ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਗਜੀਤ ਸਿੰਘ ਗਾਬਾ, ਹਰਜੋਤ ਸਿੰਘ ਲੱਕੀ, ਨਿਰਮਲ ਸਿੰਘ ਬੇਦੀ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਸੰਬੰਧੀ ਸੰਗਤਾਂ ਅਤੇ ਸੇਵਾ ਨਿਭਾਉਣ ਵਾਲੀਆਂ ਸੰਸਥਾਵਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਨਗਰ ਕੀਰਤਨ ਵਿੱਚ
ਘੋੜ ਸਵਾਰ ਜੱਥੇ, ਬੀਬੀਆਂ ਦੀ ਗੱਤਕਾ ਟੀਮ, ਇਤਿਹਾਸਕ ਗੇਟ ਅਤੇ ਵੱਖਰੇ ਅੰਦਾਜ਼ ਚ ਫੁੱਲਾਂ ਦੀ ਵਰਖਾ ਮੁੱਖ ਖਿੱਚ ਦਾ ਕੇਂਦਰ ਹੋਵੇਗੀ। ਇਨ੍ਹਾਂ ਸੇਵਾਵਾਂ ਚ ਬਾਬਾ ਦੀਪ ਸਿੰਘ ਜੀ ਸੇਵਾ ਮਿਸ਼ਨ, NGO ਹਸਦਾ ਵਸਦਾ ਪੰਜਾਬ, ਦਸਮੇਸ਼ ਸੇਵਕ ਸਭਾ, ਭਾਈ ਘਨ੍ਹਈਆ ਜੀ ਸੇਵਕ ਦਲ, ਗੁਰੂ ਰਾਮਦਾਸ ਜੀ ਸੇਵਕ ਸਭਾ, ਦਸਤਾਰ ਏ ਖਾਲਸਾ ਯੂਥ ਕਲੱਬ, ਦਾ ਮੁੱਖ ਯੋਗਦਾਨ ਹੋਵੇਗਾ। ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ ਦੀਆਂ ਬੀਬੀਆਂ ਦਾ ਜੱਥਾ ਵੀ ਨਗਰ ਕੀਰਤਨ ਚ ਆਪਣੇ ਕਰਤਬ ਦਿਖਾਏਗਾ। ਇਸ ਮੌਕੇ ਸੁਰਿੰਦਰ ਸਿੰਘ ਵਿਰਦੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਸਿੰਘ ਰਿਆਤ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਪ੍ਰਮਿੰਦਰ ਸਿੰਘ ਕਾਲਾ, ਸਰਬਜੀਤ ਸਿੰਘ ਨੰਨੂ ਏਕਜੋਤ, ਬਘੇਲ ਸਿੰਘ, ਮਨਪ੍ਰੀਤ ਸਿੰਘ, ਨਿਹਾਲ ਸਿੰਘ, ਬਾਵਾ ਖਰਬੰਦਾ ਆਦਿ ਸ਼ਾਮਿਲ ਸਨ।










