Home Punjab ਨਮੀਤਾ ਚੌਧਰੀ ਨੇ ਵਿਧਾਨ ਸਭਾ ਹਲਕਾ ਫਗਵਾੜਾ ਤੇ ਬੰਗਾ ਦੀ ਮੰਗੀ ਟਿਕਟ

ਨਮੀਤਾ ਚੌਧਰੀ ਨੇ ਵਿਧਾਨ ਸਭਾ ਹਲਕਾ ਫਗਵਾੜਾ ਤੇ ਬੰਗਾ ਦੀ ਮੰਗੀ ਟਿਕਟ

ਬਿਊਰੋ : ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੀ ਸਪੁੱਤਰੀ ਨਮੀਤਾ ਚੌਧਰੀ ਨੇ ਕਾਂਗਰਸ ਪਾਰਟੀ ਤੋਂ ਵਿਧਾਨ ਹਲਕਾ ਫਗਵਾੜਾ ਤੇ ਬੰਗਾਂ ਤੋਂ ਟਿਕਟ ਦੀ ਮੰਗ ਕੀਤੀ ਹੈ। ਨਮੀਤਾ ਚੌਧਰੀ ਨੇ ਕਿਹਾ ਕਿ ਸਾਡੇ ਪਰਿਵਾਰ ਨੂੰ ਬਣਦਾ ਹੱਕ ਦਿੱਤਾ ਜਾਵੇ। ਸਾਡਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਿਹਾ ਹੈ। ਨਮਿਤਾ ਚੌਧਰੀ ਨੇ ਕਿਹਾ ਕਿ ਪਾਰਟੀ ਨੇ ਜਦੋਂ ਵੀ ਸਾਡੀ ਡਿਊਟੀ ਲਗਾਈ ਹੈ ਅਸੀਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਆ ਰਹੇ ਹਾਂ। ਜ਼ਿਕਰਯੋਗ ਹੈ ਕਿ ਨਮੀਤਾ ਚੌਧਰੀ ਦੇ ਦਾਦਾ ਜੀ ਚੌਧਰੀ ਸੁੰਦਰ ਸਿੰਘ ਜੀ ਜੋ ਕਿ ਲੋਕ ਸਭਾ ਹਲਕਾ ਫਿਲੌਰ ਤੋਂ 2 ਵਾਰ ਸਾਂਸਦ ਬਣੇ ਤੇ ਕੇਂਦਰ ਸਰਕਾਰ ਵਿੱਚ ਮੰਤਰੀ ਰਹੇ। ਨਮਿਤਾ ਚੋਧਰੀ ਦੀ ਮਾਤਾ ਸੰਤੋਸ਼ ਚੌਧਰੀ ਜੀ 2 ਵਾਰ ਫਿਲੌਰ ਤੋਂ ਸਾਂਸਦ ਤੋਂ 1 ਵਾਰ ਹੁਸ਼ਿਆਰਪੁਰ ਤੋਂ ਸਾਂਸਦ ਤੇ ਕੇਂਦਰ ਵਿੱਚ ਮੰਤਰੀ ਰਹੀ। ਨਮਿਤਾ ਚੌਧਰੀ ਦੇ ਪਿਤਾ ਰਾਮ ਲੁਭਾਇਆ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ ਤੋਂ ਵਿਧਾਇਕ ਰਹੇ। ਪਰ 2014 ਦੀਆਂ ਲੋਕਾਂ ਸਭਾ ਚੋਣਾਂ ਵਿੱਚੋਂ ਸੰਤੋਸ਼ ਚੌਧਰੀ ਦੇ ਮੋਜੂਦਾ ਸਾਂਸਦ ਹੋਣ ਦੇ ਬਾਵਜੂਦ ਟਿਕਟ ਕਟੀ ਸੀ। ਨਮੀਤਾ ਚੌਧਰੀ ਨੇ ਕਿਹਾ ਕਿ ਪਾਰਟੀ ਸੇਵਾ ਕਰਨ ਦਾ ਮੌਕਾ ਦੇਵੇ ਵਧੀਆਂ ਜਿੱਤ ਹਾਸਲ ਕਰਕੇ ਸੀਟ ਪਾਰਟੀ ਦੀ ਝੋਲੀ ਚ ਪਾਵਾਂਗੇ।