
– Aryans Academy ਦੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ
ਬਿਊਰੋ : ਸ਼ਿਵ ਸੈਨਾ ਹਿੰਦ ਯੂਥ ਦੇ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਲਾਇਸੈਂਸ ਲੈਕੇ ਖੁਲੇਆਮ ਮਾਨਵ ਤਸਕਰੀ ਦੀ ਖੇਡ ਕਰਨ ਵਾਲੀ ਇੱਕ ਕੰਪਨੀ ਦਾ ਪਰਦਾਫਾਸ਼ ਕੀਤਾ ਹੈ।
Aryans Academy ਦੇ ਅਨਿਲ ਨਾਮਕ ਏਜੈਂਟ ਨੇ ਸੋਸ਼ਲ ਮੀਡੀਆ ਤੇ ਸ਼ਰੇਆਮ ਯੂਕ੍ਰੇਨ ਭੇਜਣ ਦੇ ਨਾਮ ਤੇ ਇਮਮੀਗ੍ਰੇਸ਼ਨ ਕਲੀਅਰੈਂਸ ਦੇ ਨਾਮ ਤੇ ਸ਼ਰੇਆਮ ਪ੍ਰਚਾਰ ਕੀਤਾ ਗਿਆ ਸੀ ਜਿਸ ਕਾਰਨ ਕਈ ਲੋਕ ਇੰਨਾ ਦੇ ਜਾਲ ਚ ਫਸੇ ਹੋਣਗੇ।
ਦੁਨੀਆ ਚ ਕੋਈ ਵੀ ਏਜੈਂਟ ਕਿਸੀ ਵੀ ਮੁਲਕ ਦੀ ਇਮਮੀਗ੍ਰੇਸ਼ਨ ਤੇ ਏਅਰਪੋਰਟ ਕਲੀਅਰੈਂਸ ਦੀ ਜਿੰਮੇਵਾਰੀ ਨਹੀਂ ਚੁੱਕ ਸਕਦਾ ਪਰ ਇਹ ਸ਼ਰੇਆਮ ਵਸੂਲੀ ਕਰ ਰਿਹਾ ਹੈ।
ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਮੈਂ ਸਮਾਜਸੇਵੀ ਹਾਂ ਅਤੇ ਸਾਡੀ ਸੰਸਥਾ ਲੋਕਾਂ ਨੂੰ ਜਾਗਰੂਕ ਕਰਨ ਦਾ ਕੱਮ ਕਰਦੀ ਹੈਂ। ਮੈਂ ਇੰਟਰਨੇਟ ਤੇ prince ਬਰਾੜ ਨਾਮ ਦੇ ਇੱਕ ਮੁੰਡੇ ਵਲੋਂ ਪਾਈ ਪੋਸਟ ਦੇਖੀ ਜਿਸ ਵਿਚ ਲਿਖਿਆ ਗਿਆ ਸੀ ਕਿ ਜਲੰਧਰ ਦੀ Aryan Academy ਨਾਮਕ ਇਮੀਗ੍ਰੇਸ਼ਨ ਕੰਪਨੀ ਕਈ ਸਟੂਡੇੰਟਸ ਨੂੰ ਯੂਕਰੇਨ ਭੇਜਣ ਦੇ ਨਾਮ ਤੇ ਠੱਗ ਰਹੀ ਹੈ
ਜਿਸ ਵਿਚ ਲਿਖਿਆ ਹੈ ਯੂਨੀਵਰਸਿਟੀ ਤੇ ਹੋਸਟਲ ਫੀਸ ਵਸੂਲਣ ਤੋਂ ਬਾਦ ਵੀ ਯੂਨੀਵਰਸਿਟੀ ਜਮਾਂ ਨਹੀਂ ਹੁੰਦੀ ਇੰਸ ਤਰਾਂ ਦੇ ਕਈ ਸਟੂਡੇੰਟਸ ਨਾਲ ਠਗੀ ਹੁੰਦੀ ਹੈ। ਇਨ੍ਹ ਦੇਖਣ ਤੋਂ ਬਾਦ ਮੈ aryans academy ਦੇ ਫੇਸਬੁੱਕ ਪੇਜ ਤੇ ਗਿਆ ਤੇ ਵੇਖਿਆ ਕਿ ਉਹਨਾਂ ਐੱਡ ਲਾਈ ਹੈ ukraine ਦਾ ਵੀਜ਼ਾ ਲਵੋ ਨਾਲ immigration clearence ਵੀ ਲਵੋ। ਕ਼ਾਨੂਨ ਮੁਤਾਬਿਕ ਕੋਈ ਵੀ ਏਜੈਂਟ ਕਿਸੀ ਦੀ immigration entry ਕਲੀਅਰੈਂਸ ਦੀ ਜਿੰਮੇਵਾਰੀ ਨਹੀਂ ਚੁੱਕ ਸਕਦਾ। ਇਸਦੇ ਨਾਲ ਹੀ ਮੈਂ ਇੱਕ ਹੋਰ ਪੋਸਟ ਦੇਖੀ ਜਿਸ ਵਿਚ ਕਿਹਾ ਗਿਆ ਕਿ ਯੂਕਰੇਨ ਤੋ Germany ਵੀ ਜਾਓ ਤੇ Airport ਕਲੀਅਰੈਂਸ ਵੀ ਲਵੋ। ਇਹ ਸਿੱਧੇ ਤੌਰ ਤੇ ਮਾਨਵ ਤਸਕਰੀ ਹੈ।
ਪੰਜਾਬ ਸਰਕਾਰ ਦੇ ਲਾਇਸੈਂਸ ਦਾ ਗਲਤ ਇਸਤੇਮਾਲ ਹੈ। ਸ਼ਰੇਆਮ ਇਮਮੀਗ੍ਰੇਸ਼ਨ ਕਲੀਅਰੈਂਸ ਦੀ ਪੋਸਟ ਆਪਣੇ ਪੇਜ ਤੇ ਲਾਕੇ ਲੋਕਾਂ ਨੂੰ ਗੁਮਰਾਹ ਕਰਨਾ ਅਤੇ ਯੂਰੋਪ ਦੇ ਮੁਲਕਾਂ ਚ ਐਂਟਰੀ ਕਰਵਾਣਾ ਮਾਨਵ ਤਸਕਰੀ ਹੈ। ਇੱਸ ਕਰਕੇ ਇਸਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਏ ਤੇ ਲਾਇਸੈਂਸ ਰੱਦ ਕਰ ਮਿਸਾਲ ਪੇਸ਼ ਕੀਤੀ ਜਾਵੇ ਤਾਂਕਿ ਹੋਰ ਏਜੈਂਟ ਇੰਸ ਤਰੀਕੇ ਨਾਲ ਲਾਈਸੈਂਸ ਲੈਕੇ ਠਗੀ ਨਾ ਕਰਨ। 










