


ਬਿਊਰੋ : ਕਾਂਗਰਸ ਪਾਰਟੀ ਨੇ ਮੁਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਕਈ ਮਹੱਤਵਪੂਰਨ ਫੈਸਲੇ ਲੈ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਅਤੇ ਹੁਣ ਇਸਨੂੰ ਦੁਬਾਰਾ ਸੱਤਾ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਰਵਿੰਦਰ ਸਿੰਘ ਲਾਡੀ ਸੂਬਾ ਸਕੱਤਰ ਕਾਂਗਰਸ ਪਾਰਟੀ ਪੰਜਾਬ (ਸੋਸ਼ਲ ਮੀਡੀਆ) ਨੇ ਪ੍ਰੈਸ ਬਿਆਨ ਰਾਹੀਂ ਕੀਤਾ। ਉਨ੍ਹਾਂ ਸਕੱਤਰ ਲਗਾਏ ਜਾਣ ਤੇ ਸ. ਨਵਜੋਤ ਸਿੰਘ ਸਿੱਧੂ, ਸਮੀਤ ਸਿੰਘ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਅੱਗੇ ਕਿਹਾ ਸ. ਨਵਜੋਤ ਸਿੰਘ ਵਲੋਂ ਦਿੱਤੇ ਪੰਜਾਬ ਮਾਡਲ ਨੂੰ ਅਪਣਾ ਕੇ ਪੰਜਾਬ ਮੁੜ ਖੁਸ਼ਹਾਲ ਸੂਬਾ ਬਣ ਸਕਦਾ ਹੈ। ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਿਰ ਚੜਿਆ ਕਰਜਾ ਉਤਾਰਨਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹਾਂ ਤੇ ਲੈ ਕੇ ਆਉਣਾ ਹੀ ਸ. ਸਿੱਧੂ ਦਾ ਏਜੰਡਾ ਹੈ ਜਿਸਨੂੰ ਅਸੀਂ ਹਰ ਹਾਲ ਵਿਚ ਪੂਰਾ ਕਰਾਂਗੇ।











