

(ਪੂਜਾ ਮੇਹਰਾ) : ਅੱਜ ਵਾਰਡ ਨੂੰ – 71 ਵਿਚ ਪੈਦੇ ਰਤਨ ਨਗਰ ਵਿਖੇ ਗਲੀ ਨੰਬਰ 11 ਅਤੇ 12 ਦੇ ਨਾਲ ਲੱਗਦੀਆਂ ਗਲੀਆਂ ਵਿੱਚ ਨਵੀਂਆ ਸੜਕ ਬਣਾਉ ਦੇ ਕੰਮ ਦੀ ਸ਼ੂਰੁਆਤ ਕੀਤੀ ਗਈ। ਇਹ ਸੜਕਾਂ ਦਾ ਕੰਮ ਪੱਛਮੀ ਹਲਕੇ ਦੇ ਵਿਧਾਅਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਅਤੇ ਉੱਤਰੀ ਹਲਕੇ ਦੇਵਿਧਾਅਕ ਸ੍ਰੀ ਬਾਵਾ ਹੈਨਰੀ ਅਤੇ ਮੇਅਰ ਜਗਦੀਸ਼ ਰਾਜਾ ਦੇ ਸਹਿਯੋਗ ਨਾਲ ਨਗਰ ਨਿਗਮ ਦੇ ਫੰਡ ਵਿਚੋ ਕਰਵਾਈਆ ਜਾ ਰਿਹਾ ਹੈ। ਇਹਨਾਂ ਸੜਕਾਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਸੀਨਿਅਰ ਕਾਂਗਰਸ ਲੀਡਰ ਤੇ ਕੌਂਸਲਰ ਪਤੀ ਸ. ਪ੍ਰੀਤ ਖਾਲਸਾ ਜੀ ਵੱਲੋਂ ਇਲਾਕੇ ਦੀਆਂ ਮਾਤਾਵਾਂ ਦੇ ਹੱਥੋ ਕਰਵਾਇਆ ਗਿਆ। ਇਹਨਾਂ ਸੜਕ ਦੀ ਉਸਾਰੀ ਦਾ ਕੰਮ ਸ. ਪ੍ਰੀਤ ਖਾਲਸਾ ਜੀ ਦੇ ਦੇਖ-ਰੇਖ ਵਿੱਚ ਕਰਵਾਇਆ ਜਾਵੇਗਾ। ਇਹਨਾਂ ਸੜਕਾਂ ਨੂੰ ਬਣਾਉਣ ਵਿੱਚ ਤਕਰੀਬਨ 42 ਲੱਖ ਰੁਪਏ ਦੇ ਟੈਡਰ ਦੀ ਰਾਸ਼ੀ ਲਗਈ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹਨਾਂ ਸੜਕਾ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ। ਜਿਸ ਕਾਰਣ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਬਹੁਤ ਦਿਕਤ ਪਰੇਸਾਨੀ ਦਾ ਸਾਹਮਣਾ ਕਰਨਾ ਪੈਦਾਂ ਸੀ।
ਸੋ ਮੋਹਲੇ ਵਾਲੀਆ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਇਹਨਾਂ ਗਈਆਂ ਵਿੱਚ ਸੜਕ ਦੀ ਉਸਾਰੀ ਦੇ ਕੰਮ ਦੀ ਸ਼ੁਰਆਤ ਕੀਤੀ ਗਈ। ਇਹ ਸੜਕ ਦੇ ਬਣਨ ਨਾਲ ਇਲਾਕਾ ਵਾਸੀਆ ਨੂੰ ਆਣ-ਜਾਣ ਦੀ ਬਹੁਤ ਅਸਾਨੀ ਹੋਵੇਗੀ। ਇਸ ਮੋਕੇ ਇਲਾਕਾ ਵਾਸੀਆਂ ਵਿਚ ਖੁਸ਼ੀ ਦੀ ਲਹਰ ਵੇਖੀ ਗਈ। ਉਦਘਾਟਨ ਸਮਾਰੋਹ ਦੌਰਾਨ ਸੀਨਿਅਰ ਕਾਂਗਰਸ ਲੀਡਰ ਸ. ਪ੍ਰੀਤ ਖਾਲਸਾ ਜੀ ਨੇ ਇਲਾਕਾ ਵਾਸੀਆਂ ਨੂੰ ਵਧਾਇਆ ਦਿੱਤੀਆ, ਉਹਨਾ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾ ਦੀਆਂ ਸਮੱਸਿਆਵਾ ਵੀ ਸੁਣੀਆਂ ਅਤੇ ਇਹਨਾਂ ਨੂੰ ਜੱਲਦ ਹੀ ਹੱਲ ਕੱਡਣ ਦਾ ਵਾਧਾ ਵੀ ਕੀਤਾ। ਇਸ ਦੇ ਨਾਲ ਹੀ ਪ੍ਰੀਤ ਖਾਲਸਾ ਨੇ ਕਿਹਾ ਕਿ ਜੋ ਵੀ ਵਾਅਦੇ ਕੋਂਸਲਰ ਖਾਲਸਾ ਵੱਲੋ ਕੀਤੇ ਗਏ ਹਨ, ਉਹ ਇਸੇ ਤਰ੍ਹਾ ਹੀ ਪੁਰੇ ਹੁੰਦੇ ਰਹਿਣਗੇ। ਇਸ ਉਦਘਾਟਨ ਸਮਾਰੋਹ ਤੇ ਸਿਮਰਨਪ੍ਰੀਤ ਸਿੰਘ ਬਵੇਜਾ, ਕਸ਼ਮੀਰ ਸਿੰਘ, ਚੰਦਰਕਾਂਤਾ, ਪਿੰਕੀ, ਰੇਨੂੰ, ਰੰਜਨਾ, ਰਮਨ, ਦਿਨੇਸ਼, ਸ਼ੇਰੂ, ਚੋਹਾਨ, ਕਮਾਡੋ, ਪਮਾ, ਡਾ. ਗਿੱਲ ਆਦੀ ਸ਼ਾਮਲ ਸਨ।











