ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀ ਨੇ ਪੋਸਟਰ ਮੇਕਿੰਗ ਵਿੱਚ ਦੂਜਾ ਇਨਾਮ ਜਿੱਤਿਆ

    ਬਿਊਰੋ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟਰੀਕਲ ਵਿਭਾਗ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ ਐੱਸ.ਐਲ.ਬਾਵਾ, ਡੀ.ਏ.ਵੀ ਕਾਲਜ ਬਟਾਲਾ ਵਲੋਂ ਮਹਾਨੁਮਾ ਹੰਸਰਾਜ ਜੀ ਦੇ ਜਨਮ ਦਿਵਸ ਤੇ ਆਨਲਾਈਨ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੂਜਾ ਇਨਾਮ ਜਿੱਤਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਯੁਵਰਾਜ ਸਿੰਘ ਨੇ ਮਹਾਤਮਾ ਹੰਸਰਾਜ ਦੀ ਬਹੁਤ ਹੀ ਖੂਬਸੂਰਤ ਤਸਵੀਰ ਬਣਾਈ, ਜਿਸ ਨੂੰ ਬਟਾਲੇ ਦੇ ਜੱਜਾਂ ਨੇ ਦੂਜਾ ਇਨਾਮ ਦਿੱਤਾ। ਇਸ ਮੁਕਾਬਲੇ ਵਿੱਚ ਪੰਜਾਬ ਦੇ ਡੀ.ਏ.ਵੀ. ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰਾਪਤੀ ਲਈ ਯੁਵਰਾਜ ਸਿੰਘ ਨੂੰ ਸਨਮਾਨਿਤ ਕੀਤਾ ਤੇ ਇਲੈਕਟਰੀਕਲ ਵਿਭਾਗ ਦੇ ਮੁਖੀ ਅਤੇ ਸਟਾਫ ਨੂੰ ਵਧਾਈ ਦਿੱਤੀ। ਉਹਨਾਂ ਡੀਟੀਪੀ ਵਿਭਾਗ ਦੇ ਕਸ਼ਮੀਰ ਕੁਮਾਰ ਅਤੇ ਮਿਸ ਨੇਹਾ ਦਾ ਵਿਸ਼ੇਸ਼ ਜਿਕਰ ਕੀਤਾ, ਜਿਨ੍ਹਾਂ ਨੇ ਯੁਵਰਾਜ ਸਿੰਘ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਸਾਹਿਤੁ ਕੀਤਾ।