Home Punjab ਵਿਨੋਦ ਥਾਪਰ ਜਲੰਧਰ ਸੈਂਟਰਲ ਅਤੇ ਰਣਵੀਰ ਸਿੰਘ ਠਾਕੁਰ ਜਲੰਧਰ ਵੈਸਟ ਦੇ ਕੋਆਰਡੀਨੇਟਰ...

ਵਿਨੋਦ ਥਾਪਰ ਜਲੰਧਰ ਸੈਂਟਰਲ ਅਤੇ ਰਣਵੀਰ ਸਿੰਘ ਠਾਕੁਰ ਜਲੰਧਰ ਵੈਸਟ ਦੇ ਕੋਆਰਡੀਨੇਟਰ ਨਿਯੁਕਤ : ਮਲਵਿੰਦਰ ਸਿੰਘ ਲੱਕੀ

ਬਿਊਰੋ : ਮਲਵਿੰਦਰ ਸਿੰਘ ਲੱਕੀ ਲੋਕ ਸਭਾ ਇੰਚਾਰਜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿੱਚ ਵਿਨੋਦ ਕੁਮਾਰ ਥਾਪਰ ਨੂੰ ਜਲੰਧਰ ਸੈਂਟਰਲ ਅਤੇ ਰਣਵੀਰ ਸਿੰਘ ਠਾਕੁਰ ਨੂੰ ਜਲੰਧਰ ਵੈਸਟ ਤੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਜੋ ਪਾਰਟੀ ਲਈ ਬਹੁਤ ਲਾਹੇਵੰਦ ਹੋਵੇਗਾ। ਕੋਆਰਡੀਨੇਟਰਾਂ ਦਾ ਮੁੱਖ ਕੰਮ ਪਾਰਟੀ ਅੰਦਰ ਚੱਲ ਰਹੀਆਂ ਗਤੀਵਿਧੀਆਂ ਅਤੇ ਕਿਵੇਂ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਇਸ ਬਾਰੇ ਮਲਵਿੰਦਰ ਸਿੰਘ ਲੱਕੀ ਨੂੰ ਰਿਪੋਰਟ ਦੇਣਗੇ ਅਤੇ ਅੱਗੋਂ ਇਹ ਰਿਪੋਰਟ ਪਾਰਟੀ ਦੇ ਸਪੈਸ਼ਲ ਪੁਲੀਟੀਕਲ ਇਨਫਰਮੇਸ਼ਨ ਸੈੱਲ ਪੰਜਾਬ ਦੇ ਚੇਅਰਮੈਨ ਸੰਦੀਪ ਸਿੰਘ ਸਨੀ ਬਰਾੜ ਅਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਰਣਇੰਦਰ ਸਿੰਘ ਨੂੰ ਭੇਜੀ ਜਾਵੇਗੀ, ਜੋ ਅੱਗੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਜਾਵੇਗੀ। ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨਾਂ ਵਿਚ ਪਾਰਟੀ ਮਜ਼ਬੂਤ ਹੋ ਸਕੇ ਪਾਰਟੀ ਦੀ ਅੰਦਰੂਨੀ ਰਿਪੋਰਟ ਬਿਨਾਂ ਭੇਦਭਾਵ ਦੇ ਭੇਜੀ ਜਾਵੇਗੀ। ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿਚ ਜਲਦ ਹੀ ਵਾਰਡਾਂ ਦੇ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਜਾਣਗੇ। ਜੋ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਅਹੁਦੇਦਾਰਾਂ ਨੂੰ ਵੀ ਬਣਦਾ ਸਨਮਾਨ ਦਿੱਤਾ ਜਾਏਗਾ ਤਾਂ ਜੋ ਕਾਂਗਰਸ ਪਾਰਟੀ ਦੋ ਹਜਾਰ ਬਾਈ 2022 ਵਿੱਚ ਦੁਬਾਰਾ ਸਰਕਾਰ ਬਣਾ ਸਕੇ ਇਸ ਮੌਕੇ ਤੇ ਨਰਿੰਦਰ ਪਹਿਲਵਾਨ ਜਨਰਲ ਸਕੱਤਰ ਲੇਬਰਸੈੱਲ ਅੰਮ੍ਰਿਤਪਾਲ ਸਿੰਘ, ਅਰਜੁਨ, ਸਰਬਜੀਤ ਸਾਬੀ, ਸੁਖਰਾਜ ਸਿੰਘ ਲਵਲੀ, ਦਲਜੀਤ ਸਿੰਘ, ਮੰਗਲ ਸੈਨ, ਰੋਹਿਤ, ਅਰਵਿੰਦਰਪਾਲ ਸਿੰਘ ਹਾਜ਼ਰ ਸਨ।