Home National ਪੰਜਾਬ ਵਿੱਚ ਕਾਂਗਰਸ ਤੇ ਦਿੱਲੀ ਵਿਚ ‘ਆਪ’ ਝੂਠੇ ਵਾਅਦੇ ਤੇ ਘੋਟਾਲਿਆ ਦੀ...

ਪੰਜਾਬ ਵਿੱਚ ਕਾਂਗਰਸ ਤੇ ਦਿੱਲੀ ਵਿਚ ‘ਆਪ’ ਝੂਠੇ ਵਾਅਦੇ ਤੇ ਘੋਟਾਲਿਆ ਦੀ ਸਰਕਾਰ : HS ਵਾਲੀਆ

ਬਿਊਰੋ : ਗੁਰੂ ਨਾਨਕ ਮਿਸ਼ਨਲ ਚੌਕ ਵਿੱਚ ਹਲਕਾ ਜਲੰਧਰ ਸੈਂਟਰਲ ਅਤੇ ਹਲਕਾ ਜਲੰਧਰ ਕੈਂਟ ਵਲੋਂ ਸਾਂਝੇ ਤੌਰ ਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਐਚ.ਐਸ ਵਾਲੀਆ ਨੇ ਕੈਪਟਨ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਤਿੱਖੇ ਹਮਲੇ ਬੋਲੇ। ਧਰਨੇ ਨੂੰ ਸੰਬੋਧਨ ਕਰਦਿਆਂ ਵਾਲੀਆ ਨੇ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਸਰਕਾਰ ਜੋ ਕਿ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਟੀਆ ਨੇ ਕੈਪਟਨ ਸਰਕਾਰ ਤੋਂ ਲੋਕਾਂ ਨੂੰ ਠੱਗਣ ਦੇ ਦੋਸ਼ ਲਾਏ ਤੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਜੋ ਵੀ ਵਾਅਦੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਕੀਤੇ ਸਨ, ਉਹ ਵੀ ਪੂਰੇ ਨਹੀਂ ਕੀਤੇ, ਨਾ ਸ਼ਗੁਨ ਸਕੀਮ, ਨਾ ਨਸ਼ਾ ਦਾ ਖਾਤਮਾ, ਨਾ ਮੋਬਾਇਲ ਫ਼ੋਨ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਇਹ ਸਰਕਾਰ ਗਰੀਬਾਂ ਦੇ ਐਸ.ਸੀ. ਸਕਾਲਰਸ਼ਿਪ ਦੇ ਪੈਸੇ ਵੀ ਖਾ ਗਏ। ਜਿਥੇ ਵਾਲੀਆ ਤੇ ਭਾਟੀਆ ਨੇ ਕੈਪਟਨ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਉਥੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਸਿੱਖ ਵਿਰੋਧੀ ਸਰਕਾਰ ਕਰਾਰ ਦਿੱਤਾ। ਇਸ ਮੌਕੇ ਸੁਰਜੀਤ (ਰੇਟਰੋ ਬਾਈਟ), ਸੁਖਦਿਆਲ ਕਾਦੀਆਵਾਲ, ਪਰਵੇਸ਼ ਟਾਂਗਰੀ, ਰਣਜੀਤ ਰਾਣਾ, ਸੁਭਾਸ਼ ਸੋਧੀ, ਗੁਰਦੀਪ ਜੰਡਿਆਲਾ, ਕੁਲਬੀਰ ਸੁਭਾਨਾ, ਲਖਵਿੰਦਰ ਹਮੀਰੀ ਖੇੜਾ, ਅਕਾਸ਼ ਸਿੰਘ, ਜੋਰਾ ਸਿੰਘ, ਰਾਮ ਸਰੂਪ, ਗੁਰਪ੍ਰੀਤ ਸਿੰਘ, ਜਸਵੀਰ ਦਕੋਹਾ, ਗੁਰਬਚਨ ਮੱਕੜ, ਵਿਕਰਮ ਔਲਖ, ਦਿਲਬਾਗ਼ ਹੁਸੈਨ, ਜਸਵੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਓਬਰਾਏ, ਗੁਰਪ੍ਰੀਤ ਓਬਰਾਏ, ਦਮਨ ਭਾਟੀ, ਅਮਰਜੀਤ ਬਸਰਾ, ਪੂਨਮਪ੍ਰੀਤ ਵਿੱਟੀ, ਰਣਜੀਤ ਗੋਲਡੀ, ਅਮਰਜੀਤ ਮੇਵੀਆ, ਅਮਰਜੀਤ ਭਾਟੀਆ, ਚਰਨਜੀਤ ਮੱਕੜ, ਗੁਰਦੀਪ ਬਾਜਵਾ, ਰਾਣਾ ਰਣਦੀਪ, ਮਹਿੰਦਰ ਪਾਲ ਅਸ਼ਵਨੀ ਕੁਮਾਰ, ਗੁਰਬਚਨ ਕਬੂਰੀਆ, ਮਨਜੀਤ ਟਰਾਸਪੋਟੀਆ ਆਦਿ ਸ਼ਾਮਿਲ ਹਨ।