


ਬਿਊਰੋ : ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕਾਰਡ ਵੰਡ ਸਮਾਗਮ ਜਨ ਕਲਿਆਣ ਸੋਸ਼ਲ ਵੇੈਲਫੇਅਰ ਸੋੁਸਾਇਟੀ ਵਲੋਂ 150 ਤੋਂ ਵਦ ਹੈਲਥ ਕਾਰਡ ਨੋਰਥ ਹਲਕਾ ਦੇ ਵਾਰਡ ਨੰਬਰ 57 ਦੇ ਅਜੀਤ ਨਗਰ ਇਲਾਕੇ ਵਿਚ ਕੈਂਪ ਲਗਾਕੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ ਗਏ। ਸੰਸਥਾ ਦੇ ਪ੍ਧਾਨ ਕਿਰਤੀ ਕਾਂਤ ਕਲਿਆਣ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਉੁਹ ਨੋਰਥ ਹਲਕੇ ਦੇ ਸਾਰੇ ਪਾਰਕਾ ਦਾ ਸੁੰਦਰੀਕਰਨ ਕੀਤਾ ਜਾਵੇਗਾ।
ਇਸ ਹਲਕੇ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਕੇ ਨੁੁੁਹਾਰ ਬਦਲੀ ਜਾਵੇਗੀ। ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਲਾਕੇ ਵਿਚ ਸਮਾਜ ਸੇਵੀ ਡਾ. ਸੁੁੁਰਿੰਦਰ ਕਲਿਆਣ ਨੇ ਦੱਸਿਆ ਕਿ ਇਹ ਕਾਰਡ ਧਾਰਕ ਕਿਸੇ ਵੀ ਸਰਕਾਰੀ, ਗੈਰ ਸਰਕਾਰੀ ਹਸਪਤਾਲ ਵਿਚ 5 ਲੱਖ ਤੱਕ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਸਮਾਗਮ ਵਿਚ ਪੰਜਾਬੀ ਗਾਇਕ ਫਤਿਹ ਸਿੰਘ ਨੇ ਹਾਜ਼ਰੀ ਲਵਾਈ। ਸੰਸਥਾ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕ ਭੁਲਾਈ ਜਨ ਹਿੱਤ ਸੇਵਾ ਕਰਦੀ ਰਹੇਗੀ। ਇਸ ਸਮਾਰੋਹ ਵਿਚ ਕੌਂਸਲਰ ਵਾਰਡ ਨੰਬਰ 57 ਤੋਂ ਵਿਸ਼ਾਲ ਗਿੱਲ, ਰਮਿਤ ਦੱਤਾ, ਮਲਕੀਤ ਸਿੰਘ ਮੀਤਾ, ਮਨੋਜ ਕੁਮਾਰ,(ਆਸ਼ਾ ਵਰਕਰ), ਰਾਜਰਾਣੀ (ਆਂਗਨਵਾੜੀ), ਪੁਸ਼ਪ ਲਤਾ, ਕੌਂਸਲਰ ਪਤੀ ਪਰਮਜੀਤ ਪੰਮਾ, ਕਾਂਗਰਸ ਨੇਤ੍ਰੀ ਪਵਨ ਸੂਰੀ, ਡਾ. ਦਿਆਲ ਅਰੋੜਾ, ਸ਼ਕੁੰਤਲਾ ਥਾਪਰ, ਸਾਬ ਸਿੰਘ ਸਾਬੀ, ਕਮਲ ਕਪੂਰ, ਰਜਿੰਦਰ ਮੱਟੂ, ਅਸ਼ਵਨੀ ਅਰੋੜਾ, ਰਾਮਪਾਲ, ਰਮੇਸ਼ ਕਲਿਆਣ, ਸੁਰਿੰਦਰ ਪੱਪੀ, ਅਸ਼ਵਨੀ ਥਾਪਰ ਸੰਜੀਵ ਕੂਕਨ, ਵਿਨੋਦ ਸਿੱਧੀ ਆਦਿ ਮੈਂਬਰ ਸ਼ਾਮਲ ਸਨ।







