Home Religious ਕੇਂਦਰ ਸਰਕਾਰ ਸਿੱਖੀ ਸਿਧਾਂਤ ਦੇ ਉਲੱਟ ਚੌਂਕਾਂ ਚ ਗੁਰੂ ਸਾਹਿਬਾਨ ਦੀਆਂ ਕਾਲਪਨਿਕ...

ਕੇਂਦਰ ਸਰਕਾਰ ਸਿੱਖੀ ਸਿਧਾਂਤ ਦੇ ਉਲੱਟ ਚੌਂਕਾਂ ਚ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਮੂਰਤੀਆਂ ਲਗਾਉਣ ਤੋਂ ਗ਼ੁਰੇਜ਼ ਕਰੇ : ਸਿੰਘ ਸਭਾਵਾਂ

ਬਿਊਰੋ : ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਮੂਹ ਮਾਨਵਤਾ ਖਾਸ ਕਰਕੇ ਸਿੱਖ ਕੌਮ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮਹਾਨ ਪੁਰਬ ਨੂੰ ਮਨਾਉਣ ਲਈ ਕਈਂ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਪਰ ਸਿੱਖੀ ਨੂੰ ਸਿਧਾਂਤਾਂ ਦੇ ਉਲਟ ਕੇਂਦਰ ਸਰਕਾਰ ਗੁਰੂ ਸਾਹਿਬ ਜੀ ਮੂਰਤੀ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕੇ ਕਿਸੇ ਵੀ ਕੀਮਤ ਤੇ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸੰਬੰਧੀ ਸਿੰਘ ਸਭਾਵਾਂ ਜਲੰਧਰ ਦੇ ਨੁਮਾਇੰਦਿਆ ਜ. ਜਗਜੀਤ ਸਿੰਘ ਖਾਲਸਾ, ਭਾਈ ਛਣਬੀਰ ਸਿੰਘ, ਮੋਹਨ ਸਿੰਘ ਢੀਂਡਸਾ, ਬੇਅੰਤ ਸਿੰਘ ਸਰਹੱਦੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਸਰਬਜੀਤ ਸਿੰਘ ਰਾਜਪਾਲ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਗਲਤ ਰੀਤ ਦਾ ਡੱਟ ਕੇ ਵਿਰੋਧ ਕਰਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਕੀਮਤ ਤੇ ਮੂਰਤੀ ਨਾ ਲੱਗਣ ਦੇਣ ਲਈ ਕਮਰ ਕੱਸੇ ਕਰਣ ਲਈ ਸੁਚੇਤ ਕੀਤਾ। ਉਨ੍ਹਾਂ ਸ਼ਿਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਸਿੱਖੀ ਸਿਧਾਂਤਾਂ ਦੇ ਉਲਟ ਚੱਲ ਰਹੀਆਂ ਗਤੀਵਿਧੀਆਂ ਤੇ ਸੱਖਤ ਐਕਸ਼ਨ ਲੈਣ । ਇਸ ਮੋਕੇ ਗੁਰਬਖਸ਼ ਸਿੰਘ ਜੁਨੇਜਾ, ਚਰਨ ਸਿੰਘ ਮਕਸੂਦਾਂ,  ਭੁਪਿੰਦਰਪਾਲ ਸਿੰਘ ਖਾਲਸਾ,  ਦਵਿੰਦਰ ਸਿੰਘ ਰਹੇਜਾ,  ਕੰਵਲਜੀਤ ਸਿੰਘ ਟੋਨੀ,  ਕੁਲਜੀਤ ਸਿੰਘ ਚਾਵਲਾ, ਸੁਖਮਿੰਦਰ ਸਿੰਘ ਰਾਜਪਾਲ, ਦਵਿੰਦਰ ਸਿੰਘ ਗੋਬਿੰਦਗੜ੍ਹ, ਆਦਿ ਸ਼ਾਮਿਲ ਸਨ।