Home Education ਮੇਹਰ ਚੰਦ ਪੋਲੀਟੈਕਨਿਕ ਵਿਖੇ ਹੋਈ ਵਿਦਾਇਗੀ ਪਾਰਟੀ

ਮੇਹਰ ਚੰਦ ਪੋਲੀਟੈਕਨਿਕ ਵਿਖੇ ਹੋਈ ਵਿਦਾਇਗੀ ਪਾਰਟੀ

ਬਿਊਰੋ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਰਕਸ਼ਾਪ ਵਿਭਾਗ ਦੇ ਸੁਪਰਡੈਂਟ ਸ. ਸੁਰਜੀਤ ਸਿੰਘ ਦਾ ਵਿਦਾਇਗੀ ਸਮਾਰੋਹ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠਾਂ ਹੋਇਆ। ਜਿਸ ਵਿੱਚ ਕਾਲਜ ਦੇ ਸਟਾਫ ਨੇ ਸਰਕਾਰ ਦੀਆਂ ਕੋਵਿਡ -19 ਦੀ ਹਦਾਇਤਾਂ ਅਨੁਸਾਰ ਭਾਗ ਲਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਨੇ 27 ਸਾਲ ਇਸ ਕਾਲਜ ਨੂੰ ਸੇਵਾਵਾਂ ਦਿੱਤੀਆਂ ਤੇ ਆਪਣੀ ਡਿਊਟੀ ਪੂਰੀ ਮੇਹਨਤ, ਇਮਾਨਦਾਰੀ, ਲਗਨ ਤੇ ਤਨਦੇਹੀ ਨਾਲ ਨਿਭਾਈ। ਵਿਭਾਗ ਮੁੱਖੀਆਂ ਨੇ ਉਹਨਾਂ ਦੇ ਬਾਰੇ ਆਪਣੇ ਵਿਚਾਰ ਰੱਖੇ ਅਤੇ ਸਮੂਹ ਵਿਭਾਗਾਂ ਨੇ ਉਹਨਾਂ ਨੂੰ ਪਿਆਰ ਦੀ ਭੇਂਟ ਵਜੋਂ ਗਿਫਟ ਦਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਟਾਫ ਨੇ ਉਹਨਾਂ ਨੂੰ ਸਮਰਿਤੀ ਚਿੰਨ ਤੇ ਹੋਰ ਗਿਫਟ ਦੇ ਕੇ ਸਨਮਾਨਿਤ ਕੀਤਾ। ਇਸ ਪਾਰਟੀ ਵਿੱਚ ਉਹਨਾਂ ਦੀ ਧਰਮਪਤਨੀ ਤੇ ਉਹਨਾਂ ਦੇ ਬੱਚੇ ਵੀ ਸ਼ਾਮਿਲ ਹੋਏ। ਜਿੰਨ੍ਹਾਂ ਨੂੰ ਵੀ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਸਟਾਫ ਵਲੋਂ ਸ. ਤਰਲੋਕ ਸਿੰਘ ਦੀ ਅਗਵਾਈ ਵਿੱਚ ਵਿਦਾਇਗੀ ਸਮਾਰੋਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਸਮਾਰੋਹ ਦੀ ਮੰਚ ਸੰਚਾਲਨ ਹਰਵਿੰਦਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਇਸ ਪ੍ਰੋਗਰਾਮ ਵਿੱਚ ਦਿਲਦਾਰ ਸਿੰਘ, ਡਾ. ਸੰਜੇ ਬਾਂਸਲ, ਡਾ. ਕਪਿਲ ਉਹਰੀ, ਜੇ.ਐਸ.ਘੇੜਾ, ਮੈਡਮ ਮੰਜੂ, ਮੈਡਮ ਰਿਚਾ, ਰਾਕੇਸ਼ ਸ਼ਰਮਾ, ਪ੍ਰਿੰਸ ਮਦਾਨ, ਹੀਰਾ ਮਹਾਜਨ, ਤਰਲੋਕ ਸਿੰਘ, ਹਰਵਿੰਦਰ ਸਿੰਘ, ਦੁਰਗੇਸ਼ ਕੁਮਾਰ ਅਤੇ ਹੋਰ ਸਟਾਫ ਸ਼ਾਮਿਲ ਹੋਏ। ਸ. ਸੁਰਜੀਤ ਸਿੰਘ ਨੇ ਅੰਤ ਵਿੱਚ ਆਪਣੇ ਵਿਚਾਰ ਰੱਖ ਤੇ ਕਾਲਜ ਨੂੰ 11,000 / – ਰੁਪਏ ਆਪਣੇ ਕੋਲੋਂ ਦਾਨ ਦਿੱਤੇ।