Home Education ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸਿਵਲ ਅਤੇ ਮਕੈਨੀਕਲ ਨੇ ਸਾਂਝੇ ਤੌਰ ਤੇ...

ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸਿਵਲ ਅਤੇ ਮਕੈਨੀਕਲ ਨੇ ਸਾਂਝੇ ਤੌਰ ਤੇ ਜਿੱਤਿਆ ਬੈਸਟ ਡਿਪਾਰਮੈਂਟ ਦਾ ਐਵਾਰਡ

ਬਿਊਰੋ : ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਸਿਵਲ ਅਤੇ ਮਕੈਨੀਕਲ ਨੇ ਸਾਂਝੇ ਤੌਰ ਤੇ ਲਾਲਾ ਮੇਹਰ ਚੰਦ ਬੈਸਟ ਡਿਪਾਰਟਮੈਂਟ ਟਰਾਫੀ 2020 ਤੇ ਕਬਜ਼ਾ ਕੀਤਾ। ਡਿਪਾਰਮੈਂਟ ਦੇ ਵਿਦਿਆਰਥੀਆਂ ਨੂੰ ਅਕੈਡਮਿਕ, ਪਲੇਸਮੈਂਟ ਸਪੋਰਟਸ, ਰਿਸਰਚ, ਸਾਫ ਸਫਾਈ, ਵਾਤਾਵਰਣ ਤੇ ਵਿਸ਼ੇਸ਼ ਸਰਗਰਮੀਆਂ ਵਿੱਚ ਵਧੀਆ ਪ੍ਰਦਰਸ਼ਨ ਅਤੇ ਕਾਰਗੁਜ਼ਾਰੀ ਲਈ ਇਹ ਐਵਾਰਡ ਹਰ ਸਾਲ ਦਿੱਤਾ ਜਾਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਐਵਾਰਡ ਵਿਭਾਗ ਮੁੱਖੀ ਡਾ. ਰਾਜੀਵ ਭਾਟੀਆ ਅਤੇ ਰਿਚਾ ਅਰੋੜਾ ਤੇ ਸਟਾਫ ਨੂੰ ਸੌਂਪਿਆ। ਇਸ ਸਾਲ ਬੇਹਤਰੀਨ ਪ੍ਰਦਰਸ਼ਨ ਲਈ ਫਾਰਮੇਸੀ ਨੂੰ ਦੂਜੇ ਬੇਹਤਰੀਨ ਵਿਭਾਗ ਵਜੋਂ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਡਾ. ਸੰਜੇ ਬਾਂਸਲ ਅਤੇ ਸਟਾਫ ਨੇ ਰਿਸੀਵ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਐਵਾਰਡ ਵਿਦਿਆਰਥੀਆਂ ਅਤੇ ਸਟਾਫ ਵਿੱਚ ਆਤਮਵਿਸ਼ਵਾਸ਼ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਤਸ਼ਾਹਜਨ ਮੁਕਾਬਲਾ ਬਣਾਉਂਦੇ ਹਨ। ਡੀ.ਏ.ਵੀ. ਮੈਨੇਜਿਮੈਂਟ ਵਲੋਂ ਸਥਾਪਿਤ ਇਹ ਐਵਾਰਡ ਸਾਲ ਭਰ ਵਿੱਚ ਸਰਵਉਤਮ ਪਰਦਰਸ਼ਨ ਲਈ ਕਿਸੇ ਇੱਕ ਜਾਂ ਇੱਕ ਤੋਂ ਵੱਧ ਵਿਭਾਗ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਸਬੰਧਤ ਵਿਭਾਗ ਨੂੰ ਟਾਫੀ ਅਤੇ ਨਗਦ ਇਨਾਮ ਵੀ ਦਿੱਤਾ ਜਾਂਦਾ ਹੈ । ਇਸ ਮੌਕੇ ਦਿਲਦਾਰ ਸਿੰਘ, ਡਾ. ਸੰਜੇ ਬਾਂਸਲ, ਜੇ.ਐਸਾ ਘੇੜਾ, ਕਸ਼ਮੀਰ ਕੁਮਾਰ, ਕਪਿਲ ਉਹਰੀ, ਮੰਜੂ, ਡਾ. ਰਾਜੀਵ ਭਾਟੀਆਂ, ਪ੍ਰਿੰਸ ਮਦਾਨ, ਸੁਰਜੀਤ ਸਿੰਘ, ਰਾਕੇਸ਼ ਸ਼ਰਮਾ ਤੇ ਹੋਰ ਹਾਜ਼ਰ ਸਨ।