


– ਔਰਤਾਂ ਦਾ ਸਤਿਕਾਰ ਹਮੇਸ਼ਾਂ ਕਰਦੇ ਰਹਾਂਗੇ : ਮਲਵਿੰਦਰ ਸਿੰਘ ਲੱਕੀ
ਬਿਊਰੋ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਤੇ ਗਲਤ ਟਿੱਪਣੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਲੀਡਰ ਅਨਮੋਲ ਗਗਨ ਮਾਨ ਤੇ ਮਲਵਿੰਦਰ ਲੱਕੀ ਨੇ ਸ਼ਿਕਾਇਤ ਦਿੱਤੀ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਔਰਤਾਂ ਪ੍ਰਤੀ ਵਧੀਆ ਨੀਤੀਆਂ ਅਤੇ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਮਲਵਿੰਦਰ ਲੱਕੀ ਨੇ ਐੱਸ.ਐੱਸ.ਪੀ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ। ਮਲਵਿੰਦਰ ਲੱਕੀ ਨੇ ਇਹ ਸ਼ਿਕਾਇਤ ਪੁਲੀਸ ਕਮਿਸ਼ਨਰ ਜਲੰਧਰ ਨੂੰ ਦਿੱਤੀ ਸੀ। ਜੋ ਉਨ੍ਹਾਂ ਦੁਆਰਾ ਮਾਨਸਾ ਐੱਸ.ਐੱਸ.ਪੀ ਨੂੰ ਭੇਜ ਦਿਤੀ ਗਈ ਸੀ। ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਨੇਤਾ ਹਨ। ਮੁੱਖ ਮੰਤਰੀ ਖ਼ਿਲਾਫ਼ ਕੋਈ ਵੀ ਗਲਤ ਟਿੱਪਣੀ ਭਵਿੱਖ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਸੀਂ ਪੰਜਾਬ ਦੇ ਵੱਡੇ ਲੀਡਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਮਰਿਆਦਾ ਵਿੱਚ ਰਹਿ ਕੇ ਹੀ ਬਿਆਨ ਕਰਨ ਤਾਂ ਜੋ ਕਿਸੇ ਵੀ ਲੀਡਰ ਜਾਂ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਠੇਸ ਨਾ ਪਹੁੰਚੇ।







