

ਬਿਊਰੋ : ਪੰਜਾਬ ਦੇ ਮੁੱਖ ਚੋਣ ਅਫ਼ਸਰ ਜੀ ਦੇ ਹੁਕਮਾਂ ਅਥਾਰ ਅਤੇ ਜਲੰਧਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਨਿਗਰਾਨੀ ਹੇਠ ਪ੍ਰਿੰਸਿਪਲ ਡਾ. ਜਗਰੂਪ ਸਿੰਘ ਵਲੋਂ ਪ੍ਰੋ. ਕਸ਼ਮੀਰ ਕੁਮਾਰ ( ਨੋਡਲ ਅਫ਼ਸਰ) ਦੀ ਯੋਗ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਯੁਵਰਾਜ ਸਿੰਘ ਵਿਦਿਆਰਥੀ ਇਲੇਕਣੀਕਲ ਅਤੇ ਰੈਂਸੀ ਵਿਦਿਆਰਥਣ ਪਿਊਟਰ ਸਾਇੰਸ ਨੂੰ ਡੈਂਪਲ ਅਸਡਰ ਬਣਾਇਆ ਗਿਆ। ਇਸ ਟੀਮ ਦੀ ਅਗਵਾਈ ਵਿੱਚ ਸੀ.ਡੀ.ਟੀ.ਪੀ. ਵਿਭਾਗ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। 16 ਫ਼ਰਵਰੀ ਤੋਂ 15 ਮਾਰਚ 2021 ਤੱਕ “ਇਲੈਕਸ਼ਨ ਹੀਰੋ” ਮੁਹਿੰਮ ਚਲਾਈ ਗਈ। ਇਸ ਦੌਰਾਨ ਕਾਲਜ ਵਿੱਚ ਕਈ ਐੱਮੀਨਾਰ, ਵੇਬੀਨਾਰ ਅਤੇ ਵੱਖ – ਵੱਖ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਕੈਂਪਸ ਅਬੱਸਡਰਾ ਦੀ ਟੀਮ ਨੇ 18 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਆਪਣੀ ਵੱਣ ਬਣਾਉਣ ਵਾਸਤੇ ਪ੍ਰੇਰਿਆ ਅਤੇ ਇਲੈਕਟ੍ਰੋਨਿਕ ਇਲੈਕਟੋਲ ਫੋਟੋ ਅਡਟੀਫਿਕੈਸ਼ਨ ਕਾਰਡ ਰਜਿਸਟ੍ਰੇਸ਼ਨ ਅਤੇ ਡਾਊਨਲੋਡ ਕਰਨ ਦੀ ਲੋੜੀਂਦੀ ਜਾਣਕਾਰੀ ਦਿੱਤੀ। ਦੋਹਾਂ ਨੇ ਮਿਲ ਕੇ ਇੱਕ ਟੀਮ ਦੇ ਰੂਪ ਵਿੱਚ 306 ਈ – ਐਪਿਕ ਡਾਉਨਲੋਡ ਕਰਵਾਏ। ਇਸ ਸਾਰੀ ਪ੍ਰਕਿਰਿਆ ਦੀ ਰਿਣ ਮਾਣਯੋਗ ਡਿਪਣੀ ਕਮੀਸ਼ਨਰ ਕਮ ਜਿਲੂ ਇਲੇਕਸ਼ਨ ਅਫ਼ਸਰ ਜਲੰਧਰ ਨੂੰ ਭੇਜੀ ਗਈ। ਵਿਦਿਆਰਥੀਆਂ ਦੇ ਕਾਰੁਜਗਾਰੀ ਤੇ ਤਸੱਲੀ ਪ੍ਰਣ ਕਰਦਿਆਂ ਉਨ੍ਹਾਂ ਇਸ ਦੀ ਸਿਫ਼ਾਰਸ਼ ਮਾਣਯੋਗ ਮੁੱਖ ਚੋਣ ਅਫ਼ਸਰ ਪੰਜਾਬ ਜੀ ਨੂੰ ਕੀਤੀ। ਪੂਰੇ ਪੰਜਾਬ ਦੇ ਅੰਕੜੇ ਦੇਖਦਿਆਂ ਯੁਵਰਾਜ ਸਿੰਘ ਅਤੇ ਮਿਸ ਬੈਂਸੀ ਦੀ ਟੀਮ ਨੂੰ ਪਹਿਲੇ ਇਲੈਕਸ਼ਨ ਸਟਾਰ ਦੇ ਅਹੁਦੇ ਨਾਲ ਨਿਵਾਜਿਆ ਗਿਆ। ਇਸ ਨਾਲ ਕਾਲਜ ਦੇ ਸਾਰੇ ਸਟਾਫ਼ ਮੈਂਬਰਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਿੰਸੀਪਲ ਸਾਹਿਬ ਨੇ ਖੁਸ਼ੀ ਪ੍ਰਗਟ ਕਰਦਿਆਂ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਕੰਮ ਕਰਨ ਦਾ ਜਜਬਾ ਪੈਦਾ ਹੋਵੇਗਾ ਉੱਥੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਜਨੂੰਨ ਪ੍ਰਗਟ ਹੋਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਪਿਹਲੇ ਇਲੈਕਸ਼ਨ ਸਟਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਨੋਡਲ ਅਫ਼ਸਰ ਕਸ਼ਮੀਰ ਕੁਮਾਰ ਤੇ ਉਨ੍ਹਾਂ ਦੀ ਟੀਮ ਦੇ ਸਟਾਫ਼ ਮੈਬਰਾ ਮਿਸ ਨੇਹਾ ਅਤੇ ਅਖਿਲ ਭਾਣੀਆ ਨੂੰ ਵਧਾਈ ਦਿੱਤੀ।







