
ਬਿਊਰੋ : ਕੋਰੋਨਾ ਮਹਾਂਮਾਰੀ ਖਿਲਾਫ਼ ਵਿਸ਼ਵ ਵਿਆਪੀ ਜੰਗ ਵਿੱਚ ਲਗਾਤਾਰ ਸਹਿਯੋਗ ਦੇਣ ਲਈ ਅਤੇ ਭਾਰਤ ਸਰਕਾਰ ਦੀ ਇੰਡੀਆ ਮੁਹਿੰਮ ਅਧੀਨ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਦਿਸ਼ਾ – ਨਿਰਦੇਸ਼ਾ ਅਨੁਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ ਕੋਰੋਨਾ ਟੀਕਾਕਰਣ ਸੰਬੰਧੀ ਇੱਕ ਵੈਬੀਨਾਰ ਕਰਵਾਇਆ। ਇਸ ਦੀ ਸ਼ੁਰੂਆਤ ਨੋਡਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ (ਇੰਨਲ ਕੌਆਡੀਨੇਟਰ) ਦੀ ਯੋਗ ਅਗਵਾਈ ਵਿੱਚ ਹੋਈ। ਮੁੱਖ ਬੁਲਾਰੇ ਸੰਦੀਪ ਕੁਮਾਰ ਸ਼ਰਮਾ (ਲੈਕਚਰਾਰ ਫ਼ਾਰਮੈਸੀ) ਨੇ ਕੋਰੋਨਾ ਸਬੰਧੀ ਬਹੁਤ ਹੀ ਸੁਚੱਜੇ ਢੰਗ ਨਾਲ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਇਸ ਬੀਮਾਰੀ ਤੋਂ ਬਚਾਅ ਅਤੇ ਟੀਕਾਕਰਣ ਸਬੰਧੀ ਯੋਗ ਲਾਭਪਾਤਰੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ। ਨੋਡਲ ਅਫ਼ਸਰ ਵਲੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀ ਬਲਕਿ ਇਸ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਪਰ ਜੇਕਰ ਕੋਈ ਸ਼ੱਕੀ ਕੇਸ ਨਜਰ ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਟੀਕਾ ਲਗਵਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਵਿਭਾਗ ਵਲੋਂ ਇੱਕ ਰੰਗੀਨ ਇੱਸ਼ਤਿਹਾਰ ਵੀ ਜਾਰੀ ਕੀਤਾ ਗਿਆ ਤਾਂਕਿ ਲੋਕ ਇਸ ਵਾਇਰਸ ਦੀ ਚਪੇਟ ਤੋਂ ਬੱਚ ਸਕਣ।ਇਸ ਵੈਬੀਨਾਰ ਵਿੱਚ ਲੱਗ – ਭੱਗ 98 ਲੋਕਾਂ ਨੇ ਸ਼ੱਕਤ ਕੀਤੀ । ਅੰਤ ਵਿੱਚ ਨੋਡਲ ਅਫ਼ਸਰ ਨੇ ਸਾਰੇ ਆਨਲਾਇਨ ਹਾਜਿਰ ਸਟਾਫ਼ ਅਤੇ ਵਿੱਦਿਆਰਥੀਆਂ ਦਾ ਧੰਨਵਾਦ ਕੀਤਾ। ਨੇਹਾ ( ਸੀ . ਡੀ . ਕੰਸਲਟੈਂਟ ), ਅਖਿਲ ਭਾਟੀਆ ( ਜੂਨੀਅਰ ਕੰਸਲਟੈਂਟ ), ਮਨੋਜ ਕੁਮਾਰ, ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਵੈਬੀਨਾਰ ਨੇਪਰੇ ਚੜਿਆ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ “ਕੋਰੋਨਾ ਟੀਕਾਕਰਣ” ਵੈਬੀਨਾਰ ਰਾਹੀਂ ਲੋਕਾਂ ਦੀਆਂ ਵੱਡਮੁਲੀਆਂ ਜਾਨਾਂ ਬਚਾਉਣਾਂ ਭਲਾਈ ਦਾ ਕੰਮ ਦੱਸਿਆ।







