
ਬਿਊਰੋ : ਸਵੱਛ ਭਾਰਤ ਅਭਿਯਾਨ ਨੂੰ ਸਾਥਿਰ ਕਰਨ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੇ ਦਿਸ਼ਾ – ਨਿਰਦੇਸ਼ਾ ਅਨੁਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿੱਖੇ ‘ਸਫ਼ਾਈ ਪੰਦਰਵਾੜਾ’ ਚਲਾਇਆ ਗਿਆ। ਇਸ ਦੌਰਾਨ ਵੱਖ – ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਮਿਲ ਤੇ ਸਫ਼ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਜਿੱਥੇ ਕਾਲਜ ਦੀਆਂ ਇਮਾਰਤਾ ਰਿਸਰ ਵਿੱਚ ਕੂੜਾ – ਕਰਕਟ ਸਾਫ਼ ਕੀਤਾ ਉੱਥੇ ਅਲੱਗ – ਅਲੱਗ ਢੰਗਾ ਨਾਲ ਇਸ ਦਾ ਸੁੰਦਰੀਕਰਨ ਵੀ ਕੀਤਾ। ਸਵੱਛਤਾ ਨੂੰ ਦਰਸਾਉਂਦਾ ਹੋਇਆ ਸੀ.ਡੀ.ਵੀ.ਪੀ. ਵਿਭਾਗ ਦੇ ਇੰਨਲ ਕੌਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਵਲੋਂ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਉਨ੍ਹਾਂ ਨੇ ਦੇਸ਼ ਦੀ ਸੱਵਵਥਾ ਪ੍ਰਤੀ ਜਾਗਰੂਕ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ, ਕੁਦਰਤੀ ਸੋਮਿਆਂ ਦੀ ਰੱਖਿਆ, ਪਸ਼ੂ – ਪੰਛੀਆਂ ਪ੍ਰਤੀ ਦਇਆ, ਉਰਜਾ ਦੀ ਬੱਚਤ, ਹਵਾ – ਪਾਣੀ ਦੀ ਸੰਭਾਲ, ਰੁੱਖ ਲਗਾਉਣ ਅਤੇ ਰੁੱਖ ਬਚਾਉਣ ਲਈ ਪ੍ਰੇਰਿਤ ਕੀਤਾ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿਭਾਗਾਂ ਦਾ ਨਰੀਖਣ ਕੀਤਾ ਅਤੇ ਸਫ਼ਾਈ ਦੇਖ ਕੇ ਗੱਦ – ਗੱਦ ਹੋਏ। ਉਨ੍ਹਾਂ ਸਫ਼ਾਈ ਵਿੱਚ ਅੱਬਲ ਰਹਿਣ ਵਾਲੇ ਵਿਭਾਗਾਂ ਨੂੰ ਪ੍ਰੇਸ਼ਾਹਿਤ ਕਰਨ ਲਈ ਸਨਮਾਨਿਤ ਚਿੰਨ ਅਤੇ ਪ੍ਰਸ਼ੰਸਾ ਪੱਤਰ ਦੇਣ ਦੀ ਘੋਸ਼ਨਾ ਕੀਤੀ। ਅੰਤ ਵਿਚ ਸਾਰੇ ਵਿਭਾਗਾਂ ਦਾ ਪ੍ਰਸ਼ੰਸਾ ਸਹਿਤ ਧੰਨਵਾਦ ਕਰਦਿਆਂ ਸਫ਼ਾਈ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਦੀ ਅਪੀਲ ਕੀਤੀ। ਇਹ ‘ਪੰਦਰਵਾੜਾ’ ਕਾਲਜ ਵਿੱਚ ਮੇਲੇ ਵਾਂਗ ਗੁਜਰਿਆ।







