
ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ ਦੇ ਹੋਮ ਸਾਇੰਸ ਵਿਭਾਗ ਦੁਆਰਾ ਵਿਦਿਆਰਥਣਾਂ ਦੇ ਲਈ ਕੁਕਿੰਗ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਤੰਦਰੁਸਤ ਜੀਵਨ ਦੇ ਵਿਚ ਪੌਸ਼ਟਿਕ ਆਹਾਰ ਦੇ ਮਹੱਤਵ ਨੂੰ ਦਰਸਾਉਂਦੇ ਇਸ ਮੁਕਾਬਲੇ ਦੇ ਵਿੱਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਭਾਗ ਲਿਆ। ਆਪਣੇ ਭੋਜਨ ਪਕਾਉਣ ਦੇ ਹੁਨਰ ਨੂੰ ਬਾਖ਼ੂਬੀ ਪੇਸ਼ ਕਰਦਿਆਂ ਹੋਇਆਂ ਵਿਦਿਆਰਥਣਾਂ ਨੇ ਸਵਾਦੀ ਅਤੇ ਸੰਤੁਲਿਤ ਵਿਅੰਜਨ ਤਿਆਰ ਕਰਕੇ ਪੇਸ਼ ਕੀਤੇ ਅਤੇ ਨਾਲ ਹੀ ਪੌਸ਼ਟਿਕ ਭੋਜਨ ਦੇ ਫ਼ਾਇਦਿਆਂ ਅਤੇ ਜੰਕ ਫੂਡ ਦੇ ਨੁਕਸਾਨ ਬਾਰੇ ਵੀ ਸਮਝਾਇਆ। ਇਸ ਮੁਕਾਬਲੇ ਦੇ ਵਿੱਚੋਂ ਰਾਜਵਿੰਦਰ ਕੌਰ ਪਹਿਲੇ ਸਥਾਨ ‘ਤੇ ਰਹੀ। ਹਰਸਿਮਰਨ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਏਕਤਾ ਰਿਸ਼ੀ ਨੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿਚ ਤੰਦਰੁਸਤ ਜੀਵਨ ਸ਼ੈਲੀ ਵਿੱਚ ਉਚਿਤ ਖੁਰਾਕ ਦੇ ਮਹੱਤਵ ਅਤੇ ਜ਼ਰੂਰਤ ਨੂੰ ਸਮਝਾਉਣਾ ਅਤਿ ਜ਼ਰੂਰੀ ਹੈ ਅਤੇ ਅਜਿਹੀਆਂ ਗਤੀਵਿਧੀਆਂ ਦੇ ਨਾਲ ਇਹ ਜਾਗਰੂਕਤਾ ਸਹਿਜੇ ਹੀ ਪੈਦਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਮ ਸਾਇੰਸ ਵਿਭਾਗ ਦੁਆਰਾ ਇਸ ਮੁਕਾਬਲੇ ਦੇ ਸਫਲ ਆਯੋਜਨ ਦੇ ਲਈ ਕੀਤੇ ਗਏ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।










