

ਬਿਊਰੋ : ਧਰਮ ਦੇ ਨਾਲ ਇਨਸਾਨੀਅਤ ਦੀ ਸੇਵਾ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਲੋਂ 16/1/22 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਐਨ ਐਚ ਐਸ ਹਸਪਤਾਲ ਦੇ ਐਮ ਡੀ ਡਾਕਟਰਾਂ ਦੀ ਵਿਸ਼ੇਸ਼ ਟੀਮ ਮਰੀਜ਼ਾਂ ਦਾ ਚੈਕ ਅੱਪ ਕਰੇਗੀ। ਇਸ ਕੈਂਪ ਵਿਚ ਦਿਲ, ਸ਼ੂਗਰ, ਬਲੱਡ ਪ੍ਰੇਸ਼ਰ, ਫੈਫੜੇ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਚੈੱਕ ਕਰੇਗੀ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਵੰਡੀਆਂ ਜਾਣਗੀਆਂ। ਪ੍ਰਬੰਧਕ ਕਮੇਟੀ ਨੇ ਜਰੂਰਤਮੰਦਾ ਨੂੰ ਇਸ ਕੈਂਪ ਦਾ ਫਾਇਦਾ ਪ੍ਰਾਪਤ ਕਰਣ ਦੀ ਅਪੀਲ ਕੀਤੀ। ਇਸ ਮੋਕੇ ਜ ਸਕੱਤਰ ਗੁਰਮੀਤ ਸਿੰਘ ਬਿੱਟੂ, ਮਨਜੀਤ ਸਿੰਘ, ਸੁਰਿੰਦਰ ਸਿੰਘ ਅਰੋੜਾ, ਬਲਬੀਰ ਸਿੰਘ, ਹੀਰਾ ਸਿੰਘ, ਬਾਵਾ ਗਾਬਾ, ਮਨਪ੍ਰੀਤ ਸਿੰਘ, ਰਾਜਕੁਮਾਰ, ਰਣਵੀਰ ਸਿੰਘ, ਜਸਕੀਰਤ ਸਿੰਘ ਆਦਿ ਸ਼ਾਮਿਲ ਸਨ।










