Home Punjab ਜਲੰਧਰ : ਵਾਰਡ ਨੂੰ – 71 ਵਿਚ ਪੈਦੇ ਗਰੇਟਰ ਕੈਲਾਸ ਵਿਖੇ ਇੰਟਰਲੋਕ...

ਜਲੰਧਰ : ਵਾਰਡ ਨੂੰ – 71 ਵਿਚ ਪੈਦੇ ਗਰੇਟਰ ਕੈਲਾਸ ਵਿਖੇ ਇੰਟਰਲੋਕ ਟਾਇਲ ਲਗਾਉਣ ਦਾ ਉਦਘਾਟਨ ਕੀਤਾ ਗਿਆ

(ਪੂਜਾ ਮੇਹਰਾ) : ਬੀਤੇ ਦਿਨ ਵਾਰਡ ਨੂੰ – 71 ਵਿਚ ਪੈਦੇ ਗਰੇਟਰ ਕੈਲਾਸ ਵਿਖੇ ਇੰਟਰਲੋਕ ਟਾਇਲ ਲਗਾਉਣ ਦਾ ਉਦਘਾਟਨ ਕੀਤਾ ਗਿਆ। ਇਹ ਇੰਟਰਲੋਕ ਟਾਇਲ ਦੀ ਉਸਾਰੀ ਦਾ ਕੰਮ ਸਾਡੇ ਮਾਣਯੋਗ ਉੱਤਰੀ ਹਲਕੇ ਦੇ ਵਿਧਾਇਅਕ ਸ਼ੀ ਬਾਵਾ ਹੈਨਰੀ ਜੀ ਤੇ ਕੌਸਲਰ ਸਤਿੰਦਰਜੀਤ ਕੌਰ ਖਾਲਸਾ ਜੀ ਦੇ ਸਹਿਯੋਗ ਨਾਲ ਐਮ.ਐਲ.ਏ. ਦੇ ਫੰਡ ਵਿਚੋ ਕਰਵਾਈਆ ਜਾ ਰਿਹਾ ਹੈ। ਇਹ ਇੰਟਰਲੋਕ ਟਾਇਲ ਲਗਾਉਣ ਦੇ ਕੰਮ ਦਾ ਉਦਘਾਟਨ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਤੇ ਕੋਂਸਲਰ ਪਤੀ ਪ੍ਰੀਤ ਖਾਲਸਾ ਨੇ ਕਲੋਨੀ ਫਾਉਡਰ ਪ੍ਰਧਾਨ ਸ. ਸੇਵਾ ਸਿੰਘ ਸੈਣੀ ਦੇ ਹੱਥੋ ਕਰਵਾਇਆ ਗਿਆ। ਇਹ ਇੰਟਰਲੋਕ ਟਾਇਲ ਕਲੋਨੀ ਦੇ ਸੁੰਦਰੀਕਰਨ ਲਈ ਲਗਾਈਆ ਜਾ ਰਹੀਆ ਹਨ। ਜਿਸ ਦੇ ਨਾਲ ਕਲੋਨੀ ਦੀ ਰੂਪ ਰੇਖਾ ਬਹੁਤ ਵਧੀਆ ਹੋਵੇਗੀ। ਕਲੋਨੀ ਵਾਲੀਆਂ ਨਾਲ ਗੱਲਬਾਤ ਕਰਦੇ ਸ਼੍ਰੀ ਬਾਵਾ ਹੈਨਰੀ ਜੀ ਅਤੇ ਪ੍ਰੀਤ ਖਾਲਸਾ ਜੀ ਨੇ ਦੱਸਿਆ ਕਿ ਗਰੇਟਰ ਕੈਲਾਸ ਵਾਰਡ ਨੰਬਰ – 71 ਵਿੱਚ ਹੁਣ ਸੜਕਾ, ਸਟ੍ਰੀਟ ਲਾਈਟਾ ਅਤੇ ਪਾਰਕ ਦਾ ਕੰਮ ਕੰਪਲੀਟ ਹੋ ਗਿਆ ਹੈ, ਜੇਕਰ ਕੋਈ ਕੰਮ ਰਹ ਗਿਆ ਹੈ ਤਾਂ ਉਹ ਵੀ ਪੂਰਾ ਕੀਤਾ ਜਾਵੇਗਾ। ਸ. ਪ੍ਰੀਤ ਖਾਲਸਾ ਜੀ ਨੇ ਕਿਹਾ ਕਿ ਕਿਹਾ ਕਿ ਜੋ ਵੀ ਵਾਅਦੇ ਸਾਡੇ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਅਤੇ ਕੋਂਸਲਰ ਖਾਲਸਾ ਵੱਲੋ ਕੀਤੇ ਗਏ ਹਨ, ਉਹ ਇਸੇ ਤਰ੍ਹਾ ਹੀ ਪੁਰੇ ਹੁੰਦੇ ਰਹਿਣਗੇ ਤੇ ਕਲੋਨੀ ਦੀਆਂ ਸਾਰੀਆਂ ਸਮੱਸਿਆਵਾਂ ਇੰਜ ਹੀ ਦੂਰ ਹੋਣਗੀਆਂ। ਇਸ ਦੇ ਨਾਲ ਹੀ ਜੇਕਰ ਕੋਈ ਸਮੱਸਿਆ ਬਾਕੀ ਹੈ ਤਾਂ ਉਹ ਵੀ ਜੱਲਦ ਹੀ ਹੱਲ ਹੋ ਜਾਵੇਗੀ। ਮੈਂ ਆਪਣੇ ਵੱਲੋ ਪੂਰੀ ਕੋਸ਼ੀਸ਼ ਕਰਾਗਾਂ ਕਿ ਕਲੋਨੀ ਦੀ ਰੂਪ ਰੇਖਾ ਨੂੰ ਵਧੀਆ ਬਣਾਇਆ ਜਾਵੇ। ਇਸ ਮੌਕੇ ਦੌਰਾਨ ਕਲੋਨੀ ਮੈਂਬਰ ਫਾਉਡਰ ਪ੍ਰਧਾਨ ਸ. ਸੇਵਾ ਸਿੰਘ ਸੈਣੀ, ਚੇਅਰਮੈਨ ਪ੍ਰਾਣਨਾਥ ਭੱਲਾ, ਡਿਪਟੀ ਚੇਅਰਮੈਨ ਰਵਿੰਦਰ ਅਗਰਵਾਲ, ਪ੍ਰਧਾਨ ਸੁਨੀਲ ਨਇਅਰ, ਸੀਨਿਅਰ ਵਾਇਸ ਪ੍ਰਧਾਨ ਸੁਰਜੀਤ ਸਿੰਘ, ਲਵਲੀ ਕਾਲੜਾ, ਵਾਈਸ ਪ੍ਰਧਾਨ ਆਸ਼ੂ ਮੁਰਗਈ, ਟੀਟੂ ਜੋਸਨ, ਅਮਰਜੀਤ ਸਿੰਘ ਭਾਈਆ, ਅਰੁਣ ਜੈਨ, ਵਰਿੰਦਰ ਚੋਹਾਨ, ਵਿਜੈ ਵਡੇਰਾ, ਰਜੇਸ਼ ਚੱਡਾ, ਵਿਜੈ ਅਰੋੜਾ, ਨਰਿੰਦਰ ਸਿੰਘ, ਸਹੋਤਾ ਜੀ, ਚਰਨਜੀਤ ਸਿੰਘ ਜੈਕੋ, ਰਤਨ ਲਾਲ ਹਾਡਾਂ, ਮਹਿੰਦਰ ਸਿੰਘ ਜੁਨੇਜਾ, ਨਰੇਸ਼ ਮਲਹੋਤਰਾ, ਨਿਤਿਨ ਕਪੂਰ, ਜੋਗਿੰਦਰ ਸਿੰਘ, ਹਰਭਜਨ ਸਿੰਘ ਸੈਣੀ, ਧਰਮਪਾਲ, ਵਿਪਨ ਤੁੱਲੀ, ਬਤਰਾ ਜੀ, ਪੱਪੀ ਮੈਹਤਾ, ਰਾਜੂ ਜੈਰੱਥ, ਕੈਪਟਨ ਹਰਜੀਤ ਸਿੰਘ, ਹਰੀਸ਼ ਆਨੰਦ ਆਦੀ ਸ਼ਾਮਲ ਸਨ।