Home Education ਕੇ.ਐਮ.ਵੀ. ਦੁਆਰਾ ਤਿੰਨ ਮਹੀਨੇ ਦੇ ਮੁਫ਼ਤ ਵੋਕੇਸ਼ਨਲ ਟ੍ਰੇਨਿੰਗ ਕੌਸਮਟੌਲਜੀ ਕੋਰਸ ਦਾ ਆਯੋਜਨ

ਕੇ.ਐਮ.ਵੀ. ਦੁਆਰਾ ਤਿੰਨ ਮਹੀਨੇ ਦੇ ਮੁਫ਼ਤ ਵੋਕੇਸ਼ਨਲ ਟ੍ਰੇਨਿੰਗ ਕੌਸਮਟੌਲਜੀ ਕੋਰਸ ਦਾ ਆਯੋਜਨ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵੱਖ-ਵੱਖ ਕਾਰਜਾਂ ਰਾਹੀਂ ਸਮਾਜਿਕ ਵਿਕਾਸ ਵਿਚ ਨਿਰੰਤਰ ਯੋਗਦਾਨ ਪਾਇਆ ਜਾਂਦਾ ਰਹਿੰਦਾ ਹੈ। ਇਸ ਹੀ ਲੜੀ ਦੇ ਤਹਿਤ ਵਿਦਿਆਲਾ ਦੇ ਗਾਂਧੀਅਨ ਸਟੱਡੀਜ਼ ਸੈਂਟਰ ਦੁਆਰਾ ਤਿੰਨ ਮਹੀਨੇ ਦੇ ਮੁਫ਼ਤ ਵੋਕੇਸ਼ਨਲ ਟ੍ਰੇਨਿੰਗ ਕੌਸਮਟੌਲਜੀ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੋਰਸ ਵਿਚ ਸਮਾਜ ਦੇ ਹਾਸ਼ੀਆਗਤ ਸ਼੍ਰੇਣੀ ਦੀਆਂ ਮਹਿਲਾਵਾਂ ਨੇ ਆਪਣੇ ਆਪ ਨੂੰ ਐਨਰੋਲ ਕਰਵਾਇਆ ਹੈ। ਪਿੰਡਾਂ ਦੇ ਨਾਲ-ਨਾਲ ਵਿਦਿਆਲਾ ਦੇ ਆਸ-ਪਾਸ ਦੇ ਇਲਾਕਿਆਂ ਤੋਂ ਮਹਿਲਾਵਾਂ ਇਸ ਕੋਰਸ ਰਾਹੀਂ ਸਿੱਖਿਆ ਹਾਸਿਲ ਕਰ ਰਹੀਆਂ ਹਨ। ਵਰਨਣਯੋਗ ਹੈ ਕਿ ਇੱਕ ਦਹਾਕੇ ਤੋਂ ਵੀ ਵੱਧ ਦੇ ਸਮੇਂ ਤੋਂ ਵਿਦਿਆਲਾ ਦੁਆਰਾ ਕੌਸਮਟੋਲੋਜੀ, ਫੈਸ਼ਨ ਡਿਜ਼ਾਈਨਿੰਗ ਅਤੇ ਕੰਪਿਊਟਰ ਬੇਸਿਕਸ ਦੀ ਸਿਖਲਾਈ ਕੈਂਪਸ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਪ੍ਰਦਾਨ ਕੀਤੀ ਜਾ ਰਹੀ ਹੈ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਮਹਿਲਾਵਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅਜਿਹੇ ਮੌਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਅਤੇ ਸਸ਼ਕਤ ਬਣਾਉਣ ਵਿੱਚ ਸਹਾਈ ਸਾਬਿਤ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਉਪਰਾਲੇ ਦੇ ਲਈ ਡਾ. ਮੋਨਿਕਾ ਸ਼ਰਮਾ, ਡਾਇਰੈਕਟਰ, ਗਾਂਧੀਅਨ ਸਟੱਡੀਜ਼ ਸੈਂਟਰ ਅਤੇ ਕੌਸਮਟੋਲੋਜੀ ਵਿਭਾਗ ਤੋਂ ਸ਼੍ਰੀਮਤੀ ਗਾਇਤਰੀ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।