Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਲੌਂ ਤਕਨੀਕੀ ਮੇਲੇ ਦਾ ਆਯੋਜਨ

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਲੌਂ ਤਕਨੀਕੀ ਮੇਲੇ ਦਾ ਆਯੋਜਨ

ਬਿਊਰੋ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਬੇਰੋਜਗਾਰੀ ਨੂੰ ਖਤਮ ਕਰਨ ਅਤੇ ਨੌਜਵਾਨਾਂ ਦਾ ਜੀਵਨ ਸੁਧਾਰਨ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਤਤ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਆਪਣੇ ਪਸਾਰ ਕੇਂਦਰ ਪਿੰਡ ਕਿਸ਼ਨਗੜ੍ਹ ਅਤੇ ਭੋਗਪੁਰ (ਜਲੰਧਰ) ਵਿਖੇ ਮਿੱਤੀ 22 ਤੋਂ 24 ਦਸੰਬਰ, 2021 ਤੱਕ ਇਕ ਤਿੰਨ ਰੋਜਾ ਤਕਨੀਕੀ ਮੇਲਾ ਆਯੋਜਿਤ ਕੀਤਾ ਗਿਆ।ਜਿੱਥੇ ਮਾਨਯੋਗ ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਇਸਦਾ ਸ਼ੁੱਭ ਆਰੰਬ ਕੀਤਾ ਉੱਥੇ ਉਨ੍ਹਾਂ ਗਰੀਬ ਅਤੇ ਅਪੰਗ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ, ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਤੋਂ ਬਚਣ ਦੀ ਗੱਲ ਕਰਦੇ ਹੋਏ ਆਵਾਜਾਈ ਸੰਬੰਧੀ ਅਨੁਸਾਸ਼ਿਤ ਰਹਿਣ ਦਾ ਸੁਨੇਹਾ ਵੀ ਦਿੱਤਾ। ਕਸ਼ਮੀਰ ਕੁਮਾਰ ਇੰਟ੍ਰਨਲ ਕੁਆਰਡੀਨੇਟਰ ਵਲੋਂ ਤਕਨੀਕੀ ਅਤੇ ਕਿੱਤਾ ਮੁੱਖੀ ਸਿੱਖਿਆ ਨਾਲ ਬੱਚਿਆਂ ਨੂੰ ਜੋੜਨ ਦੀ ਗੱਲ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸੂਰਜੀ – ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਬਾਯੋ – ਊਰਜਾ ਨੂੰ ਅਪਣਾਉਣ ਦੀ ਨਸੀਹਤ ਕੀਤੀ ਗਈ ਤਾਂ ਕਿ ਘੱਟ ਤੋਂ ਘੱਟ ਰਵਾਇਤੀ ਊਰਜਾ ਵਰਤਨ ਨਾਲ ਜਿੱਥੇ ਸਾਡਾ ਆਰਥਿਕ ਬੋਝ ਘਟੇਗਾ ਓਥੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਵੀ ਮੱਦਦ ਮਿਲੇਗੀ। ਵਾਤਾਵਰਣ ਬਚਾਉਣ ਲਈ ਬੱਚਿਆਂ ਨੇ ਪੌਦੇ ਲਗਾਏ ਅਤੇ ਉਨ੍ਹਾਂ ਦੀ ਸਾਂਭ – ਸੰਭਾਲ ਦਾ ਅਹਿਦ ਕੀਤਾ। ਮੈਡਮ ਨੇਹਾ (ਸੀ.ਡੀ.ਕੰਸਲਟੈਂਟ) ਵਲੋਂ “ ਉਮੀਕਰੋਨ ਤੋਂ ਬਚਣ ਸਬੰਧੀ ਇੱਕ ਵੈਬੀਨਾਰ ਕੀਤਾ ਗਿਆ। ਉਨ੍ਹਾਂ ਬੱਚਿਆ ਨੂੰ ਸਿਹਤਮੰਦ ਰਹਿਣ ਲਈ ਨਸ਼ੀਆ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਲਈ ਪ੍ਰੇਰਿਆ ਗਿਆ। ਕਟਿੰਗ – ਟੇਲਰਿੰਗ ਅਤੇ ਬਿਊਟੀਸ਼ਨ ਦੀਆਂ ਲੜਕੀਆਂ ਵਲੋਂ ਆਪਣੇ ਕੀਤੇ ਕੰਮਾਂ ਦੀ ਨੁਮਾਇਸ਼ ਲਗਾਈ ਗਈ। ਇਸ ਮੁਬਾਰਕ ਮੌਕੇ ਜਿੱਥੇ ਵਿੱਦਿਆਰਥੀਆਂ ਨੇ ਵੱਖ – ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਉਥੇ ਉਨ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਆਮਦ ਤੇ ਖੁਸ਼ੀਆਂ ਮਨਾਉਂਦਿਆਂ ਮਾਹੌਲ ਨੂੰ ਖੁਸ਼ਗੁਆਰ ਬਣਾਇਆਂ।ਲੋਕਾਂ ਨੂੰ ਜਾਗਰੂਕ ਕਰਨ ਲਈ “ਉਮੀਕਰੋਨ ਸਬੰਧੀ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ। ਕੋਰਸ ਪੂਰਾ ਕਰਨ ਵਾਲੇ ਵਿੱਦਿਆਰਥਿਆਂ ਨੂੰ ਸਰਟੀਫ਼ਿਕੇਟ ਵੰਡੇ ਗਏ ਤਾਂਕਿ ਉਹ ਰੋਜਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ ਸਕਣ ਅਤੇ ਦੇਸ਼ ਦੀ ਪ੍ਰਗਤੀ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ। ਪ੍ਰਸਾਰ ਕੇਂਦਰ ਵਲੋਂ ਵੱਖ – ਵੱਖ ਟਰੇਡਾਂ ਦੇ ਟ੍ਰੇਨਰ ਮੈਡਮ ਕੋਮਲ, ਮੈਡਮ ਕਾਜਲ ਅਤੇ ਮੈਡਮ ਰਾਧਾ ਸ਼ਾਮਿਲ ਸਨ। ਸੁਖਦੇਵ ਰਾਜ  ਕੇਂਦਰ ਇੰਚਾਰਜ ਨੇ ਅੰਤ ਵਿੱਚ ਸਾਰੇ ਹਾਜਿਰ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨ ਦਿੰਦੇ ਹੋਏ ਤਹਿ ਦਿਲ ਤੋਂ ਧੰਨਵਾਦ ਕੀਤਾ। ਜਿੱਥੇ ਕਵਿਡ -19 ਦੀਆ ਹਦਾਇਤਾਂ ਨੂੰ ਮੱਦੇ ਨਜਰ ਰੱਖਦਿਆਂ ਇਹ ਮੇਲਾ ਨੇਪੜੇ ਚੜਿਆਂ ਉੱਥੇ ਇਹ ਸਭਨਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।