Home Punjab ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਂਗਰਸ ਸਰਕਾਰ ਵਲੋਂ ਝੂਠਾ ਪਰਚਾ ਦਰਜ ਕਰਨ ਵਿਰੁੱਧ...

ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਂਗਰਸ ਸਰਕਾਰ ਵਲੋਂ ਝੂਠਾ ਪਰਚਾ ਦਰਜ ਕਰਨ ਵਿਰੁੱਧ ਜ਼ਿਲ੍ਹਾ ਜਲੰਧਰ ਸ਼ਹਿਰੀ ਤੇ ਦਿਹਾਤੀ ਵਲੋਂ ਲਗਾਇਆ ਧਰਨਾ 

ਕਾਂਗਰਸ ਸਰਕਾਰ ਵਲੋਂ ਝੂਠੇ ਪਰਚੇ ਦਰਜ ਕਰਕੇ ਗ਼ਲਤ ਪਿਰਤ ਪਾਈ ਹੈ

ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ. ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਂਗਰਸ ਸਰਕਾਰ ਵਲੋਂ ਝੂਠਾ ਪਰਚਾ ਦਰਜ ਕਰਨ ਵਿਰੁੱਧ ਅੱਜ ਜ਼ਿਲ੍ਹਾ ਜਲੰਧਰ ਦੇ ਪੁੱਡਾ ਦਫ਼ਤਰ ਦੇ ਬਾਹਰ ਸਾਹਮਣੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜ਼ਿਲ੍ਹਾ ਜਲੰਧਰ ਸ਼ਹਿਰੀ ਤੇ ਦਿਹਾਤੀ ਅਕਾਲੀ ਦਲ ਵਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਕਾਂਗਰਸ ਸਰਕਾਰ ਵਲੋਂ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਪਰਚੇ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਤੇ ਸਖਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਚੋਣਾਂ ਦੇ ਮੌਕੇ ਕਾਂਗਰਸ ਸਰਕਾਰ ਵਲੋਂ ਝੂਠਾ ਪਰਚਾ ਦਰਜ ਕਰਨਾ ਇਕ ਸਿਆਸੀ ਬਦਲਾਖ਼ੋਰੀ ਤਹਿਤ ਕੀਤੀ ਗਈ ਕਾਰਵਾਈ ਹੈ। ਕਾਂਗਰਸ ਸਰਕਾਰ ਨੇ ਅਜਿਹਾ ਕਰਕੇ ਗ਼ਲਤ ਪਿਰਤ ਪਾਈ ਹੈ। ਜਿਸ ਨੂੰ ਪੰਜਾਬ ਦੇ ਲੋਕਾਂ ਚੰਗੀ ਤਰ੍ਹਾਂ ਸਮਝਦੇ ਹਨ,ਸਾਰਾ ਪੰਜਾਬ ਵਾਸੀ ਆਉਂਣ ਵਾਲੀਆਂ 2022 ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣਗੇ। ਕਾਂਗਰਸ ਨੇ ਫਰਜ਼ੀ ਥਾਣੇ ਵਿਚ ਝੂਠਾ ਪਰਚਾ ਦਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬੱਬਰ ਸ਼ੇਰਾਂ ਤੋਂ ਘਬਰਾ ਕੇ ਬੁਖਲਾਹਟ ਵਿੱਚ ਆ ਕੇ ਅਫਸਰਾਂ ਤੇ ਦਬਾਅ ਬਣਾ ਕੇ, ਤਿੰਨ ਮਹੀਨਿਆਂ ਵਿਚ ਤਿੰਨ ਵਾਰ ਡੀਜੀਪੀ ਬਦਲ ਕੇ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।ਧਰਨੇ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ ਤੇ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦਿਹਾਤੀ, ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਬੀਰ ਸਿੰਘ ਬਰਾੜ ਕੈਂਟ, ਪਵਨ ਟੀਨੂੰ ਵਿਧਾਇਕ ਆਦਮਪੁਰ, ਬਲਦੇਵ ਖਹਿਰਾ ਵਿਧਾਇਕ ਫਿਲੌਰ,ਚੰਦਨ ਗਰੇਵਾਲ, ਬਚਿੱਤਰ ਸਿੰਘ ਕੋਹਾੜ ਸ਼ਾਹਕੋਟ, ਅਨਿਲ ਮੀਨੀਆ, ਕੁਲਦੀਪ ਸਿੰਘ ਲੁਬਾਣਾ, ਬਲਵਿੰਦਰ ਕੁਮਾਰ ਕਰਤਾਰਪੁਰ, ਵਿਜੇ ਯਾਦਵ ਜ਼ਿਲ੍ਹਾ ਪ੍ਰਧਾਨ ਬਸਪਾ, ਜਸਵੰਤ ਰਾਏ ਨੰਗਲਸ਼ਾਮਾਂ, ਕਰਨੈਲ ਸੰਤੋਖਪੁਰੀ ਤੋਂ ਇਲਾਵਾ ਸੀਨੀਅਰ ਆਗੂ ਸਹਿਬਾਨ, ਸਰਕਲ ਪ੍ਰਧਾਨ, ਯੂਥ ਅਕਾਲੀ ਆਗੂ ਤੇ ਸਟੂਡੈਂਟਸ ਆਰਗੇਨਾਇਜੇਸ਼ਨ ਆਫ ਇੰਡੀਆ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਨੋਜਵਾਨਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ । ਧਰਨੇ ਉਪਰੰਤ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਸੁੱਖੀ ਰੰਧਾਵਾ ਤੇ ਡੀਜੀਪੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਚਰਨਜੀਵ ਸਿੰਘ ਲਾਲੀ ਵਲੋਂ ਨਿਭਾਈ ਗਈ। ਇਸ ਮੌਕੇ ਸੁਰੇਸ਼ ਸਹਿਗਲ, ਪ੍ਰਵੇਸ਼ ਟਾਂਗਰੀ, ਰਣਜੀਤ ਸਿੰਘ ਰਾਣਾ, ਬਲਬੀਰ ਸਿੰਘ ਬਿੱਟੂ ਢਿਲੋਂ, ਹਰਜਿੰਦਰ ਸਿੰਘ ਲੱਲੀਆਂ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਖਮਿੰਦਰ ਸਿੰਘ ਰਾਜਪਾਲ, ਤਜਿੰਦਰ ਸਿੰਘ ਨਿੱਝਰ, ਗੁਰਦੇਵ ਸਿੰਘ ਭਾਟੀਆ, ਸੋਨੂੰ ਬੈਨਾਪੁਰੀਆ, ਸੁਭਾਸ਼ ਸੋਂਧੀ, ਭਜਨ ਲਾਲ ਚੋਪੜਾ, ਮਨਿੰਦਰਪਾਲ ਸਿੰਘ ਗੁੰਬਰ, ਜੁਗਰਾਜ ਸਿੰਘ ਜੱਗੀ,ਹਰਜਾਪ ਸਿੰਘ ਸੰਘਾ, ਸਰਬਜੀਤ ਸਿੰਘ ਪਨੇਸਰ, ਅਮਰਪ੍ਰੀਤ ਸਿੰਘ ਮੌਂਟੀ, ਸਤਿੰਦਰ ਸਿੰਘ ਪੀਤਾ, ਬਲਵੰਤ ਸਿੰਘ ਗਿੱਲ, ਮਹਿੰਦਰ ਸਿੰਘ ਗੋਲੀ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਰਾਜਵੰਤ ਸਿੰਘ ਸੁੱਖਾ, ਹਰਜਿੰਦਰ ਸਿੰਘ ਢੀਂਡਸਾ, ਦਲਵਿੰਦਰ ਸਿੰਘ ਬੜਿੰਗ, ਹਰਦੀਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਖਾਲਸਾ, ਇੰਦਰਜੀਤ ਸੋਨੂੰ, ਪ੍ਰਵਿੰਦਰ ਸਿੰਘ ਬਬਲੂ, ਅਰਜਨ ਸਿੰਘ ਸੰਜੇ ਗਾਂਧੀ ਨਗਰ, ਬਲਜੀਤ ਸਿੰਘ ਲਾਇਲ, ਗਗਨਦੀਪ ਸਿੰਘ ਕਲੇਰ, ਚੇਤਨ ਹਨੀ ਜੰਡੂ ਸਿੰਘਾ, ਲਲਿਤ ਕੁਮਾਰ ਬੱਬੂ,ਠੇਕੇਦਾਰ ਰਘਬੀਰ ਸਿੰਘ, ਸੁਰਿੰਦਰ ਸਿੰਘ ਐਸਟੀ, ਗੁਰਬਿੰਦਰ ਸਿੰਘ ਜੱਜ, ਗੁਰਮੀਤ ਸਿੰਘ ਕਸਬੀਆ, ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਸੂਚੀ ਪਿੰਡ, ਸੁਖਮਿੰਦਰ ਸਿੰਘ ਅਲੱਗ, ਇੰਦਰਜੀਤ ਸਿੰਘ ਬੱਬਰ, ਅਵਤਾਰ ਸਿੰਘ ਸੈਂਹਬੀ, ਕਮਲੇਸ਼ ਧੰਨੋਵਾਲੀ, ਗੁਰਦਰਸ਼ਨ ਲਾਲ,ਜੈ ਦੀਪ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਪਲਵਿੰਦਰ ਸਿੰਘ ਭਾਟੀਆ, ਖੁਸ਼ਵੰਤ ਦੀਪ ਸਿੰਘ ਧਾਮੀ, ਹਰਪ੍ਰੀਤ ਚੋਪੜਾ, ਈਸ਼ ਟਾਂਗਰੀ, ਅਰੁਣ ਕੁਮਾਰ, ਜਸਵੀਰ ਸਿੰਘ ਵਾਲੀਆ, ਚਰਨਜੀਤ ਸਿੰਘ ਚੱਢਾ, ਗੁਰਮੇਲ ਸਿੰਘ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਜਸਵਿੰਦਰ ਸਿੰਘ ਜੱਸਾ, ਸੁਰਿੰਦਰ ਸਿੰਘ ਧੂਨਾ, ਹਰਜਿੰਦਰ ਸਿੰਘ ਉਬਰਾਏ, ਦਵਿੰਦਰ ਸਿੰਘ ਕੁੱਕੂ, ਗਿਆਨ ਸਿੰਘ ਬਸਤੀ ਮਿੱਠੂ, ਸੁਰਜੀਤ ਸਿੰਘ ਰਾਜੂ ਮਿੱਠੂ ਬਸਤੀ, ਸੰਦੀਪ ਸਿੰਘ ਫੁੱਲ, ਪ੍ਰਮਪ੍ਰੀਤ ਸਿੰਘ ਵਿੱਟੀ,ਪ੍ਰਦੀਪ ਸਿੰਘ ਵਿੱਕੀ, ਬਲਜੋਤ ਸਿੰਘ ਮੱਖਣ, ਰਜਿੰਦਰ ਸਿੰਘ ਫਿਲੌਰ, ਕੁਲਦੀਪ ਸਿੰਘ ਬਾਜਵਾ ਫਿਲੋਰ, ਹਰਵਿੰਦਰ ਸਿੰਘ ਜੱਜ, ਕੁਲਵੰਤ ਸਿੰਘ ਠੇਠੀ ਲੌਹਾਰ, ਸੁੱਖਾ ਸਿੰਘ ਸਾਬਕਾ ਸਰਪੰਚ, ਹਰਜੀਤ ਸਿੰਘ ਖੁਣਖੁਣ, ਪੰਮਾ ਸੰਸਾਰ ਪੁਰ, ਕੁਲਦੀਪ ਸਿੰਘ ਦੀਪ ਨਗਰ, ਰੇਸ਼ਮ ਪਾਲ ਸਿੰਘ ਬਿੱਟਾ, ਅਮਰਦੀਪ ਸਿੰਘ ਰਹਿਮਾਨਪੁਰ, ਕ੍ਰਿਪਾਲ ਸਿੰਘ ਪਾਲੀ, ਰਾਮ ਸਰੂਪ ਗੜ੍ਹਾ,ਸੰਮੀ ਭਗਤ ਗੜ੍ਹਾ, ਹਰਮੇਸ਼ ਸਰਹਾਲੀ, ਅਨਿਲ ਕਨੋਜੀਆ, ਹਰਜਿੰਦਰ ਸਿੰਘ ਨੰਬਰਦਾਰ, ਰਣਬੀਰ ਸਿੰਘ ਅਮਨ ਭੋਡੇ ਸਪਰਾਏ, ਗੁਰਪ੍ਰਤਾਪ ਚੀਮਾ ਸ਼ਾਹਪੁਰ, ਅਰਵਿੰਦਰ ਸਿੰਘ ਚੇਅਰਮੈਨ, ਜਸਵੀਰ ਸਿੰਘ ਕੋਟ, ਸੋਨੂੰ ਸਰਪੰਚ, ਸੁਖਬੀਰ ਸਿੰਘ ਥਿੰਦ, ਸਵਿੰਦਰ ਸਿੰਘ ਵੀਰੁ,ਅਨਿਲ ਕਨੋਜੀਆ, ਅਮਰੀਕ ਸਿੰਘ ਨੰਬਰਦਾਰ, ਮਲਕੀਤ ਸਿੰਘ ਸਰਪੰਚ, ਕਰਮਵੀਰ ਸਿੰਘ ਕੁੱਕੜਪਿੰਡ,ਸੁਰਜਮਸੀਹ, ਸੁਖਪਾਲ ਬਸਰਾ, ਪਰਮਜੀਤ ਸਿੰਘ ਜੋਹਲ, ਸਰਬਜੀਤ ਸਿੰਘ ਖੁਰਲਾਕਿੰਗਰਾ, ਰਾਜਿੰਦਰ ਕੁਮਾਰ ਨੰਬਰਦਾਰ, ਅਸ਼ੋਕ ਜੋਸ਼ੀ, ਰਾਜਿੰਦਰ ਕੁਮਾਰ ਅਭਿਸ਼ੇਕ, ਸ਼ਮਿੰਦਰ ਸਿੰਘ ਸੰਧੂ, ਰੇਸ਼ਮ ਪਾਲ ਸਿੰਘ ਬਿੱਟੂ, ਅਜੀਤ ਸਿੰਘ ਜੀਤਾ ਆਦਿ ਨੇ ਸ਼ਮੂਲੀਅਤ ਕੀਤੀ।