Home Punjab ਜਲੰਧਰ : ਮਜੀਠੀਆ ਤੇ ਦਰਜ ਪਰਚਾ ਗਲਤ : ਅਕਾਲੀ ਵਿਧਾਇਕ ਤੇ ਆਗੂ

ਜਲੰਧਰ : ਮਜੀਠੀਆ ਤੇ ਦਰਜ ਪਰਚਾ ਗਲਤ : ਅਕਾਲੀ ਵਿਧਾਇਕ ਤੇ ਆਗੂ

ਬਿਊਰੋ : ਸ.ਬਿਕਰਮ ਸਿੰਘ ਮਜੀਠੀਆ ਤੇ ਐਫ.ਆਈ.ਆਰ ਸਿਆਸੀ ਰੰਜਿਸ਼ ਕਰਕੇ ਕੀਤੀ। ਕਾਂਗਰਸ ਪਾਰਟੀ ਦੀ ਅਕਾਲੀ ਦਲ ਪ੍ਰਤੀ ਬਦਲਾ ਖੋਰੀ ਦੀ ਨੀਤੀ ਦਾ ਸਿੱਟਾ ਹੈ। ਕਾਂਗਰਸ ਸਰਕਾਰ ਨੇ ਕਾਨੂੰਨ ਦੀ ਸਹੀ ਪ੍ਰਕਿਰਿਆ ਨੂੰ ਤੋੜ ਕੇ ਆਪਣੇ ਕਹਿਣੇਕਾਰ ਅਫ਼ਸਰਾਂ ਨੂੰ ਉੱਚ ਅਹੁਦਿਆਂ ਤੇ ਲਾ ਕੇ ਧੱਕੇ ਨਾਲ ਕੀਤਾ। ਜਿਸ ਢੰਗ ਨਾਲ ਇਹ ਐਫ.ਆਈ.ਆਰ ਹੋਈ ਉਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਐੱਫ.ਆਈ.ਆਰ ਸਰਕਾਰ ਦਾ ਸਿਆਸੀ ਦਬਾਅ ਪਾ ਕੇ ਪੁਲਿਸ ਦਾ ਫਰਜ਼ੀ ਥਾਣਾ ਬਣਾ ਕੇ ਡੀ.ਜੇ.ਪੀ ਦੇ ਹੁਕਮ ਮੁਤਾਬਕ ਕੀਤੀ ਗਈ ਹੈ।ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੇ ਤਿੰਨ ਡੀ.ਜੇ.ਪੀ ਨੇ ਇਹ ਐੱਫ.ਆਈ.ਆਰ ਦਰਜ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਸੀ।ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਏ.ਡੀ.ਜੀ.ਪੀ ਨੇ ਇਹ ਕਾਰਵਾਈ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਸੀ।

ਕੇਂਦਰ ਸਰਕਾਰ ਦੀ ਈ.ਡੀ ਨੇ ਵੀ ਇਸ ਡਰੱਗ ਦੇ ਮਸਲੇ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਅਤੇ ਉਸ ਵਿਚ ਵੀ ਬਿਕਰਮ ਸਿੰਘ ਮਜੀਠੀਆ ਵੀ ਤਬਦੀਸ਼ ਵਿੱਚ ਸ਼ਾਮਲ ਹੋਏ ਅਤੇ ਈ.ਡੀ ਵੱਲੋਂ ਉਨ੍ਹਾਂ ਦੇ ਵਿਰੁੱਧ ਨਸ਼ਾ ਤਸਕਰੀ ਦਾ ਮਾਮਲਾ ਸਾਬਤ ਨਹੀਂ ਹੋਇਆ। ਸਿਰਫ਼ ਇਸ ਵਜ੍ਹਾ ਕਾਰਨ ਕਿ ਬਿਕਰਮ ਸਿੰਘ ਮਜੀਠੀਆ ਕੋਲ ਡਰੱਗ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦਾ ਆਉਣਾ ਜਾਣਾ ਸੀ। ਜਿਹੜਾ ਕਿ ਆਮ ਸਿਆਸੀ ਲੀਡਰ ਕੋਲ ਸਾਧਾਰਨ ਰੂਪ ਵਿੱਚ ਲੋਕ ਮਿਲਦੇ ਗਿਲਦੇ ਹਨ।ਇਸ ਕਰਕੇ ਕਿਸੇ ਵੀ ਲੀਡਰ ਨੂੰ ਉਸ ਕੋਲ ਆਉਂਦੇ ਜਾਂਦੇ ਵਿਅਕਤੀਆਂ ਦਾ ਮਾੜੇ ਕੰਮਾਂ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਸਰਕਾਰ ਨੇ ਇਸ ਆੜ ਰਾਹੀਂ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਡਰੱਗ ਮਸਲੇ ਦੇ ਇਸ ਸਬੰਧ ਵਿਚ ਕਾਂਗਰਸ ਸਰਕਾਰ ਕੋਲੋਂ ਇਹ ਸਾਬਤ ਨਹੀਂ ਹੋਇਆ ਕਿ ਬਿਕਰਮ ਸਿੰਘ ਮਜੀਠੀਏ ਨੂੰ ਨਸ਼ੇ ਤਸਕਰੀ ਦੇ ਸਬੰਧ ਵਿਚ ਕੋਈ ਮੁਨਾਫਾ ਹੋਇਆ ਹੋਵੇ।

ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਵੀ ਬਾਦਲ ਪਰਿਵਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਵੀ ਮੌਜੂਦਾ ਡੀ.ਜੀ.ਪੀ ਚਟੋਪਾਦਿਆ ਦਾ ਵੱਡਾ ਰੋਲ ਸੀ।ਬਾਦਲ ਪਰਿਵਾਰ ਵਾਲਾ ਕੇਸ ਵੀ ਕੋਰਟਾਂ ਨੇ ਖਾਰਜ ਕਰ ਦਿੱਤਾ ਸੀ ਅਤੇ ਇਹ ਸਾਬਤ ਹੋ ਗਿਆ ਸੀ ਕਿ ਇਹ ਸਿਆਸੀ ਬਦਲਾਖੋਰੀ ਕਰਕੇ ਕੀਤਾ ਗਿਆ ਸੀ।ਕਾਂਗਰਸ ਸਰਕਾਰ ਅਤੇ ਪਾਰਟੀ ਆਪਣੀ ਅੰਦਰੂਨੀ ਖਿੱਚੋਤਾਣ ਅਤੇ ਧੜਿਆਂ ਦੀ ਲੜਾਈ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਅਤੇ ਨਾਕਾਮਯਾਬੀ ਤੇ ਪਰਦਾ ਪਾਉਣ ਵਾਸਤੇ ਇਹ ਕਾਰਵਾਈ ਕਰਾਈ।ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕੀ ਸਰਕਾਰ ਦਾ ਸਮਾਂ ਪੂਰਾ ਹੋਣ ਕਰਕੇ ਨਿਰਾਸ਼ਤਾ ਅਤੇ ਬੁਖ਼ਲਾਹਟ ਵਿੱਚ ਆ ਕੇ ਸਰਕਾਰ ਨੇ ਪੰਜਾਬ ਦੇ ਲੋਕਾਂ ਕੋਲ ਸੱਚੇ ਹੋਣ ਵਾਸਤੇ ਅਫਸਰਾਂ ਉਪਰ ਸਿਆਸੀ ਦਬਾਅ ਪਾ ਕੇ ਇਹ ਕਾਰਵਾਈ ਕੀਤੀ।

ਇਹ ਪ੍ਰੈਸ ਕਾਨਫਰੰਸ ਜਾਣਕਾਰੀ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ, ਐਮਐਲਏ ਹਲਕਾ ਨਕੋਦਰ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਪਵਨ ਕੁਮਾਰ ਟੀਨੂ ਐਮ ਐਲ ਏ ਹਲਕਾ ਆਦਮਪੁਰ, ਕੁਲਵੰਤ ਸਿੰਘ ਮੰਨਣ ਜਲੰਧਰ ਸ਼ਹਿਰੀ ਪ੍ਰਧਾਨ, ਜਗਬੀਰ ਸਿੰਘ ਬਰਾੜ ਸਾਬਕਾ ਐਮਐਲਏ ਹਲਕਾ ਜਲੰਧਰ ਕੈਂਟ, ਬਲਵਿੰਦਰ ਕੁਮਾਰ ਬੀ.ਐੱਸ.ਪੀ, ਬਚਿੱਤਰ ਸਿੰਘ ਕੁਹਾੜ ਸ਼ਾਹਕੋਟ, ਚੰਦਨ ਗਰੇਵਾਲ, ਤਜਿੰਦਰ ਸਿੰਘ ਨਿੱਝਰ, ਸੁਖਮਿੰਦਰ ਰਾਜਪਾਲ, ਕੁਲਦੀਪ ਸਿੰਘ ਲੁਬਾਣਾ, ਅਨਿਲ ਮੀਨੀਆ, ਗੁਰਪ੍ਰੀਤ ਸਿੰਘ ਖਾਲਸਾ, ਸੁਰੇਸ਼ ਸਹਿਗਲ ਸਾਬਕਾ ਮੇਅਰ, ਭਜਨ ਲਾਲ ਚੋਪਡ਼ਾ, ਗੁਰਪ੍ਰੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬੱਲ ਛਿੰਦੀ, ਜੁਗਰਾਜ ਸਿੰਘ ਜੱਗੀ, ਹਰਿੰਦਰ ਸਿੰਘ ਸਰੀਂਹ, ਗੁਰਿੰਦਰ ਸਿੰਘ ਕਾਕਾ ਉੱਗੀ, ਗੁਰਿੰਦਰ ਸਿੰਘ ਮਾਨ ਮਹੇੜੂ ਆਦਿ ਹਾਜ਼ਰ ਸਨ।