ਗੋਲਡ ਮੈਡਲ ਹਾਸਿਲ ਕਰ ਵਿਦਿਆਲਾ ਦਾ ਮਾਣ ਵਧਾਇਆ
ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀਆਂ ਸੌਫਟਬਾਲ ਖਿਡਾਰਨਾਂ ਨੇ 33ਵੀਂ ਸੀਨੀਅਰ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਮਿਹਨਤ ਅਤੇ ਲਗਨ ਦਾ ਸ਼ਾਨਦਾਰ ਪ੍ਰਮਾਣ ਪੇਸ਼ ਕੀਤਾ। ਸੋਲਨ, ਹਿਮਾਚਲ ਪ੍ਰਦੇਸ਼ ਵਿਖੇ ਆਯੋਜਿਤ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਵਿਦਿਆਲਾ ਦੀ ਸੌਫਟਬਾਲ ਟੀਮ ਨੇ ਗੋਲਡ ਮੈਡਲ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਸਮੂਹ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਸਿਆ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਖਿਡਾਰਨਾਂ ਨੂੰ ਮੁਫਤ ਰਹਿਣ ਸਹਿਣ, ਖਾਣ-ਪੀਣ ਅਤੇ ਸਿੱਖਿਆ ਦੀਆਂ ਸਹੂਲਤਾਂ ਦੇ ਨਾਲ-ਨਾਲ ਸਟੇਟ-ਆਫ-ਦਿ-ਆਰਟ ਜਿਮਨੇਜੀਅਮ, ਖੁੱਲ੍ਹੀਆਂ ਪਲੇਅ ਗਰਾਊਂਡ ਅਤੇ ਉੱਤਮ ਕੋਚਿੰਗ ਮੁਹੱਈਆ ਕਰਾਉਣ ਦੇ ਲਈ ਸਦਾ ਗੰਭੀਰ ਯਤਨ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਸ ਦੇ ਹੀ ਸਦਕਾ ਖਿਡਾਰਨਾਂ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਆਪਣਾ ਨਾਮ ਕਮਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲਤਾ ਦੇ ਲਈ ਡਾ. ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਨਾਲ-ਨਾਲ ਮੈਡਮ ਬਲਦੀਨਾ ਅਤੇ ਕੋਚ ਪ੍ਰਦੀਪ ਸੈਣੀ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।










