Home Education ਕੇ.ਐਮ.ਵੀ. ਦੀਆਂ ਖਿਡਾਰਨਾਂ ਨੇ ਸਾਫਟਬਾਲ ਇੰਟਰ ਕਾਲਜ ਚੈਂਪੀਅਨਸ਼ਿਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਕੇ.ਐਮ.ਵੀ. ਦੀਆਂ ਖਿਡਾਰਨਾਂ ਨੇ ਸਾਫਟਬਾਲ ਇੰਟਰ ਕਾਲਜ ਚੈਂਪੀਅਨਸ਼ਿਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਿਲਵਰ ਮੈਡਲ ਹਾਸਿਲ ਕਰ ਵਿਦਿਆਲਾ ਦਾ ਮਾਣ ਵਧਾਇਆ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀਆਂ ਸੌਫਟਬਾਲ ਖਿਡਾਰਨਾਂ ਨੇ ਸਾਫਟਬਾਲ ਇੰਟਰ ਕਾਲਜ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਮਿਹਨਤ ਅਤੇ ਲਗਨ ਦਾ ਸ਼ਾਨਦਾਰ ਪ੍ਰਮਾਣ ਪੇਸ਼ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਆਯੋਜਿਤ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਵਿਦਿਆਲਾ ਦੀ ਸੌਫਟਬਾਲ ਟੀਮ ਨੇ ਸਿਲਵਰ ਮੈਡਲ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਵਰਨਣਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚੋਂ ਰਮਨਦੀਪ ਕੌਰ, ਲਛਮੀ, ਮਨੀਸ਼ਾ, ਕਵਿਤਾ, ਅਕਸ਼ਿਤਾ ਅਤੇ ਅਨੁਸ਼ਕਾ ਨੂੰ ਆਲ ਇੰਡੀਆ ਇੰਟਰਵਰਸਿਟੀ ਦੇ ਲਈ ਵੀ ਚੁਣਿਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਸਮੂਹ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਡਾ. ਦਵਿੰਦਰ ਸਿੰਘ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਨਾਲ-ਨਾਲ ਮੈਡਮ ਬਲਦੀਪ ਅਤੇ ਕੋਚ ਪ੍ਰਦੀਪ ਸੈਣੀ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।