Home Punjab ਜਲੰਧਰ : ਵਾਰਡ ਨੰਬਰ – 71 ਵਿਚ ਪਿੰਡ ਨਾਗਰਾ ਵਿਖੇ ਨਵੀਆਂ ਸੜਕ...

ਜਲੰਧਰ : ਵਾਰਡ ਨੰਬਰ – 71 ਵਿਚ ਪਿੰਡ ਨਾਗਰਾ ਵਿਖੇ ਨਵੀਆਂ ਸੜਕ ਬਣਾਉਣ ਦਾ ਉਦਘਾਟਨ ਕੀਤਾ ਗਿਆ

(ਪੂਜਾ ਮਹਿਰਾ) : ਅੱਜ ਵਾਰਡ ਨੰਬਰ – 71 ਵਿਚ ਪਿੰਡ ਨਾਗਰਾ ਵਿਖੇ ਨਵੀਂ ਆ ਸੜਕ ਬਣਾਉਣ ਦਾ ਉਦਘਾਟਨ ਕੀਤਾ ਗਿਆ। ਇਸ ਸੜਕ ਦੀ ਉਸਾਰੀ ਦਾ ਕੰਮ ਸਾਡੇ ਮਾਣਯੋਗ ਉੱਤਰੀ ਹਲਕੇ ਦੇ ਵਿਧਾਇਅਕ ਸ਼ੀ ਬਾਵਾ ਹੈਨਰੀ ਜੀ ਦੇ ਸਹਿਯੋਗ ਨਾਲ ਐਮ.ਐਲ.ਏ. ਦੇ ਫੰਡ ਵਿਚੋ 35 ਲੱਖ ਦੀ ਲਾਗਤ ਨਾਲ ਕਰਵਾਈਆ ਜਾ ਰਿਹਾ ਹੈ। ਇਹਨਾਂ ਸੜਕਾਂ ਦਾ ਉਦਘਾਟਨ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਨੇ ਕੋਂਸਲਰ ਪਤੀ ਪ੍ਰੀਤ ਖਾਲਸਾ ਦੇ ਹੱਥੋ ਕਰਵਾਇਆ ਗਿਆ। ਇਸ ਮੋਕੇ ਕੋਂਸਲਰ ਪਤੀ ਪ੍ਰੀਤ ਖਾਲਸਾ ਨੇ ਵਿਧਾਇਅਕ ਸ਼੍ਰੀ ਬਾਵਾ ਹੈਨਰੀ ਜੀ ਦਾ ਧੰਨਵਾਦ ਕਰਦੇ ਹੋਏ ਇਲਾਕਾ ਵਾਸੀਆ ਨੂੰ ਵਧਾਇਆ ਦਿੱਤੀਆ। ਇਹਨਾਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਿਸ ਕਾਰਣ ਮੋਹਲੇ ਵਾਲੀਆ ਨੂੰ ਆਣ-ਜਾਣ ਵਿਚ ਬਹੁਤ ਦਿੱਕਤ ਪਰੇਸਾਨੀਆਂ ਦਾ ਸਾਮਣਾ ਕਰਨਾ ਪੈਦਾ ਸੀ। ਇਹਨਾਂ ਸੜਕਾਂ ਦੇ ਬਣਨ ਨਾਲ ਇਲਾਕਾ ਵਾਸੀਆ ਅਤੇ ਮੋਹਲੇ ਵਾਲੀਆ ਨੂੰ ਆਣ-ਜਾਣ ਵਿਚ ਬਹੁਤ ਅਸਾਨੀ ਹੋਵੇਗੀ। ਇਸ ਮੋਕੇ ਇਲਾਕਾ ਵਾਸੀਆ ਅਤੇ ਮੋਹਲੇ ਵਾਲੀਆ ਵਿਚ ਖੁਸ਼ੀ ਦੀ ਲਹਰ ਵੇਖੀ ਗਈ। ਇਲਾਕਾ ਵਾਸੀਆ ਨਾਲ ਗੱਲਬਾਤ ਕਰਦੇ ਸ਼੍ਰੀ ਬਾਵਾ ਹੈਨਰੀ ਜੀ ਅਤੇ ਪ੍ਰੀਤ ਖਾਲਸਾ ਜੀ ਨੇ ਦੱਸਿਆ ਕਿ ਪਿੰਡ ਨਾਗਰਾ ਵਾਰਡ ਨੰਬਰ – 71 ਵਿੱਚ ਹੁਣ ਸੜਕਾ, ਸਟ੍ਰੀਟ ਲਾਈਟਾ ਅਤੇ ਪਾਰਕ ਦਾ ਕੰਮ ਕੰਪਲੀਟ ਹੋ ਗਿਆ ਹੈ, ਹੁਣ ਨਾਗਰਾ ਪਿੰਡ ਦੀ ਹਰੇਕ ਗਲੀ ਪੱਕੀ ਬਣਾਈ ਜਾਵੇਗੀ। ਜੇਕਰ ਕੋਈ ਕੰਮ ਰਹ ਗਿਆ ਹੈ ਤਾਂ ਉਹ ਵੀ ਪੂਰਾ ਕੀਤਾ ਜਾਵੇਗਾ। ਇਸ ਨੇ ਨਾਲ ਹੀ ਪ੍ਰੀਤ ਖਾਲਸਾ ਜੀ ਨੇ ਲੋਕਾ ਨੂੰ ਇਹ ਆਸ਼ਵਾਸਨ ਦਿੱਤਾ ਕਿ ਪੰਜਾਬ ਸਰਕਾਰ ਵੱਲੋ ਕੋਈ ਵੀ ਸਕੀਮਾ ਚਲਾਇਆਂ ਜਾਣਗੀਆਂ, ਮੈਂ ਉਹਨਾਂ ਨੁੰ ਆਪ ਤੱਕ ਜਰੂਰ ਲੈਕੇ ਆਵਾਗਾਂ ਤਾਂ ਜੋ ਗਰੀਬ ਵਰਗ ਦੇ ਲੋਕਾਂ ਦੀ ਮਦਦ ਹੋ ਸਕੇ। ਇਹ ਜੋ ਮੇਰਾ ਦਫਤਰ ਹੈ ਤੁਹਾਡੇ ਲੋਕਾ ਦੀ ਸੇਵਾ ਲਈ ਹੀ ਖੋਲਿਆ ਗਿਆ ਹੈ। ਇਸ ਉਦਘਾਟਨ ਸਮਾਰੋਹ ਦੌਰਾਨ ਮਨਜੀਤ ਨਾਗਰਾ, ਹੈਪੀ ਨਾਗਰਾ, ਕਾਲਾ ਨਾਗਰਾ, ਤਰਲੋਕ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਬੁੱਲਾ, ਕੀਮਤੀ ਨਾਗਰਾ, ਮੱਖਣ ਸਿੰਘ, ਸ਼ੰਭੂ, ਬੂਟਾ ਨਾਗਰਾ, ਮਲੂਕ ਸਿੰਘ, ਨਿਰਮਲ ਸਿੰਘ, ਬੰਟੀ, ਸ਼ਿੰਗਾਰਾ ਸਿੰਘ, ਸੋਨੂੰ ਨਾਗਰਾ, ਬਬਾ ਪ੍ਰਧਾਨ, ਦੇਵਰਾਜ, ਰਮੇਸ਼, ਦੀਪਕ ਅਤੇ ਅਮਰਜੀਤ ਸਿੰਘ ਆਦੀ ਸ਼ਾਮਲ ਸਨ।