Home Education ਕੇ.ਐਮ.ਵੀ. ਵਿਖੇ ਸ: ਪਰਗਟ ਸਿੰਘ ਸਿੱਖਿਆ, ਮੰਤਰੀ ਪੰਜਾਬ ਅਤੇ ਸ: ਨਵਜੋਤ ਸਿੰਘ...

ਕੇ.ਐਮ.ਵੀ. ਵਿਖੇ ਸ: ਪਰਗਟ ਸਿੰਘ ਸਿੱਖਿਆ, ਮੰਤਰੀ ਪੰਜਾਬ ਅਤੇ ਸ: ਨਵਜੋਤ ਸਿੰਘ ਸਿੱਧੂ ਨੇ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਲੈਬ ਦਾ ਕੀਤਾ ਉਦਘਾਟਨ

ਬਿਊਰੋ : ਭਾਰਤ ਦੀ ਵਿਰਾਸਤ ਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਨਵੀਂ ਸਥਾਪਿਤ ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਲੈਬ ਦਾ ਉਦਘਾਟਨ ਸ: ਪਰਗਟ ਸਿੰਘ, ਉੱਚ ਸਿੱਖਿਆ, ਯੁਵਾ ਮਾਮਲੇ ਅਤੇ ਖੇਡ ਮੰਤਰੀ, ਪੰਜਾਬ ਅਤੇ ਸ: ਨਵਜੋਤ ਸਿੰਘ ਸਿੱਧੂ ਦੁਆਰਾ ਆਪਣੀ ਵਿਸ਼ੇਸ਼ ਫੇਰੀ ਦੌਰਾਨ ਕੀਤਾ ਗਿਆ। ਕੰਨਿਆ ਮਹਾਂ ਵਿਦਿਆਲਾ ਨੂੰ ਮਾਨਵ ਸੰਸਾਧਨ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅੰਤਰਗਤ ਸਫ਼ਲਤਾਪੂਰਵਕ ਚੱਲ ਰਹੇ ਬੀ.ਵੌਕ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਪ੍ਰੋਗਰਾਮ ਦੀਆਂ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕਰਦੀ ਇਸ ਲੈਬ ਦਾ ਉਦਘਾਟਨ ਪਤਵੰਤਿਆਂ ਦੁਆਰਾ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ, ਡਾ. ਗੋਪੀ ਸ਼ਰਮਾ, ਡਾਇਰੈਕਟਰ, ਕੌਸ਼ਲ ਕੇਂਦਰ, ਡਾ. ਪ੍ਰਦੀਪ ਅਰੋੜਾ ਡਾ. ਸੁਮਨ ਖੁਰਾਨਾ ਅਤੇ ਹੋਰਨਾਂ ਅਧਿਆਪਕਾਂ ਅਤੇ ਮਹਿਮਾਨਾਂ ਦੀ ਮੌਜੂਦਗੀ ਵਿਚ ਹੋਇਆ। ਇਸ ਤੇ ਇਸ ਮੌਕੇ ‘ਤੇ ਸੰਬੋਧਿਤ ਹੁੰਦੇ ਹੋਏ ਮੈਡਮ ਪ੍ਰਿੰਸੀਪਲ ਨੇ ਦੱਸਿਆ ਕਿ ਆਈ.ਟੀ. ਦੇ ਖੇਤਰ ਨਾਲ ਸਬੰਧਿਤ ਪ੍ਰਚੱਲਤ ਧਾਰਨਾਵਾਂ ਦਾ ਵਿਦਿਆਰਥਣਾਂ ਨੂੰ ਵਿਸਥਾਰ ਸਹਿਤ ਗਿਆਨ ਪ੍ਰਦਾਨ ਕਰਨ ਦੇ ਮਕਸਦ ਨਾਲ ਤਿਆਰ ਕੀਤੇ ਗਏ ਇਸ ਕੋਰਸ ਰਾਹੀਂ ਉਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ, ਡਾਟਾ ਅਨੈਲਸਿਸ, ਡਾਟਾ ਵਿਜ਼ੂਅਲਾਈਜ਼ੇਸ਼ਨ, ਬਿੱਗ ਡਾਟਾ, ਪਾਈਥੌਨ, ਆਰ ਲੈਂਗੂਏਜ਼ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਉੱਤਮ ਸਿੱਖਿਆ ਪ੍ਰਦਾਨ ਕਰਦੇ ਹੋਏ ਵਿਸ਼ਵ ਪੱਧਰੀ ਇਨਫਰਾਸਟਰੱਕਚਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਾਲਜ ਵਿਖੇ ਸਥਾਪਿਤ ਕੀਤੀ ਗਈ ਇਹ ਲੈਬ ਵਿਦਿਆਰਥਣਾਂ ਨੂੰ ਉਚਿਤ ਟ੍ਰੇਨਿੰਗ ਪ੍ਰਦਾਨ ਕਰਨ ਤੋਂ ਇਲਾਵਾ ਅਤਿ ਆਧੁਨਿਕ ਟੂਲਜ਼ ਅਤੇ ਤਕਨੀਕਾਂ ਦੇ ਸਬੰਧਿਤ ਖੇਤਰ ਵਿੱਚ ਉਪਯੋਗ ਬਾਰੇ ਸਮਝਾਉਣ ਵਿੱਚ ਕਾਰਗਰ ਬਣੇਗੀ ਸ: ਪਰਗਟ ਸਿੰਘ ਅਤੇ ਸ: ਨਵਜੋਤ ਸਿੰਘ ਸਿੱਧੂ ਦੁਆਰਾ ਕੇ.ਐਮ.ਵੀ. ਵਲੋਂ ਵਿਦਿਆਰਥਣਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੀਤੇ ਜਾਂਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਇਸ ਦੁਆਰਾ ਵੱਖ-ਵੱਖ ਗੁਣਾਤਮਕ ਸੁਧਾਰਾਂ ਨੂੰ ਲਾਗੂ ਕਰਨ ਦੇ ਨਾਲ ਉੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਜਾਂਦੇ ਕਾਰਜਾਂ ਨੂੰ ਹੋਰਨਾਂ ਸਿੱਖਿਆ ਸੰਸਥਾਵਾਂ ਦੇ ਲਈ ਪ੍ਰੇਰਨਾ ਸਰੋਤ ਦੱਸਿਆ। ਮੈਡਮ ਪ੍ਰਿੰਸੀਪਲ ਨੇ ਆਏ ਹੋਏ ਮਾਣਯੋਗ ਮਹਿਮਾਨਾਂ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਸਦਾ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਮੋਹਰੀ ਤੌਰ ਤੇ ਕੰਮ ਕਰਦੇ ਹੋਏ ਬਾਕੀਆਂ ਲਈ ਪੱਥ ਪ੍ਰਦਰਸ਼ਕ ਬਣਦਾ ਰਹੇਗਾ।