Home Education ਕੇ.ਐਮ.ਵੀ. ਦੁਆਰਾ ਪ੍ਰੌਬਲਮ ਸੌਲਵਿੰਗ ਐਂਡ ਆਈਡੀਏਸ਼ਨ ਵਿਸ਼ੇ ‘ਤੇ ਵਰਕਸ਼ਾਪ ਦਾ ਕੀਤਾ ਆਯੋਜਨ

ਕੇ.ਐਮ.ਵੀ. ਦੁਆਰਾ ਪ੍ਰੌਬਲਮ ਸੌਲਵਿੰਗ ਐਂਡ ਆਈਡੀਏਸ਼ਨ ਵਿਸ਼ੇ ‘ਤੇ ਵਰਕਸ਼ਾਪ ਦਾ ਕੀਤਾ ਆਯੋਜਨ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਿਜ਼ਿਕਸ ਦੁਆਰਾ ਇੰਸਟੀਚਿਊਸ਼ਨ ਇਨੋਵੇਸ਼ਨ ਹੱਬ (ਕੇ.ਐਮ.ਵੀ. ਆਈ.ਸੀ.ਸੀ.) ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਪ੍ਰੌਬਲਮ ਸੌਲਵਿੰਗ ਐਂਡ ਆਈਡੀਏਸ਼ਨ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਦੇ ਸਿਰਜਣਾਤਮਕ ਜ਼ਹਿਨ ਨੂੰ ਵਿਕਸਿਤ ਕਰਨਾ ਸੀ ਤਾਂ ਜੋ ਉਹ ਵਿਗਿਆਨਕ ਵਿਚਾਰਾਂ ਨੂੰ ਰੋਜ਼ਾਨਾ ਜੀਵਨ ਵਿੱਚ ਲਾਗੂ ਕਰ ਸਕਣ ਅਤੇ ਵਿਦਿਆਰਥਣਾਂ ਦੇ ਉਚਿਤ ਅਤੇ ਸੰਮਲਿਤ ਵਿਕਾਸ ਨੂੰ ਸਮਰੱਥ ਬਣਾਉਣ ਲਈ ਵਿਗਿਆਨ ਸਿੱਖਿਆ ਵਿੱਚ ਨਵੀਨਤਾਵਾਂ ‘ਤੇ ਜ਼ੋਰ ਦਿੱਤਾ ਜਾ ਸਕੇ । ਵਰਨਣਯੋਗ ਹੈ ਕਿ ਕੇ.ਐਮ.ਵੀ. ਦੁਆਰਾ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਗਿਆਨ ਪ੍ਰਦਾਨ ਕਰਨ ਲਈ ਕੈਂਪਸ ਵਿੱਚ ਇਨੋਵੇਸ਼ਨ ਹੱਬ ਦੀ ਸਥਾਪਨਾ ਕੀਤੀ ਗਈ ਹੈ ਜੋ ਇੱਕ ਅਜਿਹਾ ਸੁਤੰਤਰ ਸਥਾਨ ਹੈ ਜਿੱਥੇ ਸਿੱਖਣ, ਪ੍ਰੇਰਣਾ, ਮਨੋਰੰਜਨ, ਕਲਪਨਾ, ਵਿਗਿਆਨ ਦੀ ਸਿੱਖਿਆ ਵਿੱਚ ਰਚਨਾਤਮਕਤਾ ਅਤੇ ਹੁਨਰ ਨੂੰ ਵਧਾਉਣ ਲਈ ਕਈ ਮਹਤਵਪੂਰਨ ਪ੍ਰਯੋਗ ਜਿਵੇਂ:- ਸਰਕੂਲਰ ਪੈਂਡੂਲਮ, ਐਨਹਾਰਮੋਨਿਕ ਔਸਿਲੇਟਰ, ਟ੍ਰਾਂਸਮਿਸ਼ਨ ਲਾਈਨ, ਬਲੈਕ ਹੋਲ, ਏਅਰ ਕੈਨਨ, ਡੌਪਲਰ ਇਫੈਕਟ, ਰੋਟੇਸ਼ਨਲ ਮੋਸ਼ਨ, ਮੋਸ਼ਨ ਇਨ ਇਨਕਲਾਈੰਡ ਪਲੇਨ, ਸਪਰਿੰਗ ਵਿੱਚ ਐਨਰਜੀ ਟ੍ਰਾਂਸਫਰ ਆਦਿ ਬਾਰੇ ਚਰਚਾ ਕੀਤੀ ਗਈ ਤਾਂ ਜੋ ਵਿਦਿਆਰਥਣਾਂ ਦਾ ਪ੍ਰੈਕਟੀਕਲ ਤਰੀਕੇ ਨਾਲ ਸਮਝਣਾ ਆਸਾਨ ਬਣਾਇਆ ਜਾ ਸਕੇ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਹਰੇਕ ਯੰਤਰ ਬਾਰੇ ਨਵੇਂ ਤੱਥਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਉਪਕਰਨਾਂ ਨਾਲ ਸਬੰਧਤ ਵੱਖ-ਵੱਖ ਪ੍ਰਯੋਗਾਂ ਅਤੇ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ। ਇਸ ਵਰਕਸ਼ਾਪ ਨੇ ਵਿਦਿਆਰਥਣਾਂ ਵਿੱਚ ਵਿਗਿਆਨਕ ਭਾਵਨਾ ਅਤੇ ਉਤਸੁਕਤਾ ਪੈਦਾ ਕੀਤੀ ਜਿਸ ਨੇ ਉਹਨਾਂ ਨੂੰ ਰੋਜ਼ਾਨਾ ਦੀਆਂ ਚੁਣੌਤੀਆਂ ਦੇ ਹੱਲ ਲਈ ਸੋਚਣ ਅਤੇ ਰਚਨਾਤਮਕ ਢੰਗ ਨਾਲ ਹੱਲ ਲੱਭਣ ਲਈ ਉਤਸ਼ਾਹ ਪੈਦ‍ਾ ਕੀਤਾ ਜਾ ਸਕੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥੀਆਂ ਨੂੰ ਅਜਿਹੇ ਨਿਵੇਕਲੇ ਉਪਰਾਲੇ ਵਿੱਚ ਹਿੱਸਾ ਲੈਣ ਦੇ ਲਈ ਸ਼ਾਬਾਸ਼ੀ ਦਿੰਦੇ ਹੋਏ ਇਸ ਸਫਲ ਆਯੋਜਨ ਦੇ ਲਈ ਸਮੂਹ ਫਿਜ਼ਿਕਸ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।