Home Education ਕੇ.ਐਮ.ਵੀ. ਵਿੱਖੇ ਸੈਲਫ ਡਿਫੈਂਸ ਟੈਕਨੀਕਸ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਸ਼ਫਲ...

ਕੇ.ਐਮ.ਵੀ. ਵਿੱਖੇ ਸੈਲਫ ਡਿਫੈਂਸ ਟੈਕਨੀਕਸ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਸ਼ਫਲ ਆਯੋਜਨ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ, ਜਲੰਧਰ ਸਦਾ ਲੜਕੀਆਂ ਨੂੰ ਸੁਚੱਜੇ ਢੰਗ ਨਾਲ ਜੀਵਨ ਜਿਉਣ ਲਈ ਹੁਨਰਮੰਦ ਬਣਾਉਂਦੇ ਹੋਏ ਉਨ੍ਹਾਂ ਨੂੰ ਸਸ਼ਕਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਵਿਦਿਆਰਥਣਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਉਨ੍ਹਾਂ ਨੂੰ ਪ੍ਰਤੀਕੂਲ ਹਾਲਾਤ ਦਾ ਡਟ ਕੇ ਸਾਹਮਣਾ ਕਰਨ ਵਿੱਚ ਸਮਰੱਥ ਬਣਾਉਣ ਦੇ ਮਕਸਦ ਨਾਲ ਕੇ. ਐਮ. ਵੀ. ਦੇ ਵਿਮੈਨ ਸਟੱਡੀਜ਼ ਸੈਂਟਰ ਦੇ ਅੰਤਰਗਤ ਜੈਂਡਰ ਸੈਂਸੀਟਾਈਜੇਸ਼ਨ ਪ੍ਰੋਗਰਾਮ ਦੇ ਤਹਿਤ ਸੈਲਫ ਡਿਫੈਂਸ ਟੈਕਨੀਕਸ ਵਿਸ਼ੇ ‘ਤੇ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਇਸ ਵਰਕਸ਼ਾਪ ਵਿੱਚ ਸ਼੍ਰੀਮਤੀ ਰਮਾ ਸ਼ਰਮਾ, ਨੌਰਦਨ ਕਰਾਟੇ ਸਕੂਲ, ਕੈਨੇਡਾ, ਤੋਂ ਚੌਥੀ ਡਿਗਰੀ ਬਲੈਕ ਬੈਲਟ, ਮਸ਼ਹੂਰ ਪੇਸ਼ੇਵਰ ਅਤੇ ਸੰਜੇ ਕਰਾਟੇ ਸਕੂਲ ਵਿਚ ਬਤੋਰ ਪ੍ਰੋਗਰਾਮ ਡਾਇਰੈਕਟਰ ਵੀਹ ਸਾਲਾਂ ਦੇ ਤਜ਼ਰਬੇ ਨਾਲ ਇਸ ਵਰਕਸ਼ਾਪ ਵਿੱਚ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਵੈ-ਰੱਖਿਆ ਅਤੇ ਮਾਰਸ਼ਲ ਆਰਟ ਤਕਨੀਕਾਂ ਦੀ ਮਹੱਤਤਾ ਦੇ ਨਾਲ-ਨਾਲ ਵਿਸਤ੍ਰਿਤ ਢੰਗ ਵਿਚ ਸਿਖਲਾਈ ਪ੍ਰਦਾਨ ਕੀਤੀ। ਬੀ. ਏ., ਬੀ. ਕਾਮ. (ਆਨਰਜ਼) ਬੀ.ਕਾਮ (ਰੇੈਗੂਲਰ) ਬੀ. ਬੀ. ਏ., ਬੀ. ਏ. ਜੇ. ਐਮ. ਸੀ. ਅਤੇ ਬੀ.ਏ. ਆਨਰਸ ਇਨ ਇੰਗਲਿਸ਼ ਸਮੈਸਟਰ ਤੀਸਰਾ ਦੀਆਂ ਵਿਦਿਆਰਥਣਾਂ ਨੇ ਇਸ ਵਰਕਸ਼ਾਪ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ, ਡਾਇਰੈਕਟਰ, ਵਿਮੈਨ ਸਟੱਡੀਜ਼ ਸੈਂਟਰ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਨੂੰ ਅਜਿਹੇ ਮਹੱਤਵਪੂਰਨ ਆਯੋਜਨਾਂ ਦੇ ਵਿੱਚ ਵਿਚ ਪੂਰਨ ਸਰਗਰਮ ਹੋ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਸ਼੍ਰੀਮਤੀ ਅਮਰਪ੍ਰੀਤ ਖੁਰਾਨਾ ਕੋਆਰਡੀਨੇਟਰ, ਵਿਮੈਨ ਸਟੱਡੀਜ਼ ਸੈਂਟਰ ਅਤੇ ਉਨ੍ਹਾਂ ਦੀ ਟੀਮ ਦੁਆਰਾ ਇਸ ਵਰਕਸ਼ਾਪ ਦੇ ਸਫਲ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।