Home Education ਕੇ.ਐਮ.ਵੀ. ਵਿਖੇ ਸਿਕਿਉਰਿਟੀਜ਼ ਮਾਰਕੀਟ ਔਪਰੇਸ਼ਨਜ਼ ਵਿਸ਼ੇ ਤੇ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ

ਕੇ.ਐਮ.ਵੀ. ਵਿਖੇ ਸਿਕਿਉਰਿਟੀਜ਼ ਮਾਰਕੀਟ ਔਪਰੇਸ਼ਨਜ਼ ਵਿਸ਼ੇ ਤੇ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ

ਬਿਊਰੋ : ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਨੈਸ ਐਡਮਨਿਸਟ੍ਰੇਸ਼ਨ ਦੁਆਰਾ ਨੈਸ਼ਨਲ ਇੰਸਟੀਚਿਊਟ ਆਫ ਸਕਿਉਰਿਟੀਜ਼ ਮਾਰਕੀਟ ਦੇ ਸਹਿਯੋਗ ਦੇ ਨਾਲ ਸਕਿਉਰਿਟੀਜ਼ ਮਾਰਕੀਟ ਔਪਰੇਸ਼ਨਜ਼ ਵਿਸ਼ੇ ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਸਿਕਿਉਰਿਟੀਜ਼ ਮਾਰਕੀਟ ਦੀਆਂ ਵੱਖ-ਵੱਖ ਧਾਰਨਾਵਾਂ ਨੂੰ ਸਪੱਸ਼ਟ ਕਰਦੀ ਇਸ ਵਰਕਸ਼ਾਪ ਦੇ ਵਿੱਚ ਬੀ.ਕਾਮ (ਆਨਰਜ਼) ਬੀ.ਕਾਮ (ਪਾਸ ਐਂਡ ਆਨਰਸ) ਅਤੇ ਐਮ. ਕਾਮ ਦੀਆਂ 200 ਤੋਂ ਵੀ ਵੱਧ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ ਭਾਗ ਲਿਆ। ਡਾ. ਸੰਜੇ ਕੁਮਾਰ ਅਗਰਵਾਲ ਇਸ ਵਰਕਸ਼ਾਪ ਦੇ ਵਿਚ ਸਰੋਤ ਬੁਲਾਰੇ ਵਜੋਂ ਹਾਜ਼ਰ ਰਹੇ। ਆਪਣੇ ਸੰਬੋਧਨ ਦੌਰਾਨ ਡਾ. ਸੰਜੇ ਨੇ ਵਿਦਿਆਰਥਣਾਂ ਨੂੰ ਨਿਵੇਸ਼ ਸਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਇਸ ਦੇ ਮਹੱਤਵ ਨੂੰ ਵਿਸਥਾਰ ਸਹਿਤ ਬਿਆਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਨਿਵੇਸ਼ ਦੀਆਂ ਵੱਖ-ਵੱਖ ਧਾਰਨਾਵਾਂ, ਉਦੇਸ਼, ਇਸ ਦੇ ਤਿੰਨ ਥੰਮ੍ਹ, ਪੈਸੇ ਅਤੇ ਫਾਇਨੈਂਸ ਦੇ ਵਿੱਚ ਅੰਤਰ, ਮਹਿੰਗਾਈ, 72 ਦੇ ਨਿਯਮ, ਐਸ.ਐਲ.ਆਰ. ਸਿਧਾਂਤ ਆਦਿ ਬਾਰੇ ਦੱਸਣ ਦੇ ਨਾਲ-ਨਾਲ ਵੱਖ-ਵੱਖ ਨਿਵੇਸ਼ ਦੇ ਵਿਕਲਪਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ। ਪ੍ਰਾਇਮਰੀ ਅਤੇ ਸੈਕੰਡਰੀ ਮਾਰਕੀਟ ਨੂੰ ਪ੍ਰਭਾਸ਼ਿਤ ਕਰਦੇ ਹੋਏ ਉਨ੍ਹਾਂ ਨੇ ਆਰਡਰ ਕਰਨ, ਵਿੱਤੀ ਉਦੇਸ਼ਾਂ, ਡੀਮੈਟ ਅਕਾਊਂਟ ਨੂੰ ਖੋਲ੍ਹਣ ਦੀ ਪ੍ਰਕਿਰਿਆ ਬਾਰੇ ਦੱਸਣ ਦੀ ਨਾਲ-ਨਾਲ ਪਬਲਿਕ ਇਸ਼ੂਜ਼ ਬਾਰੇ ਅਪਲਾਈ ਕਰਨ ਦੇ ਲਈ ਲਾਜ਼ਮੀ ਅਤੇ ਜ਼ਰੂਰੀ ਕਾਗਜ਼ਾਤ ਦੀ ਜ਼ਰੂਰਤ ਵੱਲ ਵੀ ਸਭ ਦਾ ਧਿਆਨ ਕੇਂਦਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪ੍ਰੇਸ਼ਨਸ ਇਨ ਬ੍ਰੋਕਰਜ਼ ਆਫਿਸ, ਸਟੌਕ ਕੋਟ ਅਤੇ ਸਟਾਕ ਬ੍ਰੋਕਰ ਨੂੰ ਅਦਾਇਗੀ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਨ ਤੋਂ ਇਲਾਵਾ ਮਿਊਚੁਅਲ ਫੰਡਸ ਦੀ ਧਾਰਨਾ ਨੂੰ ਸਪੱਸ਼ਟ ਕਰਦੇ ਹੋਏ ਸਿਪ, ਨੈੱਟ ਐਸੇਟ ਵੈਲਿਊ, ਰਿਸਕ ਇਨ ਇਕੁਟੀ ਅਤੇ ਡੈਪਥ ਇਨਵੈਸਟਮੈਂਟ, ਨਿਵੇਸ਼ਕ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ, ਪੌਂਜ਼ੀ ਸਕੀਮ ਆਦਿ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ। ਡਾ. ਸੰਜੇ ਨੇ ਵਿਦਿਆਰਥਣਾਂ ਨੂੰ ਭਾਰਤੀ ਸਕਿਉਰਿਟੀਜ਼ ਮਾਰਕੀਟ ਦੇ ਵਿੱਚ ਆਪਣੇ ਕਰੀਅਰ ਨੂੰ ਸਥਾਪਿਤ ਕਰਨ, ਐਨ.ਆਈ.ਐਸ.ਐਮ. ਸਰਟੀਫਿਕੇਸ਼ਨ ਦੇ ਨਾਲ-ਨਾਲ ਪਲੇਸਮੈਂਟ ਦੇ ਮੌਕਿਆਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਨਾਲ ਹੀ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਤਸੱਲੀਬਖ਼ਸ਼ ਢੰਗ ਨਾਲ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀਆਂ ਜਗਿਆਸਾਵਾਂ ਨੂੰ ਸ਼ਾਂਤ ਕੀਤਾ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਰੋਤ ਬੁਲਾਰੇ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਇਸ ਸਫਲ ਆਯੋਜਨ ਦੇ ਲਈ ਡਾ. ਨੀਰਜ ਮੈਣੀ, ਮੁਖੀ, ਕਾਮਰਸ ਵਿਭਾਗ ਅਤੇ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।