Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲੱਗਾ “ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਂਪ”

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲੱਗਾ “ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਂਪ”

ਬਿਊਰੋ : ਮੁੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਪ੍ਰਣਾਲੀਗਤ ਵੋਟਰਾਂ ਦੀ ਸਿੱਖਿਆ ਅਤੇ ਚੋਣ ਭਾਗੀਦਾਰੀ (ਸਦੀਪ) ਅਧੀਨ ਕਾਲਜ ਵਿਖੇ 18 ਤੋਂ 19 ਸਾਲ ਦੇ ਵਿੱਦਿਆਰਥੀਆਂ ਦੀ ਵੋਟ ਬਣਾਉਣ ਵਾਸਤੇ ਅੱਜ “ਵਿਸ਼ੇਸ਼ ਵੋਟਰ ਰਜ਼ਿਸਟ੍ਰੇਸ਼ਨ ਕੈਪ” ਲੱਗਾ। ਇਸ ਕੈਂਪ ਦੀ ਅਗਵਾਈ ਸਵੀਪ ਨੋਢਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ ਅਤੇ ਕਪਿਲ ਉਹਰੀ ਨੇ ਕੀਤੀ । ਇਲੈਕਸ਼ਨ ਵਿਭਾਗ ਦੀ ਤਰਫ਼ੋਂ ਸੁਰਿੰਦਰ ਕੁਮਾਰ (ਸੈਕਟਰ ਅਫ਼ਸਰ) ਅਤੇ ਨਰਿੰਦਰ ਕੁਮਾਰ, ਰਵਿੰਦਰ ਕੁਮਾਰ, ਮਿਸ ਗੁਰਮੀਤ ਕੌਰ ਅਤੇ ਗੋਕੁਲ ਬਤੌਰ ਬੀ.ਐਲ.ੳ ਹਾਜਿਰ ਸਨ। ਇਸ ਮੋਕੇ ਤੇ 45 ਨਵੇ ਵੋਟਰ ਰਜਿਸਟ੍ਰਡ ਕੀਤੇ ਗਏ। ਯੁਵਰਾਜ ਸਿੰਘ ਅਤੇ ਮਿਸ ਰੈਂਸੀ ਨੇ ਕਾਲਜ ਅਬੈਸਡਰ ਦੀ ਭੂਮੀਕਾ ਬਾਖੂਬੀ ਨਿਭਾਈ। ਨੌਜਵਾਨ ਵਿੱਦਿਆਰਥੀਆਂ ਨੂੰ ਆਪਣੀ ਵੋਟ ਦੀ ਮਹੱਤਤਾ ਦਰਸਾਉਂਦਾ ਹੋਇਆ ਇਹ ਕੈਂਪ ਬਹੁਤ ਹੀ ਸੁਖਾਵੇ ਮਾਹੋਲ ਵਿਚ ਨੇਪਰੇ ਚੜਿਆ।