


ਬਿਊਰੋ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਹਿਰੂ ਗਾਰਡਨ ਜਲੰਧਰ ਅਕਾਦਮਿ ਅਤੇ ਸਹਿ-ਅਕਾਦਮਿਕ ਖੇਤਰ ਵਿੱਚ ਇਕ ਜਾਣਿਆ ਪਛਾਣਿਆ ਨਾਮ ਹੈ। ਇਸ ਵਿਦਿਆਲੇ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਗੋਰੀ ਨੇ ਵਿੱਦਿਅਕ ਮੁਕਾਬਲਿਆਂ ਵਿੱਚ 11,000 ਦਾ ਨਕਦ ਪੁਰਸਕਾਰ, 2 ਸਮਾਰਟਫੋਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਪੇਂਟਿੰਗ ਜਿੱਤ ਕੇ ਇੱਕ ਨਵੀਂ ਬੁਲੰਦੀਆਂ ਹਾਸਲ ਕੀਤੀ ਹੈ। ਗੋਰੀ ਨੇ ਇਹ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਰਕਾਸ਼ ਉਤਸਵ ਨੂੰ ਸਮਰਪਿਤ ਵਿਦਿਅਕ ਮੁਕਾਬਲੇ ਵਿਚ ਪੇਂਟਿੰਗ, ਪੋਸਟਰ ਮੇਕਿੰਗ, ਸਲੋਗਨ ਲੇਖਨ, ਸੁੰਦਰ ਲਿਖਾਈ ਵਿਚ ਹਾਸਲ ਕੀਤਾ। ਇਸ ਸਬੰਧੀ ਇਨਾਮ ਵੰਡ ਸਮਾਰੋਹ ਵੀ ਕਰਵਾਏ ਗਏ। ਜਿਸ ਵਿਚ ਪੰਜਾਬ ਰਾਜ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਸ਼ਾਮਲ ਹੋਏ। ਸਕੂਲ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਮਹਿਕ ਬੈਂਸ ਨੇ ਸ਼ਬਦ ਅਤੇ ਗੀਤ ਗਾਇਨ ਵਿੱਚ 4,000, ਨੇਹਾ ਕੁਮਾਰੀ ਨੂੰ ਪੇਂਟਿੰਗ ਵਿੱਚ 3500, ਪੂਜਾ ਨੂੰ ਕਵਿਤਾ ਉਚਾਰਨ ਵਿੱਚ 2,000 ਅਤੇ ਕੋਮਲ ਨੂੰ ਭਾਸ਼ਣ ਉਚਾਰਨ ਵਿਚ 500 ਰੁਪਏ ਦਾ ਇਨਾਮ ਹਾਸਲ ਹੋਇਆ। ਪ੍ਰਿੰਸੀਪਲ ਮੈਡਮ ਗੁਰਿੰਦਰਜੀਤ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਤੇ ਗਾਰਡ ਵਿਦਿਆਰਥੀਆਂ ਨੂੰ ਮਿਸਰ ਰੂਪ ਵਿੱਚ ਵਧਾਈ ਦਿੱਤੀ। ਭਵਿੱਖ ਵਿਚ ਹੋਰ ਉਚੇਰੀਆਂ ਸੰਭਾਵਨਾਵਾਂ ਪ੍ਰਾਪਤ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ।











