Home Punjab ਜਗਬੀਰ ਬਰਾੜ ਨੇ ਸੁਖਮਿੰਦਰ ਨੂੰ ਕਿਹਾ ਤੁਸੀਂ ਪਾਰਟੀ ਲਈ ਜੋ ਕੁਰਬਾਨੀ ਦਿੱਤੀ...

ਜਗਬੀਰ ਬਰਾੜ ਨੇ ਸੁਖਮਿੰਦਰ ਨੂੰ ਕਿਹਾ ਤੁਸੀਂ ਪਾਰਟੀ ਲਈ ਜੋ ਕੁਰਬਾਨੀ ਦਿੱਤੀ ਪਾਰਟੀ ਉਸਦਾ ਮੁੱਲ 2022 ‘ਚ ਮੋੜੇਗੀ

ਡਾ. ਦਲਜੀਤ ਚੀਮਾ ਨੇ ਸੁਖਮਿੰਦਰ ਰਾਜਪਾਲ ਦਾ ਫੋਨ ਕਰਕੇ ਜਾਣਿਆ ਹਾਲ

ਮੈਂ ਆਪਣੇ ਭਾਣਜੇ ਦਾ ਵਿਆਹ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਦਿੱਤੀ ਪਹਿਲ : ਰਾਜਪਾਲ

ਬਿਊਰੋ : ਪੰਜਾਬ ਵਿਚ ਪੈਟਰੋਲ-ਡੀਜ਼ਲ ਦੇ ਰੇਟ ਘਟਾਉਣ ਲਈ ਪਿਛਲੇਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦੇ ਵਰਕਰਾਂ ਨੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੀ ਚੰਡੀਗੜ੍ਹ ਵਿਖੇ ਰਿਹਾਇਸ਼ ਦਾ ਘਿਰਾਓ ਕੀਤਾ। ਇਸ ਦੌਰਾਨ ਜਲੰਧਰ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਦੇ ਲਾਠੀਚਾਰਜ ਨਾਲ ਜ਼ਖਮੀ ਹੋ ਗਏ। ਉਹਨਾਂ ਦੀ ਬਾਂਹ ਟੁੱਟ ਗਈ ਸੀ।

ਸ਼੍ਰੋਮਣੀ ਅਕਾਲੀ ਪਾਰਟੀ ਲਈ ਕੀਤੀ ਕੁਰਬਾਨੀ ਕਰਕੇ ਹੁਣ ਲੋਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਸੁਖਮਿੰਦਰ ਦਾ ਹਾਲ ਜਾਣਨ ਲਈ ਉਹਨਾਂ ਦੇ ਘਰ ਆ ਰਹੇ ਹਨ। ਸੁਖਮਿੰਦਰ ਰਾਜਪਾਲ ਨੇ ਦੱਸਿਆ ਕਿ ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਸੁਖਮਿੰਦਰ ਦੀ ਕੁਰਬਾਨੀ ਕਦੇ ਵੀ ਵਿਆਰਥ ਨਹੀਂ ਜਾਏਗੀ, ਤੁਸੀਂ ਪਾਰਟੀ ਲਈ ਜੋ ਵੀ ਕੀਤਾ ਹੈ ਪਾਰਟੀ ਉਸ ਲਈ ਤੁਹਾਡੇ ਨਾਲ ਖੜ੍ਹੀ ਹੈ।

ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਯੂਥ ਲਈ ਹਮੇਸ਼ਾ ਥਾਂ ਰਹੀ ਹੈ। ਯੂਥ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ ਤੇ ਅੱਗੇ ਵੀ ਕਰਦਾ ਰਹੇਗਾ। ਬਰਾੜ ਨੇ ਕਿਹਾ ਕਿ 2022 ਵਿਚ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਸੁਖਮਿੰਦਰ ਸਿੰਘ ਦੀ ਇਸ ਕੁਰਬਾਨੀ ਨੂੰ ਉਸ ਵਕਤ ਯਾਦ ਕੀਤਾ ਜਾਏਗਾ ਤੇ ਪਾਰਟੀ ਵਿਚ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ।

ਸੁਖਮਿੰਦਰ ਰਾਜਪਾਲ ਦਾ ਹਾਲ ਜਾਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਜੀ ਦਾ ਵੀ ਵਿਸ਼ੇਸ਼ ਤੌਰ ਤੇ ਫੋਨ ਆਇਆ, ਉਹਨਾਂ ਨੇ ਰਾਜਪਾਲ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਪਾਰਟੀ ਤੁਹਾਡੇੇ ਨਾਲ ਹੈ।

ਸੁਖਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਮੇਰੀ ਮਾਂ ਪਾਰਟੀ ਹੈ, ਜਿਸ ਦਿਨ ਚੰਡੀਗੜ੍ਹ ਵਿਖੇ ਅਸੀਂ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਾਂ, ਉਸ ਦਿਨ ਮੇਰੀ ਸਕੀ ਭੈਣ ਦੇ ਬੇਟੇ ਦਾ ਵਿਆਹ ਸੀ। ਮੈਂ ਵਿਆਹ ਛੱਡ ਕੇ ਆਪਣੀ ਪਾਰਟੀ ਨੂੰ ਤਰਜ਼ੀਹ ਦਿੱਤੀ। ਮੈਂ ਆਪਣੇ ਭਾਣਜੇ ਦੇ ਵਿਆਹ ‘ਚ ਨਹੀਂ ਗਿਆ। ਰਾਜਪਾਲ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਹਮੇਸ਼ਾ ਖੜ੍ਹਾ ਹਾਂ। ਮੈਂ ਡਰਨ ਵਾਲਿਆ ਚੋਂ ਨਹੀਂ ਹਾਂ ਲੱਖ ਪੰਜਾਬ ਸਰਕਾਰ ਨੇ ਸਾਡੇ ਉਪਰ ਤਸ਼ੱਦਦ ਢਾਹਿਆ ਹੈ।

ਸੁਖਮਿੰਦਰ ਰਾਜਪਾਲ ਦਾ ਗਊਸ਼ਾਲ ਕਮੇਟੀ ਬਸਤੀ ਗੁਜਾ, ਮੰਦਰ ਕਮੇਟੀ ਦੇ ਲੱਕੀ ਮਲਹੋਤਰਾ, ਦਵਿੰਦਰ ਅਰੋੜਾ, ਬਾਲਕ੍ਰਿਸ਼ਨ ਮੈਣੀ, ਰਾਣਾ ਨਈਅਰ, ਮੌਹਿਤ ਸਰੀਨ, ਗੋਰਵ ਅਰੋੜਾ, ਪਵਨ ਮਲਹੋਤਰਾ, ਸੰਜੀਵ ਮਹਾਜਨ, ਮਾਂ ਦੁਰਗਾ ਸੁਸਾਇਟੀ ਦੇ ਸੇਵਾਦਾਰਾਂ ਤੋਂ ਇਲਾਵਾ ਜਥੇਦਾਰ ਪ੍ਰੀਤਮ ਸਿੰਘ ਬਸਤੀ ਮਿੱਠੂ , ਪ੍ਰਵੇਸ਼ ਟਾਗਰੀ, ਰਣਜੀਤ ਸਿੰਘ ਰਾਣਾ, ਸੰਤੋਖ ਸਿੰਘ ਸੈਣੀ ਅਤੇ ਜਲੰਧਰ ਸੈਂਟਰਲ ਤੋਂ ਹਲਕਾ ਇੰਚਾਰਜ ਚੰਦਨ ਗਰੇਵਾਲ ਅਤੇ ਯੂਥ ਅਕਾਲੀ ਦਲ ਦੇ ਆਗੂਆ ਨੇ ਵਿਸ਼ੇਸ਼ ਤੌਰ ਉਪਰ ਹਾਲ ਜਾਣਿਆ।