
ਬਿਊਰੋ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿਚ ਕਾਲਜ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ “ਸਬੰਧੀ ਇਕ ਸੈਮੀਨਾਰ ਕੀਤਾ ਗਿਆ। ਇੰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਡੇਂਗੂ ਅਤੇ ਚਿਕਨਗੁਨਿਆ ਦੇ ਲੱਛਣ ਅਤੇ ਉਸ ਤੋਂ ਬਚਾਉ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ ਚਾਨਣਾਂ ਪਾਇਆਂ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨਿਆ ਏਡੀਜ ਨਾਂ ਦੇ ਮੱਛਰਾਂ ਦੇ ਕੱਟਣ ਨਾਲ ਫੈਲਦੇ ਹਨ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਹੀ ਕੱਟਦਾ ਹੈ। ਵਿੱਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਡੇਂਗੂ ਅਤੇ ਚਿਕਨਗੁਨਿਆ ਇਲਾਜ ਯੋਗ ਹਨ।ਸਿਰਫ਼ ਸਾਨੂੰ ਆਪਣੇ ਆਲੇ – ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂਕਿ ਮੱਛਰ ਪੈਦਾ ਹੀ ਨਾ ਹੋਵੇ। ਬਦਲਦੇ ਮੌਸਮ ਵਿੱਚ ਸਾਨੂੰ ਪੂਰੇ ਕਪੜੇ ਪਹਿਣ ਕੇ ਰੱਖਣੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।ਬੁਖਾਰ ਹੋਣ ਦੀ ਸੂਰਤ ਵਿੱਚ ਸਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।ਲੋੜ ਪੈਣ ਤੇ ਜੇਕਰ ਕਿਸੇ ਮਰੀਜ ਨੂੰ ਖੂੰਨ ਜਾਂ ਸੈਲਾ ਦੀ ਜਰੂਰਤ ਹੋਵੇ ਤਾਂ ਸਾਨੂੰ ਉਸਦੀ ਤੁਰੰਤ ਮੱਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮਾਣਯੋਗ ਪ੍ਰਿੰਸੀਪਲ ਨੇ ਵਿੱਦਿਆਰਥੀਆਂ ਨੂੰ ਆਪਣਾ ਚੌਗਿਰਦਾ ਸਾਫ਼ ਰੱਖਦਿਆਂ ਡੇਂਗੂ ਤੋਂ ਬੱਚਣ ਦੀ ਨਸੀਹਤ ਦਿੱਤੀ। ਇਸ ਮੌਕੇ ਤੇ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ ”ਸਬੰਧੀ ਇਕ ਰੰਗੀਨ ਇਸ਼ਤਿਹਾਰ ਜਾਰੀ ਕਰਕੇ ਸੋਸ਼ਲ ਮੀਡੀਆ ਰਾਹੀਂ ਅਲੱਗ ਅਲੱਗ ਲੋਕਾਂ ਤੱਕ ਭੇਜਿਆ ਗਿਆ ਤਾਂਕਿ ਉਹ ਇਸ ਨਾਮੁਰਾਦ ਬਿਮਾਰੀ ਤੋਂ ਬੱਚ ਸਕਣ। ਵਿਭਾਗ ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾਂ ਤੇ ਵਿੱਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕੀਤੀ। ਇਸ ਸੈਮੀਨਾਰ ਵਿੱਚ ਲੱਗ- ਭੱਗ 140 ਵਿੱਦਿਆਰਥੀਆਂ ਨੇ ਸ਼ਿੱਕਤ ਕੀਤੀ। ਜਿਸ ਵਿੱਚ ਅੰਕੁਸ਼ ਸ਼ਰਮਾ, ਮੈਡਮ ਪ੍ਰਤੀਭਾ ਅਤੇ ਮੈਡਮ ਅੰਕਿਤਾ ਉਚੇਚੇ ਤੌਰ ਤੇ ਹਾਜਿਰ ਹੋਏ। ਅੰਤ ਵਿੱਚ ਮੁੱਖੀ ਵਿਭਾਗ ਮੈਡਮ ਮੰਜੂ ਮਨਚੰਦਾ ਨੇ ਸਾਰੇ ਭਾਗੀਦਾਰਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ। ਜਿੱਥੇ ਮਿਸ ਨੇਹਾ (ਸੀ . ਡੀ . ਕੌਂਸਲਟੈਂਟ) ਨੇ ਸੈਮੀਨਾਰ ਕੋਆਰਡੀਨੇਟਰ ਦੀ ਭੂਮੀਕਾ ਨਿਭਾਈ ਉੱਥੇ ਇਹ ਸੈਮੀਨਾਰ ਵਿੱਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਿਆ।




















