ਸ਼ਹਿਰ ਵਿਚ ਸਿੱਖੀ ਨਾਲ ਸੰਬੰਧਿਤ ਮਸਲਿਆਂ ਵਿੱਚ ਅਗਵਾਈ ਦਾ ਲਿਆ ਫੈਂਸਲਾ
ਬਿਊਰੋ ਜਲੰਧਰ ਵਿੱਚ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਅੱਜ ਸ਼ਹਿਰ ਦੇ ਸਿੱਖ ਨੌਜਵਾਨਾਂ ਵੱਲੋਂ ਇੱਕ ਭਰਵੀਂ ਮੀਟਿੰਗ ਕੀਤੀ ਗਈ , ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੌਜਵਾਨਾਂ ਨੇ ਸ਼ਿਰਕਤ ਕੀਤੀ। ਇਹ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਦੀਵਾਨ ਅਸਥਾਨ ਨਾਲ ਜੁੜੇ ਹੋਏ ਹਨ। ਇਹਨਾ ਨੌਜਵਾਨਾਂ ਨੇ 17 ਨਵੰਬਰ ਦੇ ਨਗਰ ਕੀਰਤਨ ਵਿੱਚ ਵੱਧ ਤੋਂ ਵੱਧ ਸੇਵਾ ਨਿਭਾਉਣ ਅਤੇ ਪ੍ਰਚਾਰ ਕਰਨ ਦਾ ਪ੍ਰਣ ਕੀਤਾ। ਮੀਟਿੰਗ ਦੌਰਾਨ ਇਕ ਅਹਿਮ ਫੈਸਲੇ ਵਿਚ ਸ਼ਹਿਰ ਵਿੱਚ ਕਿਸੇ ਵੀ ਸਿੱਖ ਜਾਂ ਸਿੱਖੀ ਲਈ ਕੋਈ ਵੀ ਮੁਸ਼ਕਿਲ ਆਉਣ ਤੇ ਗੁਰੂ ਘਰ ਦੀ ਟੀਮ ਵਜੋਂ ਪਹਿਲ ਦੇ ਅਧਾਰ ‘ਤੇ ਪੁੱਜਣ ਅਤੇ ਮਸਲਿਆਂ ਨੂੰ ਹੱਲ ਕਰਨ ਦਾ ਅਹਿਦ ਵੀ ਲਿਆ ਗਿਆ। ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ 17 ਨਵੰਬਰ ਦੇ ਸਵੇਰੇ 11 ਵਜੇ ਪੁਰਾਤਨ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਦੇ ਪਿੱਛੇ ਕੀਰਤਨ ਕਰਦਿਆਂ ਚਲਣ ਦੀ ਬੇਨਤੀ ਕੀਤੀ।
ਇਸ ਮੌਕੇ ਗੁ. ਦੀਵਾਨ ਅਸਥਾਨ ਦੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ, ਨਿਰਮਲ ਸਿੰਘ ਬੇਦੀ , ਜਗਦੇਵ ਸਿੰਘ ਜੰਗੀ, ਇਕਬਾਲ ਸਿੰਘ ਢੀਂਡਸਾ, ਸੁਖਮਿੰਦਰ ਸਿੰਘ ਰਾਜਪਾਲ , ਚਰਨਜੀਤ ਸਿੰਘ ਮਿੰਟਾ, ਰਣਜੀਤ ਸਿੰਘ ਮਾਡਲ ਹਾਊਸ, ਦਿਲਬਾਗ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਮਨਦੀਪ ਸਿੰਘ ਬੱਲੂ , ਅਮਰਜੀਤ ਸਿੰਘ ਮੰਗਾ, ਰਾਜਾ ਓਬਰਾਏ , ਜਤਿੰਦਰ ਸਿੰਘ ਭਾਟੀਆ, ਮਨਬੀਰ ਸਿੰਘ ਅਕਾਲੀ, ਗਗਨਦੀਪ ਸਿੰਘ ਗੱਗੀ, ਹਰਸਿਮਰਨ ਸਿੰਘ ਗਨੀ,ਸਤਿੰਦਰ ਸਿੰਘ ਵਾਲੀਆ, ਵਿੱਪਨ ਹਸਤੀਰ, ਹੀਰਾ ਸਿੰਘ, ਇੰਦਰ ਅਲੱਗ, ਅਮਨਦੀਪ ਸਿੰਘ ਆਹਲੂਵਾਲੀਆਂ, ਰਾਹੁਲ ਜੁਨੇਜਾ , ਨੀਤੀਸ਼ ਮਹਿਤਾ , ਗੁਰਸ਼ਰਨਵੀਰ ਸਿੰਘ ਸ਼ੇਰੂ, ਗਗਨਦੀਪ ਸਿੰਘ ਰਿੱਪੀ, ਅਨਿਤ ਵਾਲੀਆ, ਤਰੁਣਪਾਲ ਸਿੰਘ ਸਾਜਨ, ਜਸਕੀਰਤ ਸਿੰਘ ਜੱਸੀ, ਹਰਜੋਤ ਸਿੰਘ ਲੁਬਾਣਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਖਬੀਰ ਸਿੰਘ, ਪ੍ਰਭਜੋਤ ਸਿੰਘ, ਗੁਰਜੋਤ ਸਿੰਘ, ਬਰਿੰਦਰਪਾਲ ਸਿੰਘ, ਵਰੁਣ ਮਹਿਤਾ, ਅਮਨ ਮੰਡ, ਹਰਸ਼ ਵਾਲੀਆ, ਹਰਮਨ ਨਰੂਲਾ, ਮਨਪ੍ਰੀਤ ਨਾਗੀ, ਪ੍ਰਦੀਪ ਸਿੰਘ, ਸਿਮਰਤ ਬੰਟੀ, ਐਡਵੋਕੇਟ ਸੰਦੀਪ ਸਚਦੇਵਾ, ਸ਼ੇਰ ਸਿੰਘ, ਜਸਪ੍ਰੀਤ ਸਿੰਘ, ਕਰਨ ਵਰਮਾ, ਹਰਿੰਦਰ ਸਿੰਘ ਡਿੰਪੀ, ਨਵਜੋਤ ਸਿੰਘ, ਅਮਨਜੋਤ ਸਿੰਘ ਰੌਬੀ, ਤਜਿੰਦਰ ਸਿੰਘ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ , ਬਿਕਰਮਜੀਤ ਸਿੰਘ, ਜੁਗਿੰਦਰ ਸਿੰਘ, ਸਿਮਰਤ ਪਾਲ ਬੰਟੀ, ਜਲਪੀਤ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਰਮਨ ਬਤਰਾ, ਇੰਦਰ ਅਲੱਗ, ਦਿਲਜੀਤ, ਅਮਨ ਗਿੱਲ, ਗਗਨ ਨਾਗੀ, ਪਰਮਿੰਦਰ ਸਿੰਘ ਟੱਕਰ, ਹਿਮਾਂਸ਼ੂ ਮਹਿਤਾ, ਸਚਿਨ ਆਦਿ ਹਾਜ਼ਰ ਸਨ ।








