


ਬਿਊਰੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦੀਆਂ ਸੰਗਤਾਂ ਵੱਲੋਂ 17 ਨਵੰਬਰ ਦਿਨ ਬੁੱਧਵਾਰ ਸਵੇਰੇ 11 ਵਜੇ ਪੁਰਾਤਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਦੀਵਾਨ ਅਸਥਾਨ ਤੱਕ ਸਜਾਇਆ ਜਾ ਰਿਹਾ ਹੈ। ਇਸ ਬਾਰੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਨੀ ਵਿੱਚ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਐਸ ਡੀ ਕਾਲਜ, ਸਟੇਸ਼ਨ ਰੋਡ, ਭਾਰਤ ਸੋਢਾ ਵਾਟਰ, ਮੰਡੀ ਰੋਡ, ਗੁਰਦੁਆਰਾ ਦੀਵਾਨ ਅਸਥਾਨ, ਮਿਲਾਪ ਚੌਂਕ ਫਗਵਾੜਾ ਗੇਟ, ਭਗਤ ਸਿੰਘ ਚੌਂਕ, ਪੰਜ ਪੀਰ, ਖਿੰਗਰਾ ਗੇਟ, ਗੁ. ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾ ਗੇਟ, ਪਟੇਲ ਚੌਂਕ, ਬਸਤੀ ਅੱਡਾ, ਜੋਤੀ ਚੌਕ, ਰੈਣਕ ਬਾਜ਼ਾਰ, ਨਯਾ ਬਜਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਰਾਤ ਕਰੀਬ 8 ਵਜੇ ਸਮਾਪਤ ਹੋਵੇਗਾ।
ਪ੍ਰਬੰਧਕਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਦਿਨ ਆਪਣੇ ਕਾਰਜ ਸੰਕੋਚ ਕੇ ਪਾਲਕੀ ਸਾਹਿਬ ਮਗਰ ਪੈਦਲ ਕੀਰਤਨ ਕਰਦੇ ਚਲ ਕੇ ਗੁਰੂ ਨਾਨਕ ਸਾਹਿਬ ਦੀ ਗੋਦ ਦਾ ਅਨੰਦ ਮਾਣੋ। ਇਸ ਮੌਕੇ ਸਰਬਜੀਤ ਸਿੰਘ ਮੱਕੜ, ਜਗਜੀਤ ਸਿੰਘ ਖਾਲਸਾ, ਕੁਲਵੰਤ ਸਿੰਘ ਮੰਨਣ,ਇਕਬਾਲ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਜਗਦੇਵ ਸਿੰਘ ਜੰਗੀ, ਦਵਿੰਦਰ ਸਿੰਘ, ਕੰਵਲਜੀਤ ਸਿੰਘ, ਅਜੀਤ ਸਿੰਘ ,ਪਰਮਪ੍ਰੀਤ ਸਿੰਘ ਵਿੱਟੀ,ਸੁਖਮਿੰਦਰ ਸਿੰਘ ਰਾਜਪਾਲ, ਰਾਜਬੀਰ ਸਿੰਘ ਸ਼ੰਟੀ, ਮਨਦੀਪ ਸਿੰਘ ਬੱਲੂ, ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਇਕਬਾਲ ਸਿੰਘ ਮਕਸੂਦਾਂ, ਭੁਪਿੰਦਰਪਾਲ ਸਿੰਘ, ਦਵਿੰਦਰ ਸਿੰਘ ਰਿਆਤ, ਅਮਰਜੀਤ ਸਿੰਘ ਮਿੱਠਾ, ਗੁਰਮੀਤ ਸਿੰਘ ਬਸਤੀ ਸ਼ੇਖ, ਦਲਜੀਤ ਸਿੰਘ ,ਸੁਰਿੰਦਰ ਸਿੰਘ ਵਿਰਦੀ, ਸ਼ੈਰੀ ਚੱਡਾ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਸਿੰਘ, ਗੁਰਜੀਤ ਸਿੰਘ ,I.S ਬੱਗਾ, ਕੁਲਜੀਤ ਸਿੰਘ ਚਾਵਲਾ, ਨਿਰਮਲ ਸਿੰਘ ਬੇਦੀ,ਗੁਰਜੀਤ ਸਿੰਘ,ਦਿਲਬਾਗ ਸਿੰਘ, ਰਣਜੀਤ ਸਿੰਘ ਮਾਡਲ ਹਾਊਸ ਜਸਵਿੰਦਰ ਸਿੰਘ ਬਸ਼ੀਰਪੁਰਾ, ਗੁਰਿੰਦਰ ਸਿੰਘ, ਰਣਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਜੌਲੀ, ਰਾਜਾ ਓਬਰਾਏ, ਅਮਨਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਜਤਿੰਦਰ ਸਿੰਘ, ਮਨਬੀਰ ਸਿੰਘ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ ਮੰਗਾ, ਚਰਨਜੀਤ ਸਿੰਘ ਮਿੰਟਾ, ਹੀਰਾ ਸਿੰਘ, ਰਿਸ਼ੂ ਲੁਬਾਣਾ, ਅਨੀਤ ਵਾਲੀਆ, ਹਨੀ ਕਾਲਰਾ, ਬਾਵਾ ਗਾਬਾ, ਸਾਜਣ ਚਾਵਲਾ, ਚਰਨਪ੍ਰੀਤ ਚਸਕੀ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਸੁਖਬੀਰ ਸਿੰਘ, ਨਵਜੋਤ ਸਿੰਘ, ਬਰਿੰਦਰ ਪਾਲ ਸਿੰਘ, ਸਿਮਰਨ ਸਿੰਘ, ਹਰਮਨ ਨਰੂਲਾ, ਮਨਪ੍ਰੀਤ ਨਾਗੀ, ਕੁਲਵਿੰਦਰ ਸਿੰਘ, ਗਗਨ ਨਾਗੀ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਹਰਜੋਤ ਲੁਬਾਣਾ, ਗੁਰਪ੍ਰੀਤ ਸਿੰਘ, ਮਨਬੀਰ ਸ਼ਾਹੀ, ਮਨਕੀਰਤ ਸਿੰਘ, ਹਰਸਿਮਰਨ ਸਿੰਘ ਦਿਨੇਸ਼ ਖੰਨਾ ਆਦਿ ਸ਼ਾਮਿਲ ਸਨ।















