Home Punjab ਪ੍ਰਾਈਵੇਟ ਬੱਸਾਂ ਵਿੱਚ ਸਵਾਰੀ ਫੁੱਲ ਸਰਕਾਰੀ ਬੱਸਾਂ ਦਾ ਸਰਕਾਰ ਨੇ ਕੀਤਾ ਭੱਠਾ...

ਪ੍ਰਾਈਵੇਟ ਬੱਸਾਂ ਵਿੱਚ ਸਵਾਰੀ ਫੁੱਲ ਸਰਕਾਰੀ ਬੱਸਾਂ ਦਾ ਸਰਕਾਰ ਨੇ ਕੀਤਾ ਭੱਠਾ ਗੁੱਲ : ਚੇਅਰਮੈਨ ਜਸਬੀਰ ਸਿੰਘ

ਟਰਾਂਸਪੋਰਟ ਮੰਤਰੀ ਵਲੋਂ ਮੰਗਾਂ ਹੱਲ ਦਾ ਭਰੋਸਾ 26 ਅਪ੍ਰੈਲ ਦਾ ਪ੍ਰੋਗਰਾਮ ਪੋਸਟਪੌਨ : ਪ੍ਰਧਾਨ ਸਤਪਾਲ ਸਿੰਘ

ਬਿਊਰੋ : ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪਨਬੱਸ ਅਤੇ ਪੀ.ਆਰ.ਟੀ.ਸੀ ਦੇ 27 ਡਿਪੂਆਂ ਤੇ ਗੇਟ ਰੈਲੀਆ ਕੀਤੀਆਂ ਗਈਆਂ। ਜਲੰਧਰ 2 ਡਿਪੂ ਦੇ ਗੇਟ ਤੇ ਬੋਲਦਿਆ ਪਨਬੱਸ ਡੀਪੂ ਜਲੰਧਰ 2 ਦੇ ਜਨਰਲ ਸਕੱਤਰ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਪਰ ਪੰਜਾਬ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ, ਟਰਾਂਸਪੋਰਟ ਮਾਫੀਆ ਖਤਮ ਕਰਨ, ਘਰ ਘਰ ਰੋਜ਼ਗਾਰ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਨਸ਼ਾ ਮੁਆਫੀਆਂ ਖਤਮ ਕਰਨ ਆਦਿ ਵਾਦੇਆਂ ਨੂੰ ਪਵਿੱਤਰ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਕਸਮਾਂ ਖਾਦੀ ਸੀ, ਪਰ ਅੱਜ ਸਭ ਕੁੱਝ ਉਲਟ ਕਰ ਰਹੀ ਹੈ। ਪੰਜਾਬ ਅੰਦਰ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਬਹੁਤ ਘੱਟ ਹਨ ਔਰਤ ਨੂੰ ਬੱਸਾਂ ਵਿੱਚ ਸਫ਼ਰ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਕਰੋਨਾ ਕਾਰਨ 50% ਸਵਾਰੀ ਦੇ ਆਦੇਸ਼ਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਸਰਕਾਰੀ ਬੱਸਾਂ ਦੇ ਮੁਲਾਜ਼ਮ ਬੰਦਿਸ਼ਾਂ ਵਿੱਚ ਫਸੇ ਹਨ ਪਰ ਪ੍ਰਾਈਵੇਟ ਬੱਸਾਂ ਦੀਆਂ ਛੱਤਾਂ ਉਪਰ ਵੀ ਸਵਾਰੀਆਂ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦਾ ਭੱਠਾ ਬੈਠਾਉਣ ਲਈ ਅਜਿਹੇ ਫੈਸਲੇ ਲਏ ਹਨ। ਇਸ ਨੂੰ ਲਾਗੂ ਕਰਨਾ ਹੈ ਤਾਂ ਸਰਕਾਰ ਤਰੁੰਤ ਸਰਕਾਰੀ ਬੱਸਾਂ ਦੀ ਗਿਣਤੀ 10,000 ਦੇ ਕਰੀਬ ਕਰੇ ਤਾਂ ਜ਼ੋ ਲੋਕਾਂ ਨੂੰ ਟਰਾਂਸਪੋਰਟ ਦੀਆਂ ਸਹੀ ਸਹੂਲਤਾਂ ਮਿਲ ਸਕਣ ਤੇ ਔਰਤਾਂ ਨੂੰ ਖੱਜਲ ਖ਼ੁਆਰੀ ਤੋਂ ਬਚਾਇਆ ਜਾ ਸਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਟਰਾਂਸਪੋਰਟ ਵਿਭਾਗ ਅੰਦਰ ਰੱਖੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਾਰੇ ਲੱਪੇ ਲਗਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਸੈਕਟਰੀ ਸਟੇਟ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ, ਟਰਾਂਸਪੋਰਟ ਕਮਿਸ਼ਨਰ ਪੰਜਾਬ ਐਮ.ਡੀ, ਪੀ.ਆਰ.ਟੀ.ਸੀ ਨਾਲ ਪਨਬੱਸ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਕੈਸ਼ੀਅਰ ਬਲਜਿੰਦਰ ਸਿੰਘ ਨਾਲ ਐਕਸ਼ਨ ਕਮੇਟੀ ਸਮੇਤ ਹੋਈ ਮੀਟਿੰਗ ਵਿੱਚ ਯੂਨੀਅਨ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਇਹ ਕਲੀਅਰ ਕੀਤਾ ਗਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਿੱਤੀ ਬੋਝ ਨਹੀਂ ਹੈ। ਕਿਉਂਕਿ ਹੁਣ ਪਨਬੱਸ ਦੇ ਸਾਰੇ ਮੁਲਾਜ਼ਮ 8 ਕਰੋੜ ਰੁਪਏ ਦੇ ਕਰੀਬ ਪ੍ਰਤੀ ਮਹੀਨਾ ਤਨਖਾਹਾਂ ਲੈ ਰਹੇ ਹਨ ਪਰ ਪਨਬੱਸ ਦੇ 4 ਹਜ਼ਾਰ ਮੁਲਾਜ਼ਮਾਂ ਨੂੰ 10300 ਤੇ ਪੱਕਾ ਕਰਨ ਤੇ ਦਾ ਕੇਵਲ 4 ਕਰੋੜ 12 ਲੱਖ ਰੁਪਏ ਹੀ ਬਣਦਾ ਇਹ ਪ੍ਰਕਿਰਿਆ ਪੀ.ਆਰ.ਟੀ.ਸੀ ਵਿੱਚ ਹੈ। ਇਸ ਵਿੱਚ ਵੀ ਸਰਕਾਰ ਦਾ ਫਾਇਦਾ ਹੀ ਹੈ ਇਸ ਤੋਂ ਬਾਅਦ ਮੰਤਰੀ ਜੀ ਨੇ ਮੰਗਾਂ ਦੇ ਹੱਲ ਲਈ ਵਿੱਤ ਮੰਤਰੀ ਅਤੇ ਸਬ ਕਮੇਟੀ ਕੈਬਨਿਟ ਤੋਂ ਸਮਾਂ ਲੈਣ ਲਈ ਕਿਹਾ ਗਿਆ ਅਤੇ ਮੰਗਾਂ ਦਾ ਹੱਲ ਜਲਦੀ ਕੱਢਣ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਵਲੋਂ ਟਰਾਂਸਪੋਰਟ ਮੁਆਫੀਆਂ ਦੀਆਂ ਧੱਕੇਸ਼ਾਹੀ ਅਤੇ ਆ ਰਹੀਆਂ ਦਿੱਕਤਾਂ ਬਾਰੇ, ਕੁਰੱਪਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਅਫ਼ਸਰਸ਼ਾਹੀ ਅਤੇ ਮੰਤਰੀ ਵਲੋਂ ਟਾਲਮਟੋਲ ਦੀ ਨੀਤੀ ਅਪਣਾ ਕੇ ਖਹਿੜਾ ਛੁਡਾਇਆ ਗਿਆ। ਪਨਬੱਸ ਯੂਨੀਅਨ ਵੱਲੋਂ ਪਨਬੱਸ ਵਿੱਚ ਭਰਤੀ ਡਾਟਾ ਐਂਟਰੀ ਉਪਰੇਟਰਾ ਅਤੇ ਪੀ.ਆਰ.ਟੀ.ਸੀ ਦੀ ਤਨਖਾਹ ਵਿੱਚ 2500 ਵਾਧੇ ਦੀ ਮੰਗ ਕੀਤੀ ਗਈ। ਸੈਕਟਰੀ ਸਾਹਿਬ ਵਲੋਂ ਭਰੋਸਾ ਦਿੱਤਾ ਗਿਆ ਕਿ ਇਹ ਮਸਲਾ ਤੁਰੰਤ ਹੱਲ ਕੀਤਾ ਜਾਵੇਗਾ। ਪਨਬੱਸ ਵਲੋ ਪੀ.ਆਰ.ਟੀ.ਸੀ ਦੇ ਨਵੇਂ ਠੇਕੇਦਾਰ ਦੇ ਐਗਰੀਮੈਂਟ ਦੇ ਸਬੰਧ ਵਿੱਚ ਜਾਣੂ ਕਰਵਾਉਣ ਤੋਂ ਬਾਅਦ ਪੀ.ਆਰ.ਟੀ.ਸੀ ਦੇ ਐਮ.ਡੀ ਵਲੋਂ 11 ਵਜੇ ਪਟਿਆਲੇ ਵਿਖੇ ਮੀਟਿੰਗ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ। ਪਨਬੱਸ ਅਤੇ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਬੱਸ ਅੱਡੇ ਬੰਦ ਕਰਨ ਅਤੇ ਸਰਕਾਰ ਦੇ ਪੁੱਤਲਾ ਫੂਕਣ ਦੇ ਪ੍ਰੋਗਰਾਮ ਨੂੰ 27-4 ਤੱਕ ਪੋਸਟਪੌਨ ਕਰ ਦਿੱਤਾ ਗਿਆ ਹੈ। ਜੇਕਰ ਸਰਕਾਰ ਵਲੋਂ ਪੱਕਾ ਕਰਨ, ਪੀ.ਆਰ.ਟੀ.ਸੀ ਦੇ ਠੇਕੇਦਾਰ ਦੀਆਂ ਕੰਡੀਸ਼ਨਾ, ਰਿਪੋਰਟਾਂ ਸਬੰਧੀ ਕਡੀਸ਼ਨਾ, ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ, ਅਤੇ ਪੀ.ਆਰ.ਟੀ.ਸੀ ਦੇ ਮੁਲਾਜ਼ਮਾਂ ਨੂੰ ਪਨਬੱਸ ਵਾਗ 2500 ਰੁਪਏ ਤਨਖ਼ਾਹ ਸਮੇਤ ਮੰਗਾਂ ਨਹੀ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਸਮੇਂ ਪਨਬਸ ਡੀਪੂ ਜਲੰਧਰ 1 ਵਲੋ ਜਨਰਲ ਸਕੱਤਰ ਚਾਨਣ ਸਿੰਘ ਨਿਰਮਲ ਸਿੰਘ ਇੰਦਰਜੀਤ ਸਿੰਘ ਜਗਦੀਸ਼ ਸਿੰਘ ਅਤੇ ਜਲੰਧਰ 2 ਵਲੋ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕੰਵਲਜੀਤ ਸਿੰਘ ਕੇਵਲ ਸਿੰਘ ਅਤੇ ਦੋਨਾਂ ਡਿਪੂਆਂ ਦੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।