



ਬਿਊਰੋ : ਉੱਤਰ ਭਾਰਤ ਵਿੱਚ ਕਈ ਵਾਰ ਚੁਣੇ ਗਏ ਸਭ ਤੋਂ ਉੱਤਮ ਪੋਲੀਟੈਕਨਿਕ, ਮੋਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਦਿਆਰਥੀਆਂ ਲਈ ਸਵੀਂ ਤੋਂ ਬਾਅਦ ਸਾਲ 2021-22 ਲਈ ਤਿੰਨ ਸਾਲ ਦੇ ਡਿਪਲੋਮੇਂ ਲਈ ਦਾਖਲੇ ਆਰੰਭ ਕਰ ਦਿੱਤੇ ਗਏ ਹਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮਾਪਿਆ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਕਾਂਉਸਲਿੰਗ ਸੈਲ ਦਾ ਗਠਨ ਕੀਤਾ ਗਿਆ ਹੈ, ਜੋ ਦੱਸਵੀਂ ਤੋਂ ਬਾਅਦ ਡਿਪਲੋਮਾ ਕਰਨ ਦੀ ਚਾਹਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਹੁਨਰ ਦੇ ਹਿਸਾਬ ਨਾਲ ਟਰੇਡ ਚੁਣਨ ਲਈ ਸਹਾਇਤ ਕਰੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਗਰੀਬ, ਹੋਸ਼ਿਆਰ, ਲੋੜਵੰਦ ਤੇ ਸਿੰਗਲ ਪੇਰੈਂਟਸ ਦੇ ਬੱਚੇ ਨੂੰ ਫੀਸ ਵਿੱਚ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ। ਇਸ ਸਾਲ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਜਿੰਨ੍ਹਾਂ ਟਰੇਡਾਂ ਵਿੱਚ ਸੀਟਾਂ ਘੱਟ ਹਨ, ਉਹਨਾਂ ਵਿੱਚ ਪਹਿਲਾ ਆਉ ਪਹਿਲਾ ਪਾਊ ਨੀਤੀ ਅਧੀਨ ਦਾਖਲਾ ਕੀਤਾ ਜਾਵੇਗਾ। ਕਾਲਜ ਵਿੱਚ ਵਿਦਿਅਕ ਤੌਰ ਤੇ ਪਛੜਨ ਵਾਲੇ ਵਿਦਿਆਰਥੀਆਂ ਲਈ ਸਪੈਸ਼ਲ ਕੋਚਿੰਗ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਤਕਨੀਕੀ ਤੌਰ ਤੇ ਸਕਸ਼ਮ ਬਣਾਉਣ ਲਈ ਅਤਿਰਿਕਤ ਸੰਕਿਲ ਅਤੇ ਜਨਰ ਪ੍ਰਦਾਨ ਕਰਨ ਲਈ ਤਿੰਨ ਜਾਂ ਛੇ ਮਹੀਨੇ ਦੇ ਕਈ ਕੋਰਸ ਵੀ ਚਲਾਏ ਗਏ ਹਨ ਤਾਂ ਜੋ ਵਿਦਿਆਰਥੀ ਛਿਪਲੋਮੇ ਦੀ ਪੜਾਈ ਦੇ ਨਾਲ ਨਾਲ ਆਪਣੇ ਪਸੰਦੀਦਾ ਖੇਤਰ ਵਿੱਚ ਵਧੀਆ ਤਕਨੀਕੀ ਮਾਹਰ ਵੀ ਬਣ ਸਕਣ। ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ 98729-28010, 98786-01137 ਤੇ 81465-13963 ਤੇ ਸੰਪਰਕ ਕਰ ਸਕਦੇ ਹਨ।







