Home Religious ਜਲੰਧਰ : ਗੁ.ਦੀਵਾਨ ਅਸਥਾਨ ਵਿਖੇ ਮਨਾਇਆ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ

ਜਲੰਧਰ : ਗੁ.ਦੀਵਾਨ ਅਸਥਾਨ ਵਿਖੇ ਮਨਾਇਆ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ

ਬਿਊਰੋ : ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੋਕੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਓੁਨ ਜਲੰਧਰ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿਚ ਕਥਾ ਵਿਚਾਰ, ਕੀਰਤਨ ਅਤੇ ਪੰਥਕ ਕਵੀਸ਼ਰੀ ਜੱਥੇ ਨੇ ਸੰਗਤਾ ਨੂੰ ਗੁਰ ਜੱਸ ਸਰਵਣ ਕਰਾਏ। ਹੈੱਡ ਗ੍ਰੰਥੀ ਭਾਈ ਹੀਰਾ ਸਿੰਘ, ਹਜ਼ੂਰੀ ਰਾਗੀ ਭਾਈ ਬਲਵੀਰ ਸਿੰਘ ਨੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਗੁਰੂ ਘਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਚ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਸ ਦੇ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੋਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜ. ਸਕੱਤਰ ਗੁਰਮੀਤ ਸਿੰਘ ਬਿੱਟੂ, ਰਣਜੀਤ ਸਿੰਘ, ਵਿਪਣ ਹਸਤੀਰ, ਬਾਵਾ ਗਾਬਾ, ਹੀਰਾ ਸਿੰਘ’, ਰਾਹੁਲ ਜੁਨੇਜਾ, ਨਿਤਿਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਵਰੁਣ ਮਹਿਤਾ, ਬਰਿੰਦਰਪਾਲ ਸਿੰਘ, ਸੁਖਬੀਰ ਸਿੰਘ, ਹਰਸ਼ਵਿੰਦਰ ਸਿੰਘ, ਮਨਕੀਰਤ ਸਿੰਘ, ਦਿਨੇਸ਼ ਖੰਨਾ ਆਦਿ ਹਾਜ਼ਿਰ ਸਨ।