Home Education ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਿਵਿਲ ਵਿਭਾਗ ਦੇ ਵਿਦਿਆਰਥੀ ਦੀ ਲਾਰਸਨ ਏਂਡ...

ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਿਵਿਲ ਵਿਭਾਗ ਦੇ ਵਿਦਿਆਰਥੀ ਦੀ ਲਾਰਸਨ ਏਂਡ ਟੂਬਰੋ ਕਨਸਟਰਕਸ਼ਨ ਕੰਪਨੀ ਵਿੱਚ ਪਲੇਸਮੈਂਟ

ਬਿਊਰੋ : ਉੱਤਰੀ ਭਾਰਤ ਦੇ ਸਿਰਮੌਰ ਤਕਨੀਕੀ ਕਾਲਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਲਾਰਸਨ ਏਂਡ ਟੂਬਰੋ ਕਨਸਟਰਕਸ਼ਨ ਕੰਪਨੀ ਵਲੋਂ ਆਨਲਾਈਨ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ਵਿੱਚ ਸਿਵਿਲ ਵਿਭਾਗ ਦੇ 7 ਵਿਦਿਆਰਥੀਆਂ ਨੇ ਭਾਗ ਲਿਆ। ਕੰਪਨੀ ਦੇ ਮਾਹਿਰਾਂ ਵਲੋਂ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਗਿਆ | ਜਿਸ ਵਿੱਚੋਂ 1 ਵਿਦਿਆਰਥੀ ਨੂੰ ਚੁਣਿਆ ਗਿਆ। ਕੰਪਨੀ ਦੇ ਐਚ. ਆਰ. ਅਰੁਨ ਨੇ ਦੱਸਿਆ ਕਿ ਸਿਵਲ ਵਿਭਾਗ ਦੇ ਰਾਹੁਲ ਦਵੇਸ਼ਰ ਦੀ ਚੋਣ ਕੀਤੀ ਗਈ ਅਤੇ ਇਸ ਨੂੰ ਨਿੰਗ ਦੌਰਾਨ ਦੋ ਲੱਖ ਰੁਪਏ ਦੇ ਕਰੀਬ ਸਲਾਨਾ ਪੈਕਜ ਦਿੱਤਾ ਜਾਵੇਗਾ ਇਕ ਸਾਲ ਦੀ ਨਿੰਗ ਤੋਂ ਬਾਅਦ ਵਿਦਿਆਰਥੀ ਨੂੰ ਕੰਪਨੀ ਵਲੋਂ ਪੰਜ ਲੱਖ ਦੇ ਕਰੀਬ ਸਲਾਨਾ ਪੈਕਜ ਦਿੱਤਾ ਜਾਵੇਗਾ। ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਮੇਹਰ ਚੰਦ ਪੋਲਿਟੈਕਨੀਕ ਕਾਲਜ ਉੱਚ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਉਪਰ ਵੀ ਜ਼ੋਰ ਦਿੱਤਾ ਜਾਂਦਾ ਹੈ। ਕਾਲਜ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਰੋਜਗਾਰ ਮੁਹਇਆ ਕਰਵਾਇਆ ਜਾਵੇ। ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ ਚੁਣੇ ਗਏ ਵਿਦਿਆਰਥੀ ਰਾਹੁਲ ਦਵੇਸ਼ਰ, ਸਿਵਿਲ ਵਿਭਾਗ ਦੇ ਮੁਖੀ ਡਾ. ਰਾਜੀਵ ਭਾਟਿਆ ਅਤੇ ਪ੍ਰਤਾਪ ਚੰਦ ਨੂੰ ਵਧਾਈ ਦਿੱਤੀ।