


ਬਿਊਰੋ : ਆਮ ਆਦਮੀ ਪਾਰਟੀ ਜਿਲਾ ਜਲੰਧਰ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਨੇ ਡਾ. ਸ਼ਿਵ ਦਯਾਲ ਮਾਲੀ ਦੀ ਅਗੁਵਾਈ ਚ’ ਮੰਗ ਪੱਤਰ ਪੇਸ਼ ਕਰਦੇ ਹੋਏ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲਾਂ ਤੋਂ ਲਗਾਤਾਰ ਨਸ਼ਿਆਂ ਵਿਰੁੱਧ ਮੁਹਿਮ ਛੇੜੀ ਹੋਈ ਹੈ। ਪੰਰਤੂ ਸਰਕਾਰ ਨੂੰ ਨਸ਼ਿਆਂ ਦੇ ਖਾਤਮੇ ਸੰਥਾਧੀ ਕੋਈ ਖਾਸ ਸਫਲਤਾ ਹਾਸਲ ਹੋਈ ਨਜ਼ਰ ਨਹੀਂ ਆਉਂਦੀ। ਵੈਸਟ ਹਲਕਾਂ ਜਲੰਧਰ ਵਿਖੇ ਨਸ਼ੇ ਦਾ ਕਾਰੋਬਾਰ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਇਹ ਹਲਕਾ ਰਾਜਨੀਤਕ ਪਾਰਟੀਆਂ ਦੇ ਮੌਜੂਦਾ ਅਤੇ ਪੁਰਾਣੇ ਅਹੁਦੇਦਾਰਾਂ ਦਾ ਗੱੜ ਹੈ। ਅਖ਼ਬਾਰਾਂ ਵਿਚ ਇਸ ਹੀ ਹਲਕੇ ਚ ਨਸ਼ਾ ਮਾਫੀਆ ਦਾ ਕਬਜ਼ਾ ਹੋਣ ਦਾ ਜ਼ਿਕਰ ਵੀ ਆਮ ਪੜਨ ਨੂੰ ਮਿਲਦਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਨਸ਼ਾ ਮਾਫੀਆ ਨੂੰ ਰਾਜਨੀਤਕ ਅੜੇ ਪ੍ਰਸ਼ਾਸਨਿਕ ਸਹਿਯੋਗ ਹਾਸਿਲ ਹੋਵੇ। ਆਮਤਰ ਤੋਂ ਇਹ ਦੇਖਿਆ ਗਿਆ ਹੈ ਕਿ ਨਸ਼ਾ ਕਰਨ ਵਾਲਾ ਗਰੀਬ ਦੀ ਫੜਿਆ ਜਾਂਦਾ ਹੈ ਪਰੰਤੂ ਇਸ ਗੱਲ ਦੀ ਕੋਈ ਪੁੱਛ – ਪੱੜਤਾਲ ਨਹੀਂ ਕੀਤੀ ਜਾਂਦੀ ਕਿ ਇਹ ਨਸ਼ਾ ਆਇਆਂ ਕਿਥੋਂ ਅਤੇ ਇਸ ਦਾ ਸੂਤਰਧਾਰ ਕੌਣ ਹੈ ਹਮੇਸ਼ਾਂ ਗਰੀਬ ਆਦਮੀ ਅਤੇ ਉਸ ਦਾ ਪਰਿਵਾਰ ਹੀ ਸਜ਼ਾ ਭੁਗਤਦਾ ਹੈ ਅਸਲੀ ਮੁਲਜ਼ਮ ਨੂੰ ਕੁੱਝ ਵੀ ਨਹੀਂ ਹੁੰਦਾ। ਇਸ ਤਰ੍ਹਾਂ ਗਰੀਥ ਅਤੇ ਮਜ਼ਲੂਮ ਜਨਤਾ ਹੀ ਇਸ ਸਿਸਟਮ ਦਾ ਸ਼ਿਕਾਰ ਹੁੰਦੀ ਹੈ। ਨਸ਼ਾ ਮਾਫੀਆ ਪੰਜਾਬ ਦੀ ਗਰੀਬ ਜਨਤਾ ਦਾ ਘਾਣ ਹੀ ਨਹੀਂ ਕਰਦਾ ਸਗੋਂ ਪੰਜਾਬ ਨੂੰ ਮਾਲੀ ਅਤੇ ਸਿਆਸੀ ਤੋਰ ਤੇ ਵੀ ਕਮਜ਼ੋਰ ਕਰਦਾ ਹੈ। ਇਸ ਮੰਗ ਪੱਤਰ ਰਾਂਹੀ ਬੇਨਤੀ ਕੀਤੀ ਜਾਂਦੀ ਹੈ ਕਿ ਢੁਕਵੀਂ ਕਾਰਵਾਈ ਕਰਕੇ ਨਸ਼ਾ ਮਾਫੀਆ ਨੂੰ ਤੋੜਿਆ ਜਾਵੇ ਅਤੇ ਨਸ਼ੇ ਦੇ ਇਸ ਕਾਰੋਬਾਰ ਨੂੰ ਨਕੇਲ ਪਾਈ ਜਾਵੇ ਤਾਂ ਜੋ ਆਮ ਅਤੇ ਗਰੀਬ ਜਨਤਾ ਨੂੰ ਇਸ ਮੰਦ ਭਾਗ ਸਿਸਟਮ ਦਾ ਸ਼ਿਕਾਰ ਨਾ ਹੋਣਾ ਪਵੇ। ਇਸ ਮੌਕੇ ਤੇ ਹਰਬੰਸ ਸਹੋਤਾ, ਕੀਮਤੀ ਕੇਸਰ, ਐਡਵੋਕੇਟ ਪਰਮ, ਤਰਸੇਮ ਬਾਹਰੀ, ਬਯਾਸ ਦੇਵ ਰਾਣਾ, ਅਮਿਤ ਭਗਤ ਮੌਜੂਦ ਸਨ।







