


ਬਿਊਰੋ : ਮਾਨਤਾ ਪ੍ਰਾਪਤ ਤੇ ਐਫੀਲਿਏਟਡ ਸਕੂਲਜ ਐਸੋਸੀਏਸ਼ਨ (ਰਜਿ:) ਰਾਸਾ ਪੰਜਾਬ ਦੇ ਚੇਅਰਮੈਨ ਸ. ਗੁਰਦੀਪ ਸਿੰਘ ਰੰਧਾਵਾ ਤੇ ਰਾਸਾ ਪੰਜਾਬ ਦੇ ਜਰਨਲ ਸੱਕਤਰ ਸੁਜੀਤ ਸ਼ਰਮਾ ਬਬਲੂ ਦੀ ਅਗਵਾਈ ਹੇਠ ਉਮ ਪ੍ਰਕਾਸ਼ ਸੋਨੀ ਕੈਬਿਨੇਟ ਮੰਤਰੀ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੇ ਮਿਲਿਆ ਉਹਨਾਂ ਨੂੰ ਆਪਣੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਦਿੱਤਾ। ਰਾਸਾ ਪੰਜਾਬ ਨੇ ਮੰਤਰੀ ਅੱਗੇ ਆਪਣੀ ਇਹ ਮੰਗ ਦੁਹਰਾਈ ਕਿ ਸਕੂਲਾਂ ਨੂੰ 12 ਅਪ੍ਰੈਲ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਜਿਵੇਂ ਕਿ CBSE ਸਕੂਲਾਂ ਨੂੰ ਵੀ ਆਪਣੇ ਪ੍ਰੈਕਟੀਕਲ ਪ੍ਰੀਖਿਆਵਾਂ ਕੰਡਕਟ ਕਰਨ ਲਈ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਉਸੇ ਤਰਜ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਦੀ 9ਵੀਂ ਤੋਂ 12ਵੀਂ ਕਲਾਸਾਂ ਦੀ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਉਸ ਤੋਂ ਬਾਅਦ ਹੋਲੀ-ਹੋਲੀ ਛੋਟੀਆਂ ਕਲਾਸਾਂ ਖੋਲ੍ਹਣ ਦੀ ਆਗਿਆ ਵੀ ਦਿੱਤੀ ਜਾਵੇ। ਇਸ ਤੋਂ ਇਲਾਵਾ ਰਾਸਾ ਪੰਜਾਬ ਨੇ ਕਿਹਾ ਸਰਕਾਰੀ ਸਕੂਲਾਂ ਵਿੱਚ ਬਿਨਾਂ ਸਕੂਲ ਛੱਡਣ ਦੇ ਸਰਟੀਫਿਕੇਟ ਤੋਂ ਦਾਖਲੇ ਦਾ ਜੋ ਫਰਮਾਨ ਸਿੱਖਿਆ ਵਿਭਾਗ ਨੇ ਜਾਰੀ ਕੀਤਾ। ਉਹ ਸਰਾਸਰ ਗੈਰ- ਕਾਨੂੰਨੀ ਹੈ ਜੇ ਇਹ ਪੱਤਰ ਸਿੱਖਿਆ ਵਿਭਾਗ ਨੇ ਵਾਪਿਸ ਨਾ ਲਿਆ ਤਾਂ ਰਾਸਾ ਪੰਜਾਬ ਕਾਨੂੰਨੀ ਲੜਾਈ ਲੜਨ ਲਈ ਵੀ ਮਜਬੂਰ ਹੋਵੇਗੀ। ਰਾਸਾ ਪੰਜਾਬ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ 5ਵੀਂ ਅਤੇ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਜਲਦੀ ਹੀ ਆਪਣੀ ਸਥਿਤੀ ਸਪੱਸ਼ਟ ਕਰੇ ਕਿਉਂਕਿ ਛੋਟੇ ਵਿਦਿਆਰਥੀ ਬਹੁਤ ਹੀ ਜਿਆਦਾ ਮਾਨਸਿਕ ਤਨਾਵ ਤੋਂ ਲੰਘ ਰਹੇ ਹਨ ਉਨ੍ਹਾਂ ਦਾ ਮਾਨਸਿਕ ਦਬਾਵ ਘਟਾਉਣਾ ਚਾਹੀਦਾ ਹੈ। ਇਸ ਮੋਕੇ ਰਾਸਾ ਪੰਜਾਬ ਦੇ ਮੁੱਖ ਸਲਾਹਕਾਰ ਸ.ਜਗਜੀਤ ਸਿੰਘ, ਰਾਸਾ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਸ. ਕਮਲਜੋਤ ਸਿੰਘ ਕੋਹਲੀ, ਡਾ. ਵਿਨੋਦ ਕਪੂਰ, ਸੁਸ਼ੀਲ ਅਗਰਵਾਲ, ਹਰਸ਼ਦੀਪ ਸਿੰਘ ਰੰਧਾਵਾ, ਮਿੰਅਕ ਕਪੂਰ, ਦਿਨੇਸ਼ ਕਪੂਰ, ਅਭਿਸ਼ੇਕ ਪੁਰੀ, ਪੁਨੀਤ ਗੁਪਤਾ, ਦਵਿੰਦਰ ਪਿਪਲਾਨੀ, ਸੋਹਨ ਸਿੰਘ, ਨਰਿੰਦਰਪਾਲ ਸਿੰਘ, ਅਰੁਣ ਮਨਸੋਤਰਾ, ਗੋਰਵ ਅਰੋੜਾ, ਗੁਰਜੀਤ ਸਿੰਘ, ਕੁਨਾਲ ਕਪੂਰ, ਗੁਰਸੇਵਕ ਸਿੰਘ ਹਾਜ਼ਰ ਸਨ।







