Home Punjab ਜਲੰਧਰ : ਪਾਲਿਟਿਕਲ ਸੇਲ ਵਿਚ ਵਾਧੇ ਬਾਰੇ OSD ਸਨੀ ਬਰਾੜ ਨਾਲ ਕੀਤੀ...

ਜਲੰਧਰ : ਪਾਲਿਟਿਕਲ ਸੇਲ ਵਿਚ ਵਾਧੇ ਬਾਰੇ OSD ਸਨੀ ਬਰਾੜ ਨਾਲ ਕੀਤੀ ਮਲਵਿੰਦਰ ਲੱਕੀ ਨੇ ਮੁਲਾਕਾਤ, ਪੜ੍ਹੋ ਤੇ ਦੇਖੋ

ਬਿਊਰੋ : ਫਰੀਦਕੋਟ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ OSD ਸੰਦੀਪ ਸਿੰਘ ਸੰਨੀ ਬਰਾੜ ਨਾਲ ਨਵਨਿਯੁਕਤ ਇੰਚਾਰਜ ਮਲਵਿੰਦਰ ਲੱਕੀ ਨੇ ਅਹਿਮ ਮੁਲਾਕਾਤ ਕੀਤੀ। ਪੁਲੀਟੀਕਲ ਇਨਫਰਮੇਸ਼ਨ ਸੈੱਲ ਵਿੱਚ ਵਾਧਾ ਅਤੇ ਪਾਰਟੀ ਦੀ ਤਰੱਕੀ ਵਾਸਤੇ ਕਿਸ ਤਰ੍ਹਾਂ ਕੰਮ ਕੀਤਾ ਜਾਵੇ, ਇਸ ਤੇ ਵਿਚਾਰ ਕੀਤਾ ਗਿਆ। ਸੰਦੀਪ ਸਿੰਘ ਸੰਨੀ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਦੇ ਆਦੇਸ਼ਾਂ ਅਨੁਸਾਰ 13 MP ਹਲਕਿਆ ਵਿਚ ਇੰਚਾਰਜ ਲਗਾਏ ਜਾਣਗੇ, ਜੋ ਹਰ ਵਿਧਾਨ ਸਭਾ ਹਲਕੇ ਵਿੱਚ ਆਪਣੇ ਕਾਰਜਕਾਰੀ ਕੋਆਰਡੀਨੇਟਰ ਨਿਯੁਕਤ ਕਰ ਸਕਣਗੇ। ਸਨੀ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ 2022 ਦੀਆਂ ਚੋਣਾਂ ਲਈ ਬਹੁਤ ਗੰਭੀਰ ਹਨ ਤਾਂ ਜੋ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਲਿਆਂਦੀ ਜਾ ਸਕੇ। ਮਲਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਇਸ ਨਾਲ ਸ਼ਹਿਰੀ ਤੇ ਦਿਹਾਤੀ ਪੱਧਰ ਤੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਲਾਭ ਹੋਵੇਗਾ ਅਤੇ ਨਵੇਂ ਨੌਜਵਾਨਾਂ ਨੂੰ ਤਰੱਕੀ ਦਾ ਮੌਕਾ ਮਿਲੇਗਾ। ਪਾਰਟੀ ਦੇ ਪੁਰਾਣੇ ਵਰਕਰਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਰਣਵੀਰ ਠਾਕੁਰ ਜਨਰਲ ਸਕੱਤਰ ਵੀ ਹਾਜ਼ਰ ਸਨ।