

ਬਿਊਰੋ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਅਤੇ ਇੰਟੂਨਲ ਕੋਆਰਡੀਨੇਟ ਪ੍ਰੋ. ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ ਸਦਕਾ ਮੇਹਰ ਚੰਦ ਪੋਲਿਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੋਂ ਸੋਮਵਾਰ ਨੂੰ ਵਿਸ਼ਵ ਜਲ ਦਿਵਸ ਮੋਕੇ ਤੇ ਜਲ ਸ਼ੰਰਕਸ਼ਣ ਅਭਿਯਾਨ ਸ਼ੁਰੂ ਕੀਤਾ ਗਿਆ। ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਵਲੋਂ ਕਾਲਜ ਦੇ ਕੈਂਪਸ ਵਿੱਚ ਸਥਾਪਿਤ ਵਾਟਰ ਰੀਚਾਰਜਿੰਗ ਸਿਸਟਮ ਬਾਰੇ ਬੱਚਿਆਂ ਨੂੰ ਧਰਤੀ ਥੱਲੇ ਪਾਣੀ ਜਮਾਂ ਕਰਨ ਦੀ ਤਕਨੀਕ ਆਨਲਾਇੰਨ ਦੱਸੀ ਗਈ ਤਾਂਕਿ ਅਸੀ ਬਰਸਾਤੀ ਪਾਣੀ ਨੂੰ ਅਜਾਈ ਜਾਣ ਤੋਂ ਰੋਕ ਸਕੀਏ। ਇਸ ਨਾਲ ਜਿਥੇ ਸਾਡਾ ਪਾਣੀ ਧਰਤੀ ਥੱਲੇ ਚਲਾ ਜਾਦਾਂ ਹੈ ਉਥੇ ਪਾਣੀ ਸੜਕਾਂ, ਮੈਦਾਨਾਂ ਅਤੇ ਰਾਹਾਂ ਆਦਿ ਵਿੱਚ ਜ਼ਮਾਂ ਨਹੀ ਹੁੰਦਾ। ਇਸ ਨਾਲ ਆਵਾਜਾਈ ਵਿੱਚ ਵਿਘਨ ਵੀ ਨਹੀਂ ਪੈਂਦਾ ਅਤੇ ਹੜ੍ਹਾਂ ਤੋਂ ਵੀ ਰੋਕਥਾਮ ਹੁੰਦੀ ਹੈ।ਇਸ ਮੋਕੇ ਤੇ ਨੋਡਲ ਅਫ਼ਸਰ ਪ੍ਰੋ. ਕਸ਼ਮੀਰ ਕੁਮਾਰ (ਇੰਟੂਨਲ ਕੋਆਡੀਨੇਟਰ) ਵਲੋਂ ਵਿਦਿਆਰਥੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਅਤੇ ਕੁਦਰਤੀ ਸੋਮਿਆਂ ਦੀ ਰੱਖਿਆ, ਪਛੂ – ਪੰਛੀਆਂ ਪ੍ਰਤੀ ਦਇਆ, ਉਰਜਾ ਦੀ ਬੱਚਤ, ਹਵਾ – ਪਾਣੀ ਦੀ ਸੰਭਾਲ ਅਤੇ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਕੁਦਰਤ ਨਾਲ ਖਿਲਵਾੜ ਛੱਡਕੇ ਉਸਦੇ ਨਜ਼ਾਰੇ ਮਾਣ ਦੀ ਗੱਲ ਹੋਈ ਤਾਂਕਿ ਅਸੀਂ ਕੁਦਰਤੀ ਆਫ਼ਤਾਂ ਅਤੇ ਲਾ – ਇਲਾਜ ਬਿਮਾਰੀਆਂ ਤੋਂ ਬੱਚ ਸਕੀਏ। ਇਸ ਵੈਬੀਨਾਰ ਵਿੱਚ ਲੱਗ – ਭੱਗ 62 ਲੋਕਾਂ ਨੇ ਸ਼ੱਕਤ ਕੀਤੀ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਪਾਣੀ ਨੂੰ ਸਾਡੇ ਜੀਵਨ ਦਾ ਅਧਾਰ ਦੱਸਦਿਆਂ ਇਸ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ। ਲੋਕਾਂ ਨੂੰ ਪਾਣੀ ਬਚਾਉਣ ਸੰਬਧੀ ਜਾਗਰੂਕ ਕਰਨ ਲਈ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ ( ਸੀ. ਡੀ. ਕੰਸਲਟੈਂਟ ), ਮਨੋਜ ਕੁਮਾਰ ਅਤੇ ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਵੈਬਨਾਰ ਸੰਪਨ ਹੋਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪਾਣੀ ਦੀ ਬੱਚਤ ਪ੍ਰਤੀ ਸੁਚੇਤ ਹੋਣਾ ਅਜੋਕੇ ਸਮੇਂ ਦੀ ਭੁਖਦੀ ਲੋੜ ਦੱਸਿਆ।







