


ਬਿਊਰੋ : ਭਾਰਤ ਸਰਕਾਰ ਦੀ ਕਿੱਟ ਇੰਡੀਆ ਮੁਹਿੰਮ ਅਧੀਨ ਕਰਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਦਿਸ਼ਾ – ਨਿਰਦੇਸ਼ਾ ਅਨੁਸਾਰ ਪ੍ਰੋ. ਕਸ਼ਮੀਰ ਕੁਮਾਰ ( ਇੰਟੂਨਲ ਕੌਆਡੀਨੇਟਰ ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਨੇ “ਕੋਰੋਨਾ ਟੀਕਾਕਰਨ – ਰਜਿਸਟ੍ਰੇਸ਼ਨ” ਦੀ ਅੱਜ ਸ਼ੁਰੂਆਤ ਕੀਤੀ। ਉਨ੍ਹਾਂ ਉੱਨਤ ਭਾਰਤ ਅਭਿਆਨ ਤਹਿਤ ਅਪਣਾਏ ਹੋਏ ਪੰਜ ਪਿੰਡਾਂ ਵਿੱਚ ਆਪਣੀਆਂ ਟੀਮਾਂ ਭੇਜ ਕੇ ਯੋਗ ਲਾਭਪਾਤਰੀਆਂ ਨੂੰ ਟੀਕਾਕਰਨ ਦੇ ਦੂਜੇ ਪੜਾਅ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜਿੱਥੇ ਲੋਕਾਂ ਨੂੰ ਮਾਸਕ ਅਤੇ ਸੈਨੀਟਾਜਿਰ ਵੰਡੇ ਉੱਥੇ ਉਨ੍ਹਾਂ ਨੂੰ ਜਾਗਰੂਕ ਕਰਦਿਆਂ ਇਸ ਬੀਮਾਰੀ ਦੇ ਵਾਇਰਸ ਤੋਂ ਬਚਣ ਲਈ ਕਈ ਸਾਵਧਾਨੀਆਂ ਅਤੇ ਉਪਾਅ ਵੀ ਦੱਸੇ ਗਏ। ਲੋਕਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਕਰਨਾ ਤੋਂ ਡਰਨ ਦੀ ਲੋੜ ਨਹੀਂ ਬਲਕਿ ਇਸ ਦਾ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਪਰ ਜੇਕਰ ਕੋਈ ਸ਼ੱਕੀ ਕੇਸ਼ ਨਜ਼ਰ ਆਉਂਦਾ ਹੈ ਤਾਂ ਉਸ ਦੀ ਤੁਰੰਤ ਸੂਚਨਾਂ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਮਾਸਕ ਪਹਿਨਣ, ਗਾਣੂ ਮੁਕਤ ਹੋਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਵਿਭਾਗ ਵਲੋਂ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਤਾਂਕਿ ਲੋਕ ਇਸ ਵਾਇਰਸ ਦੀ ਦੁਪੇਟ ਤੋਂ ਬੱਚ ਸਕਣ। ਟੀਮਾਂ ਨੂੰ ਸਹਿਯੋਗ ਦਿੰਦੇ ਹੋਏ ਲੱਗ – ਭੱਗ 65 ਲੋਕਾਂ ਨੇ ਟੀਕਾ ਲਗਵਾਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਅੱਗੇ ਆਉਣ ਦਾ ਸੁਨੇਹਾ ਦਿੱਤਾ। ਨੇਹਾ ( ਸੀ. ਡੀ. ਕੰਸਲਟੈਂਟ ), ਅਖਿਲ ਭਾਟੀਆ ਜੂਨੀਅਰ ਕੰਸਲਟੈਂਟ, ਮਨੋਜ ਕੁਮਾਰ, ਸੁਰੇਸ਼ ਕੁਮਾਰ ਦੇ ਯਤਨਾਂ ਸਦਕਾ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕੋਰੋਨਾ ਟੀਕਾਕਰਨ ਰਾਹੀਂ ਲੋਕਾਂ ਦੀਆਂ ਵੱਡਮੁਲੀਆਂ ਜਾਨਾਂ ਬਚਾਉਣਾਂ ਭਲਾਈ ਦਾ ਕੰਮ ਦੱਸਿਆ।







