Home Education “ਹੁਨਰ ਭਾਰਤ ਮੁਹਿੰਮ” ਤਹਿਤ ਮੇਹਰ ਚੰਦ ਕਾਲਜ ਵਲੋਂ ਸਕੂਲੀ ਬੱਚਿਆਂ ਨੂੰ ਤਕਨੀਕੀ...

“ਹੁਨਰ ਭਾਰਤ ਮੁਹਿੰਮ” ਤਹਿਤ ਮੇਹਰ ਚੰਦ ਕਾਲਜ ਵਲੋਂ ਸਕੂਲੀ ਬੱਚਿਆਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦੇ ਯਤਨ

ਬਿਊਰੋ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੋਂ ਤਕਨੀਕੀ ਸਿੱਖਿਆ ਰਾਹੀ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਈ ਚਲਾਈ ਜਾ ਰਹੀ ਕਮਿਊਨਟੀ ਡਿਵੈਲਪਮੈਂਟ ਥਰੁ ਪੋਲੀਟੈਕਨਿਕਸ ਸਕੀਮ ਤਹਿਤ ਮਾਨਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਦਿਸ਼ਾ – ਨਿਰਦੇਸ਼ਾ ਅਨੂੰਸਾਰ ਇੰਟੂਨਲ ਕੋਆਰਡੀਨੇਟੂ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਲੜਕੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆ ਅੱਜ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨ ਦਾ ਉੱਪਰਾਲਾ ਕੀਤਾ ਗਿਆ। ਆਰੀਆ ਕੰਨਿਆਂ ਸੀਨੀਅਰ ਸਕੈਂਡਰੀ ਸਕੂਲ, ਬਸਤੀ ਨੌਂ ( ਜਲੰਧਰ ) ਵਿੱਖੇ ਮੈਡਮ ਨੇਹਾ ( ਸੀ. ਡੀ. ਕੰਸਲਟੈਂਟ ) ਵਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਵਿੱਦਿਆਰਥਣਾਂ ਦੀ ਕੌਂਸਲਿੰਗ ਕੀਤੀ ਗਈ। ਉਨ੍ਹਾਂ ਲੜਕੀਆਂ ਨੂੰ ਕਾਲਜ ਵਿੱਚ ਅਲੱਗ – ਅਲੱਗ ਚਲ ਰਹੇ ਕਿੱਤਾ – ਮੁੱਖੀ ਕੋਰਸਾਂ ਬਾਰੇ ਚਾਨਣਾਂ ਪਾਇਆ ਅਤੇ ਉਨ੍ਹਾਂ ਨੂੰ ਪ੍ਰੇਣ ਲਈ ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ। ਪ੍ਰੋ ਕਸ਼ਮੀਰ ਕੁਮਾਰ ਇੰਨ ਕੋਆਰਡੀਨੇਟੂ ਨੇ ਬੱਚਿਆਂ ਨੂੰ ਤਕਨੀਕੀ ਕੋਰਸਾਂ ਰਾਹੀਂ ਆਪਣਾ ਭਵਿੱਖ ਉੱਜਵਲ ਕਰਕੇ ਸਮੇਂ ਦੇ ਹਾਣੀ ਹੋਣ ਦੀ ਗੱਲ ਦੁਹਰਾਈ । ਉਨ੍ਹਾਂ ਕਿਹਾ ਕਿ ਹੁਨਰਮੰਦ ਇੰਨਸਾਨ ਕਦੇ ਵੀ ਭੁੱਖਾ ਨਹੀ ਮਰਦਾ ਅਤੇ ਸਮਾਜ ਵਿੱਚ ਉਸ ਦੀ ਕਦਰ ਹੁੰਦੀ ਹੈ। ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਲੜਕੀਆਂ ਨੂੰ ਹਰ ਖੇਤਰ ਵਿੱਚ ਸਫ਼ਲਤਾ ਦੇ ਉੱਚੇ ਮੁਕਾਮ ਛੂਹਣ ਦੇ ਬਿਹਤ੍ਰੀਨ ਮੌਕੇ ਪ੍ਰਦਾਨ ਕਰਨ ਅਤੇ ਨਾਰੀ ਸ਼ਕਤੀ ਨੂੰ ਹੋਰ ਬਲ ਦੇਣ ਲਈ ਸਾਰਿਆਂ ਨੂੰ ਬਚਨਵੱਧ ਹੋਣ ਲਈ ਕਿਹਾ ਤਾਂ ਜੋ ਉਹ ਹੁਨਰਮੰਦ ਬਣ ਕੇ ਸਾਡੇ ਸੁਪਨਿਆਂ ਦਾ ਸੰਸਾਰ ਸਿਰਜਣ ਵਿੱਚ ਬਰਾਬਰ ਦੀਆਂ ਜਿੰਮੇਵਾਰ ਬਣ ਸਕਣ। ਇਸ ਮੌਕੇ ਤੇ ਵਿੱਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਮੈਡਮ ਅੰਜੂ ਸਰੰਗਲ, ਕੁਲਵਿੰਦਰ ਕੌਰ ਅਤੇ ਹੋਰ ਹਾਜਿਰ ਸਨ। ਅੰਤ ਵਿੱਚ ਪ੍ਰਿੰਸੀਪਲ ਮੀਨੂੰ ਸਲੂਜਾ ਨੇ ਵਿੱਦਿਆਰਥਣਾਂ ਨੂੰ ਸੇਧ ਦੇਣ ਵਾਸਤੇ ਕਾਲਜ ਦਾ ਧੰਨਵਾਦ ਕੀਤਾ।